ਔਰਤ ਦਸ ਕਰੋੜ ਦੀ ਹੈਰੋਇਨ ਸਣੇ ਗ੍ਰਿਫ਼ਤਾਰ

ਨਿੱਜੀ ਪੱਤਰ ਪ੍ਰੇਰਕ ਕਪੂਰਥਲਾ, 15 ਸਤੰਬਰ ਇਥੋਂ ਦੀ ਸੀਆਈਏ ਸਟਾਫ ਪੁਲੀਸ ਨੇ ਤਨਜਾਨੀਆ (ਪੂਰਬੀ ਅਫ਼ਰੀਕਾ) ਦੀ ਰਹਿਣ ਵਾਲੀ ਔਰਤ ਨੂੰ ਦੋ ਕਿੱਲੋ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ ਦਸ ਕਰੋੜ ਰੁਪਏ ਹੈ। ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਇੰਚਾਰਜ ਸੀਆਈਏ ਬਲਵਿੰਦਰ ਪਾਲ, ਇੰਸਪੈਕਟਰ ਹਰਮੀਤ ਸਿੰਘ ਅਤੇ ਏਐਸਆਈ ਪਰਮਜੀਤ ਸਿੰਘ ’ਤੇ ਆਧਾਰਿਤ ਪੁਲੀਸ ਪਾਰਟੀ ਨੇ ਬੱਸ ਸਟੈਂਡ ਡੈਣਵਿੰਡ ਕੋਲ ਆਟੋ ਵਿਚੋਂ ਉਤਰੀ ਔਰਤ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕੀਤਾ। ਉਥੇ ਨਿੰਦਰ ਸਿੰਘ ਉਰਫ ਨਿੰਦੂ ਵਾਸੀ ਲਾਟੀਆਂਵਾਲ ਉਕਤ ਔਰਤ ਪਾਸੋਂ ਨਸ਼ੀਲਾ ਪਦਾਰਥ ਹਾਸਲ ਕਰਨ ਆਇਆ ਸੀ। ਔਰਤ ਦੀ ਪਛਾਣ ਰਹਿਮਾ ਵਾਸੀ ਮਕਾਨ ਨੰਬਰ 105, ਰਾਜਪੁਰਾ ਛੱਤਪੁਰ, ਦਿੱਲੀ ਵਜੋਂ ਹੋਈ ਜੋ ਪੱਕੇ ਤੌਰ ’ਤੇ ਤਨਜਾਨੀਆ ਦੀ ਰਹਿਣ ਵਾਲੀ ਹੈ। ਉਹ ਆਪਣੇ ਰਿਸ਼ਤੇਦਾਰਾਂ ਕੋਲ ਬਿਜ਼ਨਸ ਵੀਜ਼ੇ ’ਤੇ ਆਈ ਸੀ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All