ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ

ਦਵਿੰਦਰ ਪਾਲ ਚੰਡੀਗੜ੍ਹ, 25 ਮਈ ਪੰਜਾਬ ਸਰਕਾਰ ਨੇ ਅੱਜ 9 ਆਈਪੀਐਸ ਤੇ 36 ਪੀਪੀਐਸ ਅਫਸਰਾਂ ਦੇ ਤਬਾਦਲੇ ਕਰ ਦਿੱਤੇ। ਗੁਰਪ੍ਰੀਤ ਸਿੰਘ ਗਿੱਲ ਨੂੰ ਡੀਆਈਜੀ ਕਾਨੂੰਨ ਵਿਵਸਥਾ ਤੇ ਡੀਆਈਜੀ ਔਰਤਾਂ ਤੇ ਬੱਚਿਆਂ ਖਿਲਾਫ ਅਪਰਾਧ ਸ਼ਾਖਾ, ਐਸ ਭੂਪਤੀ ਨੂੰ ਏਆਈਜੀ ਇੰਟੈਲੀਜੈਂਸ, ਕੰਵਲਦੀਪ ਸਿੰਘ ਨੂੰ ਏਆਈਜੀ ਇੰਟੈਲੀਜੈਂਸ, ਡੀ ਸੁਧਰਵਿਜੀ ਨੂੰ ਡੀਜੀਪੀ ਡਿਟੈਕਟਿਕ ਜਲੰਧਰ, ਰਵਜੋਤ ਗਰੇਵਾਲ਼ ਨੂੰ ਐਸਪੀ ਰੂਰਲ ਮੁਹਾਲੀ, ਦੀਪਕ ਪਾਰਿਕ ਨੂੰ ਏਡੀਸੀਪੀ-1 ਲੁਧਿਆਣਾ, ਅਸ਼ਵਨੀ ਗੋਟਿਆਲ ਨੂੰ ਏਡੀਸੀਪੀ ਹੈਡਕੁਆਰਟਰਜ਼ ਲੁਧਿਆਣਾ, ਸਿਮਰਤ ਕੌਰ ਨੂੰ ਏਡੀਸੀਪੀ ਹੈਡਕੁਆਰਟਰ ਅੰਮ੍ਰਿਤਸਰ, ਰਵੀ ਕੁਮਾਰ ਨੂੰ ਐਸਪੀ ਹੈਡਕੁਆਰਟਰ ਜਲੰਧਰ ਤੇ ਸਾਈਬਰ ਕਰਾਈਮ ਜਲੰਧਰ ਦਾ ਵਾਧੂ ਚਾਰਜ ਤੇ ਅੰਕੁਟ ਗੁਪਤਾ ਨੂੰ ਐਸ ਪੀ ਹੈਡਕੁਆਰਟਰ ਰੋਪੜ ਤਾਇਨਾਤ ਕੀਤਾ ਹੈ। ਇਸੇ ਤਰ੍ਹਾਂ ਪੀਪੀਐਸ ਅਫਸਰਾਂ ਨੂੰ ਤਬਦੀਲ ਕਰਦਿਆਂ ਜਤਿੰਦਰ ਸਿੰਘ ਬੈਨੀਪਾਲ ਨੂੰ ਕਮਾਂਡੈਂਟ 27 ਬਟਾਲੀਅਨ ਪੀਏਪੀ ਜਲੰਧਰ, ਸਰੀਨ ਕੁਮਾਰ ਨੂੰ ਏਆਈਜੀ ਪੀਏਪੀ ਜਲੰਧਰ, ਅਜਿੰਦਰ ਸਿੰਘ ਨੂੰ ਐਸਪੀ (ਡੀ) ਰੋਪੜ, ਕੁਲਦੀਪ ਸ਼ਰਮਾ ਨੂੰ ਏਡੀਸੀਪੀ-4 ਲੁਧਿਆਣਾ, ਮੋਹਨ ਲਾਲ ਐਸ ਪੀ ਹੈਡਕੁਆਰਟਰ ਫਾਜ਼ਿਲਕਾ, ਬਲਵਿੰਦਰ ਸਿੰਘ ਰੰਧਾਵਾ ਨੂੰ ਐਸਪੀ ਸੰਗਠਿਤ ਅਪਰਾਧ ਸ਼ਾਖਾ ਨਵਾਂਸ਼ਹਿਰ, ਗੁਰਪ੍ਰੀਤ ਸਿੰਘ ਨੂੰ ਏਡੀਸੀਪੀ ਉਦਯੋਗਿਕ ਸੁਰੱਖਿਆ ਲੁਧਿਆਣਾ, ਹਰਜੀਤ ਸਿੰਘ ਏਡੀਸੀਪੀ ਸਪੈਸ਼ਲ ਸ਼ਾਖਾ ਅੰਮ੍ਰਿਤਸਰ, ਰਾਵਿੰਦਰ ਪਾਲ ਸਿੰਘ ਨੂੰ ਐਸ ਪੀ ਸੰਗਠਿਤ ਅਪਰਾਧ ਸ਼ਾਖਾ ਜਲੰਧਰ ਦਿਹਾਤੀ, ਜਗਜੀਤ ਸਿੰਘ ਐਸ ਪੀ ਸੁਰੱਖਿਆ ਰੋਪੜ, ਮਨਵਿੰਦਰਵੀਰ ਸਿੰਘ ਨੂੰ ਐਸ ਪੀ ਹੈਡਕੁਆਰਟਰ ਨਵਾਂ ਸ਼ਹਿਰ, ਦਿਗਵਿਜੈ ਕਪਿਲ ਐਸ ਪੀ (ਡੀ) ਮਾਨਸਾ, ਜਗਦੀਪ ਸਿੰਘ ਨੂੰ ਐਸ ਪੀ ਅਪਰੇਸ਼ਨ ਗੁਰਦਾਸਪੁਰ, ਨਿਰਮਲਜੀਤ ਸਿੰਘ ਐਸ ਪੀ ਸੰਗਠਿਤ ਅਪਰਾਧ ਤੇ ਨਾਰਕੋਟਿਕਸ ਬਟਾਲਾ, ਪਰਮਿੰਦਰ ਸਿੰਘ ਭੰਗਲ ਨੂੰ ਏਡੀਸੀਪੀ ਟ੍ਰੈਫ਼ਿਕ ਅੰਮ੍ਰਿਤਸਰ, ਰਤਨ ਸਿੰਘ ਬਰਾੜ ਨੂੰ ਐਸ ਪੀ ਹੈਡਕੁਆਰਟਰ ਬਰਨਾਲਾ, ਅਜੈਰਾਜ ਸਿੰਘ ਐਸ ਪੀ ਅਪਰਾਧ ਸ਼ਾਖਾ ਬਠਿੰਡਾ, ਅਮਰਜੀਤ ਸਿੰਘ ਘੁੰਮਣ ਨੂੰ ਏਆਈਜੀ ਜ਼ੋਨਲ ਕਰਾਈਮ ਪਟਿਆਲਾ, ਗੁਰਚੈਨ ਸਿੰਘ ਏਆਈਜੀ ਸਿਖਲਾਈ ਕੇਂਦਰ ਚੰਡੀਗੜ੍ਹ, ਰਾਮਿੰਦਰ ਸਿੰਘ ਐਸ ਪੀ (ਡੀ) ਹੁਸ਼ਿਆਰਪੁਰ, ਧਰਮਵੀਰ ਸਿੰਘ ਨੂੰ ਐਸ ਪੀ (ਡੀ) ਫ਼ਿਰੋਜ਼ਪੁਰ, ਹਰਪ੍ਰੀਤ ਸਿੰਘ ਏਡੀਸੀਪੀ (ਡੀ) ਜਲੰਧਰ ਤਾਇਨਾਤ ਕੀਤਾ ਗਿਆ ਹੈ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All