ਅਦਾਕਾਰ ਕਰਮਜੀਤ ਅਨਮੋਲ ਵਿਦਿਆਰਥੀਆਂ ਦੇ ਰੂ-ਬ-ਰੂ

ਨਿੱਜੀ ਪੱਤਰ ਪ੍ਰੇਰਕ ਚਮਕੌਰ ਸਾਹਿਬ, 11 ਜੂਨ ਕੰਗ ਯਾਦਗਾਰੀ ਦਿਹਾਤੀ ਸੰਸਥਾ ਬਸੀ ਗੁੱਜਰਾਂ ਵਿਚ ਸਮਰ ਕੈਂਪ ਦੇ ਤੀਸਰੇ ਦਿਨ ਗਾਇਕ, ਕਲਾਕਾਰ, ਕਾਮੇਡੀਅਨ ਅਤੇ ਫ਼ਿਲਮ ਨਿਰਮਾਤਾ ਕਰਮਜੀਤ ਅਨਮੋਲ ਵਿਦਿਆਰਥੀਆਂ ਦੇ ਰੂਬਰੂ ਹੋਏ। ਉਨ੍ਹਾਂ ਦੱਸਿਆ ਕਿ ਉਹ ਆਪਣੇ ਮਾਮਾ ਕੁਲਦੀਪ ਮਾਣਕ ਦੀ ਗਾਇਕੀ ਤੋਂ ਬੇਹੱਦ ਪ੍ਰਭਾਵਤ ਸਨ ਅਤੇ ਉਨ੍ਹਾਂ ਨੇ ਗਾਇਕੀ ਦੇ ਬੁਨਿਆਦੀ ਗੁਣ ਸਿੱਖ ਕੇ ਕਲਾ ਦੇ ਖੇਤਰ ਵਿੱਚ ਕਦਮ ਧਰਿਆ। ਸ੍ਰੀ ਨੇ ਆਪਣੀਆਂ ਕਮੇਡੀ ਵੰਨਗੀਆਂ ਤੋਂ ਇਲਾਵਾ ‘ਮੈਂ ਚਾਦਰ ਕੱਢਦੀ’, ‘ਸਾਰਾ ਪਿੰਡ ਵਿਕਾਊ ਹੈ’ ਆਦਿ ਗੀਤ ਸੁਣਾਏ। ਕੈਂਪ ਦੇ ਦੂਸਰੇ ਪੜਾਅ ਵਿਚ ਪਹੁੰਚੇ ‘ਹੋਪ ਸੁਸਾਇਟੀ ਫਾਰ ਹੈਲਥ ਐਂਡ ਹਿਊਮੈਨਿਟੀ’ ਮਿਸ਼ਨ ਦੇ ਆਗੂ ਡਾ. ਹਰਦੀਪ ਸ਼ਾਹੀ ਨੇ ਬੱਚਿਆਂ ਨੂੰ ਸਿਹਤ ਸਬੰਧੀ ਜਾਗਰੂਕ ਕੀਤਾ। ਇਸ ਮੌਕੇ ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ, ਕਰਮਜੀਤ ਸਿੰਘ, ਹਰਮਿੰਦਰ ਸਿੰਘ ਗਿੱਲ, ਪ੍ਰਿੰਸੀਪਲ ਹਰਦੀਪ ਸਿੰਘ ਕਾਹਲੋਂ, ਜਸਮੀਤ ਕੌਰ, ਮੰਗਲ ਸਿੰਘ, ਗੁਰਵਿੰਦਰ ਕੌਰ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਇਕ ਮੰਤਰੀ ਦੇ ਪਾਜ਼ੇਟਿਵ ਆਉਣ ਬਾਅਦ ਮੁੱਖ ਮੰਤਰੀ ਨੇ ਕੈਬਨਿਟ ਨੂੰ ਦਿੱਤੀ...

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਮੁਹਾਲੀ ਜ਼ਿਲ੍ਹੇ ਵਿੱਚ 13 ਨਵੇਂ ਮਾਮਲੇ; ਮਾਇਓ ਹਸਪਤਾਲ ਵਿੱਚ ਵੀ ਆਏ ਚਾ...

ਸ਼ਹਿਰ

View All