ਆਈਸੀਪੀ ’ਚ ਵਪਾਰੀਆਂ ਦਾ ਰੋਕਿਆ ਮਾਲ ਜਾਰੀ ਕਰਨ ਦੀ ਮੰਗ

ਕੇਂਦਰੀ ਮੰਤਰੀ ਨੂੰ ਮਿਲਦਾ ਹੋਇਆ ਵਪਾਰੀਆਂ ਦਾ ਵਫਦ।

ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 11 ਜੂਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਅਟਾਰੀ-ਵਾਹਗਾ ਸਰਹੱਦ ਰਸਤੇ ਹੁੰਦਾ ਦੁਵੱਲਾ ਵਪਾਰ ਕਸਟਮ ਡਿਊਟੀ ਵਿਚ ਕੀਤੇ ਗਏ ਵਾਧੇ ਕਾਰਨ ਲਗਪਗ ਬੰਦ ਹੋ ਗਿਆ ਹੈ। ਇਸ ਦੌਰਾਨ 16 ਫਰਵਰੀ ਨੂੰ ਆਇਆ ਕਰੋੜਾਂ ਰੁਪਏ ਮੁੱਲ ਦਾ ਮਾਲ ਅਜੇ ਵੀ ਆਈਸੀਪੀ ਵਿੱਚ ਰੋਕ ਕੇ ਰੱਖਿਆ ਹੋਇਆ ਹੈ। ਇਸ ਸਬੰਧ ਵਿਚ ਵਪਾਰੀਆਂ ਦਾ ਵਫਦ ਕੇਂਦਰੀ ਵਣਜ ਅਤੇ ਸਨਅਤ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਮਿਲਿਆ ਅਤੇ ਰੋਕੇ ਹੋਏ ਮਾਲ ’ਤੇ ਡਿਊਟੀ ਵਿਚ ਛੋਟ ਦੇਣ ਦੀ ਮੰਗ ਕੀਤੀ ਹੈ। ਵਪਾਰੀਆਂ ਨੇ ਕੇਂਦਰੀ ਮੰਤਰੀ ਨੂੰ ਕਿਹਾ ਕਿ 16 ਫਰਵਰੀ ਨੂੰ ਕਸਟਮ ਡਿਊਟੀ ਵਿਚ 200 ਫੀਸਦ ਵਾਧਾ ਕੀਤੇ ਜਾਣ ਤੋਂ ਪਹਿਲਾਂ ਉਸੇ ਦਿਨ ਆਈਸੀਪੀ ਵਿਚ ਕਰੋੜਾਂ ਦਾ ਮਾਲ ਪੁੱਜਿਆ ਸੀ ਜਿਸ ’ਤੇ ਵਧੀ ਹੋਈ ਡਿਊਟੀ ਨਾ ਲਾਈ ਜਾਵੇ। ਕੇਂਦਰੀ ਮੰਤਰੀ ਨੂੰ ਮਿਲਣ ਵਾਲੇ ਵਪਾਰੀਆਂ ਦੇ ਵਫਦ ਵਿਚ ਸੁੱਕੇ ਮੇਵੇ ਦਾ ਵਪਾਰ ਕਰਨ ਵਾਲੇ ਵਪਾਰੀਆਂ ਦੀ ਜਥੇਬੰਦੀ ਆਲ ਇੰਡੀਆ ਡਰਾਈ ਡੇਟ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਮਹਿਰਾ ਸਮੇਤ ਸੀਮਿੰਟ ਇੰਪੋਰਟਰ ਐਸੋਸੀਏਸ਼ਨ ਅਤੇ ਇੰਡੋ-ਪਾਕਿ ਚੈਂਬਰ ਆਫ ਕਾਮਰਸ ਦੇ ਨੁਮਾਇੰਦੇ ਸ਼ਾਮਲ ਸਨ। ਉਨ੍ਹਾਂ ਇਸ ਸਬੰਧ ਵਿਚ ਮੰਗ ਮੰਗ ਪੱਤਰ ਵੀ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਸੌਂਪਿਆ ਹੈ। ਸ੍ਰੀ ਮਹਿਰਾ ਨੇ ਦੱਸਿਆ ਕਿ ਆਈਸੀਪੀ ਵਿਚ ਸੀਮਿੰਟ ਦੀਆਂ 90 ਹਜ਼ਾਰ ਬੋਰੀਆਂ, ਸੁੱਕੇ ਮੇਵੇ ਦੀਆਂ 6 ਹਜ਼ਾਰ ਬੋਰੀਆਂ ਅਤੇ 500 ਮੀਟਰਿਕ ਟਨ ਪਾਕਿਸਤਾਨੀ ਨਮਕ ਕਸਟਮ ਡਿਊਟੀ ਕਾਰਨ ਰੋਕਿਆ ਹੋਇਆ ਹੈ। ਇਹ ਸਾਰਾ ਮਾਲ 16 ਫਰਵਰੀ ਨੂੰ ਆਈਸੀਪੀ ਪੁੱਜ ਗਿਆ ਸੀ। ਜਦੋਂ ਇਹ ਮਾਲ ਆਇਆ ਸੀ, ਉਸ ਵੇਲੇ ਤਕ ਕਸਟਮ ਡਿਊਟੀ ਵਿਚ ਕੋਈ ਵੀ ਵਾਧਾ ਨਹੀਂ ਹੋਇਆ ਸੀ ਪਰ ਹੁਣ ਆਈਸੀਪੀ ਪ੍ਰਬੰਧਕਾਂ ਵਲੋਂ ਇਸ ਮਾਲ ਉਪਰ ਕਸਟਮ ਡਿਊਟੀ ਵਿਚ ਵਾਧੇ ਦੀ ਬਕਾਇਆ ਰਕਮ ਮੰਗੀ ਜਾ ਰਹੀ ਹੈ। ਆਈਸੀਪੀ ਲੈਂਡ ਪੋਰਟ ਅਥਾਰਟੀ ਦੇ ਮੈਨੇਜਰ ਸੁਖਦੇਵ ਸਿੰਘ ਨੇ ਆਖਿਆ ਕਿ ਟੈਕਸ ਵਿਚ ਕੀਤੇ ਵਾਧੇ ਤੋਂ ਛੋਟ ਦੇਣਾ ਜਾਂ ਨਾ ਦੇਣਾ ਭਾਰਤ ਸਰਕਾਰ ਦਾ ਫੈਸਲਾ ਹੈ। ਇਸ ਸਬੰਧ ਵਿਚ ਉਨ੍ਹਾਂ ਨੂੰ ਸਰਕਾਰ ਵਲੋਂ ਜੋ ਵੀ ਆਦੇਸ਼ ਆਉਣਗੇ, ਉਸ ਮੁਤਾਬਕ ਹੀ ਅਗਲੀ ਕਾਰਵਾਈ ਕਰਨਗੇ। ਦੱਸਣਯੋਗ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਖਿਲਾਫ ਸਖ਼ਤ ਰੁਖ ਅਖ਼ਤਿਆਰ ਕਰਦਿਆਂ ਅਟਾਰੀ ਸਰਹੱਦ ਰਸਤੇ ਹੁੰਦਾ ਦੁਵੱਲਾ ਵਪਾਰ ਰੋਕਣ ਲਈ ਕਸਟਮ ਡਿਊਟੀ ਵਿਚ ਦੋ ਸੌ ਫੀਸਦ ਵਾਧਾ ਕਰ ਦਿੱਤਾ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਇਕ ਮੰਤਰੀ ਦੇ ਪਾਜ਼ੇਟਿਵ ਆਉਣ ਬਾਅਦ ਮੁੱਖ ਮੰਤਰੀ ਨੇ ਕੈਬਨਿਟ ਨੂੰ ਦਿੱਤੀ...

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਮੁਹਾਲੀ ਜ਼ਿਲ੍ਹੇ ਵਿੱਚ 13 ਨਵੇਂ ਮਾਮਲੇ; ਮਾਇਓ ਹਸਪਤਾਲ ਵਿੱਚ ਵੀ ਆਏ ਚਾ...

ਸ਼ਹਿਰ

View All