22ਵਾਂ ਨਾਭਾ ਕਵਿਤਾ ਉਤਸਵ ਭਲਕੇ

ਪੱਤਰ ਪ੍ਰੇਰਕ ਨਾਭਾ, 15 ਮਾਰਚ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ, ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਤੇ ਭਾਈ ਕਾਨ੍ਹ ਸਿੰਘ ਨਾਭਾ ਰਚਨਾ ਵਿਚਾਰ ਮੰਚ ਵੱਲੋਂ ਪੰਜਾਬੀ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ 22ਵਾਂ ਨਾਭਾ ਕਵਿਤਾ ਉਤਸਵ 2019 ਰੋਟਰੀ ਕਲੱਬ ਨਾਭਾ ਵਿੱਚ 17 ਮਾਰਚ ਨੂੰ ਸਵੇਰੇ 9 ਤੋਂ ਕਰਵਾਇਆ ਜਾ ਰਿਹਾ ਹੈ। ਮੰਚ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਪ੍ਰੈਸ ਰਿਲੀਜ਼ ਰਾਹੀਂ ਦੱਸਿਆ ਕਿ ਇਸ ਸਮੁੱਚੇ ਸਮਾਗਮ ਦੀ ਪ੍ਰਧਾਨਗੀ ਪਦਮਸ੍ਰੀ ਸੁਰਜੀਤ ਪਾਤਰ ਕਰਨਗੇ। ਉਦਘਾਟਨ ਦੀ ਰਸਮ ਭਾਈ ਕਾਨ੍ਹ ਸਿੰਘ ਨਾਭਾ ਰਚਨਾ ਵਿਚਾਰ ਮੰਚ ਦੇ ਸਰਪ੍ਰਸਤ ਮੇਜਰ ਆਦਰਸ਼ਪਾਲ ਸਿੰਘ ਕਰਨਗੇ। ਇਸ ਸਮਾਗਮ ਦੌਰਾਨ ਡਾ. ਸੌਭਾਗਯ ਵਰਧਨ ਡਾਇਰੈਕਟਰ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ, ਦਲਜੀਤ ਸਿੰਘ ਸੰਧੂ ਪ੍ਰਸਿੱਧ ਸਮਾਜ ਸੇਵਕ ਤੇ ਸ਼ਾਇਰ ਰਵਿੰਦਰ ਸਹਿਰਾਅ (ਯੂ.ਐਸ.ਏ) ਮੁੱਖ ਮਹਿਮਾਨ ਹੋਣਗੇ। ਸਵਾਗਤੀ ਸ਼ਬਦ ਡਾ. ਦੀਪਕ ਮਨਮੋਹਨ ਸਿੰਘ ਸੀਨੀਅਰ ਫੈਲੋ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੇ ਸਮ੍ਹਾ ਰੌਸ਼ਨ ਦੀ ਰਸਮ ਗੁਰਭਜ ਸਿੰਘ ਗੁਰਾਇਆ ਸਕੱਤਰ ਪੰਜਾਬੀ ਅਕਾਦਮੀ ਦਿੱਲੀ ਕਰਨਗੇ। ਸਮਾਗਮ ਦੌਰਾਨ ਡਾ. ਲਖਵਿੰਦਰ ਜੌਹਲ, ਜਨਰਲ ਸਕੱਤਰ ਪੰਜਾਬ ਕਲਾ ਪ੍ਰੀਸ਼ਦ, ਗੁਰਸ਼ਰਨ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, ਡਾ. ਸਰਬਜੀਤ ਸਿੰਘ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਪੰਜਾਬ ਆਦਿ ਸ਼ਿਰਕਤ ਕਰਨਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All