ਇੱਕ ਮੰਚ ’ਤੇ ਨਜ਼ਰ ਆਏ ਸਿਆਸੀ ਆਗੂ

ਨਿੱਜੀ ਪੱਤਰ ਪ੍ਰੇਰਕ ਬਟਾਲਾ, 9 ਨਵੰਬਰ ਵੱਖ-ਵੱਖ ਸਮੇਂ ’ਤੇ ਇੱਕ ਦੂਸਰੇ ਵਿਰੁੱਧ ਤਿੱਖੀ ਬਿਆਨਬਾਜ਼ੀ ਕਰਨ ਵਾਲੇ ਰਾਜਸੀ ਲੀਡਰ ਅੱਜ ਸ਼ਿਕਾਰ ਮਾਛੀਆਂ ਵਿੱਚ ਪ੍ਰਧਾਨ ਮੰਤਰੀ ਦੀ ਹਾਜ਼ਰੀ ’ਚ ਇੱਕ ਮੰਚ ’ਤੇ ਦੇਖੇ ਜਾਣ ’ਤੇ ਆਮ ਲੋਕ ਹੈਰਾਨ ਸਨ। ਪਹਿਲੀ ਪਾਤਸ਼ਾਹੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਇੱਕ ਮੰਚ ’ਤੇ ਮਨਾਉਣ ਲਈ ਰਾਜਸੀ ਧਿਰਾਂ ਅਤੇ ਧਾਰਮਿਕ ਸੰਸਥਾ ਦੇ ਸਿਖਰਲੇ ਆਗੂ ਵੱਖੋ-ਵੱਖਰੀ ਸਟੇਜ ਲਗਾਉਣ ਲਈ ਇੱਕ ਦੂਸਰੇ ਨੂੰ ਜ਼ਿੰਮੇਵਾਰ ਠਹਿਰਾਉਂਦੇ ਰਹੇ ਪਰ ਅੱਜ ਐਸਜੀਪੀਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਰਾਜਪਾਲ ਵੀਪੀ ਸਿੰਘ ਬਦਨੌਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸੰਸਦ ਮੈਂਬਰ ਸਨੀ ਦਿਓਲ, ਭਾਜਪਾ ਪ੍ਰਦੇਸ਼ ਪ੍ਰਧਾਨ ਸ਼ਵੇਤ ਮਲਿਕ ਸਭ ਇੱਕ ਮੰਚ ’ਤੇ ਦਿਖਾਈ ਦਿੱਤੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All