ਆਲ ਇੰਡੀਆ ਰੇਡੀਓ ’ਤੇ ਦਰਬਾਰ ਸਾਹਿਬ ਤੋਂ ਕੀਰਤਨ ਦਾ ਪ੍ਰਸਾਰਣ ਸ਼ੁਰੂ

ਪੱਤਰ ਪ੍ਰੇਰਕ ਅੰਮ੍ਰਿਤਸਰ, 10 ਨਵੰਬਰ ਆਲ ਇੰਡੀਆ ਰੇਡੀਓ ਅੰਮ੍ਰਿਤਸਰ ਨੇ ਸ੍ਰੀ ਦਰਬਾਰ ਸਾਹਿਬ ਤੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਵੇਰੇ ਚਾਰ ਵਜੇ ਤੋਂ ਲੈ ਕੇ ਛੇ ਵਜੇ ਤਕ ਗੁਰਬਾਣੀ ਕੀਰਤਨ ਦਾ ਪ੍ਰਸਾਰਣ ਸ਼ੁਰੂ ਕੀਤਾ ਹੈ। ਇਹ ਪ੍ਰਸਾਰਣ ਐੱਫਐੱਮ ਆਲ ਇੰਡੀਆ ਰੇਡੀਓ ਅੰਮ੍ਰਿਤਸਰ ਦੇ ਐੱਫਐੱਮ ਸਟੀਰੀਓ ਟਰਾਂਸਮੀਟਰ ਤੋਂ ਸ਼ੁਰੂ ਕੀਤਾ ਗਿਆ ਹੈ ਤੇ ਗੁਰਬਾਣੀ ਦਾ ਕੀਰਤਨ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਸਮੇਤ (ਪਾਕਿਸਤਾਨ) ਦੇ ਲਾਹੌਰ, ਕਸੂਰ, ਕਰਤਾਰਪੁਰ ਸਾਹਿਬ ਅਤੇ ਨਾਰੋਵਾਲ ਇਲਾਕੇ ਵਿਚ ਸੁਣਿਆ ਜਾ ਸਕੇਗਾ। ਇਹ ਗੁਰਬਾਣੀ ਕੀਰਤਨ ਆਲ ਇੰਡੀਆ ਰੇਡੀਓ ਨਵੀਂ ਦਿੱਲੀ ਦੇ ਡਾਇਰੈਕਟਰ ਜਨਰਲ ਜਨਾਬ ਫਯਾਜ਼ ਸ਼ਹਿਰਯਾਰ ਦੇ ਨਿਰਦੇਸ਼ਨ ਵਿਚ ਸ਼ੁਰੂ ਕੀਤਾ ਗਿਆ ਹੈ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All