ਏਆਰਟੀਓ ਦੀ ਨਿਯੁਕਤੀ ਲਈ ਡੀਸੀ ਨੂੰ ਮੰਗ ਪੱਤਰ

ਮੰਗ ਪੱਤਰ ਦੀ ਕਾਪੀ ਦਿਖਾਉਂਦਾ ਹੋਇਆ ਪ੍ਰੋ. ਧਰਮਜੀਤ ਸਿੰਘ ਮਾਨ। -ਫੋਟੋ: ਮਿੱਠਾ

ਪੱਤਰ ਪ੍ਰੇਰਕ ਫ਼ਤਹਿਗੜ੍ਹ ਸਾਹਿਬ, 9 ਨਵੰਬਰ ਲੋਕ ਇਨਸਾਫ਼ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਪ੍ਰੋ. ਧਰਮਜੀਤ ਸਿੰਘ ਜਲਵੇੜ੍ਹਾ ਦੀ ਅਗਵਾਈ ਹੇਠ ਇਕ ਵਫ਼ਦ ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਨੂੰ ਮਿਲਿਆ ਅਤੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਸਹਾਇਕ ਰਜਿਸਟ੍ਰੇਸ਼ਨ ਅਫ਼ਸਰ (ਏਆਰਟੀਓ) ਨਿਯੁਕਤ ਕਰਨ ਲਈ ਮੰਗ ਪੱਤਰ ਦਿੱਤਾ। ਇਸ ਮੌਕੇ ਪ੍ਰੋ. ਮਾਨ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਜ਼ਿਲ੍ਹਾ ਟਰਾਂਸਪੋਰਟ ਅਫ਼ਸਰਾਂ ਦੀ ਪੋਸਟ ਖ਼ਤਮ ਕਰ ਕੇ ਇਨ੍ਹਾਂ ਦਾ ਕੰਮ ਐੱਸਡੀਐੱਮ ਦਫ਼ਤਰ ਹਵਾਲੇ ਕੀਤਾ ਸੀ ਪਰ ਐੱਸਡੀਐੱਮ ਦਫ਼ਤਰ ਵਿਚ ਪਹਿਲਾਂ ਹੀ ਕਾਫ਼ੀ ਜ਼ਿਆਦਾ ਕੰਮ ਹਨ। ਫ਼ਤਹਿਗੜ੍ਹ ਸਾਹਿਬ ਕੰਪਲੈਕਸ ਵਿੱਚ ਸਹਾਇਕ ਰਜਿਸਟਰੇਸ਼ਨ ਅਫ਼ਸਰ ਨਾ ਹੋਣ ਕਾਰਨ ਲੋਕ ਅਤੇ ਵਹੀਕਲ ਚਾਲਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਗੱਡੀਆਂ ਦਾ ਟੈਕਸ ਭਰਨ ਲਈ ਪਟਿਆਲਾ ਵਿੱਚ ਆਰਟੀਓ ਦੇ ਦਫ਼ਤਰ ਜਾਣਾ ਪੈਂਦਾ ਹੈ। ਥ੍ਰੀਵ੍ਹੀਲਰ ਦੀ ਟੈਕਸ ਟੈਕਸ 563 ਰੁਪਏ ਹੈ ਅਤੇ ਜੇਕਰ ਇਹ ਟੈਕਸ ਲੇਟ ਹੋ ਜਾਵੇ ਤਾਂ 2100 ਰੁਪਏ ਜੁਰਮਾਨਾ ਹੈ। ਪ੍ਰੋਫੈਸਰ ਜਲਵੇੜ੍ਹਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸਾਹਿਬ ਨੇ ਭਰੋਸਾ ਦਿੱਤਾ ਹੈ ਕਿ ਉਹ ਏਆਰਟੀਓ ਦੀ ਪੋਸਟ ’ਤੇ ਛੇਤੀ ਨਿਯੁਕਤੀ ਲਈ ਸਰਕਾਰ ਨੂੰ ਲਿਖਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All