ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ

ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 25 ਮਈ ਇਸ ਜ਼ਿਲ੍ਹੇ ਵਿਚ ਅੱਜ 8 ਹੋਰ ਕਰੋਨਾ ਦੇ ਨਵੇਂ ਮਰੀਜ਼ ਆਉਣ ਨਾਲ ਮੁੜ ਕਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ ਵਧਣ ਲੱਗੀ ਹੈ। ਨਵੇਂ ਕੇਸਾਂ ਨਾਲ ਜ਼ਿਲ੍ਹੇ ਵਿਚ ਕੁੱਲ ਕਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ ਵੱਧ ਕੇ 335 ਹੋ ਗਈ ਹੈ। ਦੋ ਕਰੋਨਾ ਮਰੀਜ਼ਾਂ ਦੀ ਰਿਪੋਰਟ ਕੱਲ੍ਹ ਦੇਰ ਰਾਤ ਪਾਜ਼ੇਟਿਵ ਆਈ ਜਿਨ੍ਹਾਂ ਵਿਚ ਇਕ ਵਿਅਕਤੀ ਬਟਾਲਾ ਰੋਡ ਦਾ ਵਾਸੀ ਤੇ ਦੂਜਾ ਪਾਲਮ ਗਾਰਡਨ ਇਲਾਕੇ ਦਾ ਹੈ। ਸਿਹਤ ਵਿਭਾਗ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਪਾਲਮ ਗਾਰਡਨ ਇਲਾਕੇ ਦੇ ਮਰੀਜ਼ ਦੇ ਦੋ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਅੱਜ ਪਾਜ਼ੇਟਿਵ ਆਈ ਜਿਨ੍ਹਾਂ ਵਿਚ ਮਰੀਜ਼ ਦੀ ਪਤਨੀ ਅਤੇ ਬੇਟਾ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਰਾਣੀ ਕਾ ਬਾਗ ਇਲਾਕੇ ਨਾਲ ਸਬੰਧਤ ਕਰੋਨਾ ਪਾਜ਼ੇਟਿਵ ਮਰੀਜ਼ ਦੇ ਪਰਿਵਾਰ ਦੇ 4 ਹੋਰ ਮੈਂਬਰ ਵੀ ਕਰੋਨਾ ਪਾਜ਼ੇਟਿਵ ਆਏ ਜਿਨ੍ਹਾਂ ਵਿਚ ਉਸ ਦੇ ਮਾਤਾ, ਪਿਤਾ ਅਤੇ ਬੇਟੇ ਸਮੇਤ ਭਤੀਜਾ ਸ਼ਾਮਲ ਹਨ। ਕਰੋਨਾ ਕੇਸਾਂ ਵਾਲੇ ਇਲਾਕਿਆਂ ਵਿੱਚ ਸਿਹਤ ਵਿਭਾਗ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All