ਲੇਹਲ ਖੁਰਦ -ਜਵਾਹਰਵਾਲਾ ਡਰੇਨ ’ਤੇ ਪੱਕਾ ਪੁਲ ਬਣਾਉਣ ਦੀ ਮੰਗ

ਪੱਤਰ ਪ੍ਰੇਰਕ ਲਹਿਰਾਗਾਗਾ,10 ਸਤੰਬਰ

ਡਰੇਨ ਪੁਲ ’ਤੇ ਪੱਕਾ ਪੁੱਲ ਬਣਾਉਣ ਲਈ ਮੰਗ ਕਰਦੇ ਹੋਏ ਵਸਨੀਕ। -ਫੋਟੋ: ਭਾਰਦਵਾਜ

ਇੱਥੇ ਵਾਰਡ ਨੰਬਰ 6 ਦੀ ਟਰੱਕ ਯੂਨੀਅਨ ਦੇ ਪਿੱਛੇ ਆਬਾਦੀ ’ਚ ਲੰਘਦੀ ਲੇਹਲ ਖੁਰਦ ਵਾਲੀ ਡਰੇਨ ’ਤੇ ਪੱਕਾ ਪੁੱਲ ਨਾ ਹੋਣ ਕਰਕੇ ਵਸਨੀਕਾਂ ਨੂੰ ਖੇਤਾਂ ਤੋਂ ਇਲਾਵਾ ਪਿੰਡ ਜਵਾਹਰਵਾਲਾ, ਗੁਰਨੇ ਅਤੇ ਲੇਹਲ ਆਦਿ ਜਾਣ ’ਚ ਮੁਸ਼ਕਲ ਆਉਂਦੀ ਹੈ। ਇਸ ਡਰੇਨ ’ਤੇ ਪੱਕਾਂ ਪੁਲ ਬਣਾਉਣ ਨੂੰ ਲੈ ਕੇ ਲੋਕ ਰਾਜਨੀਤਕ ਨੇਤਾਵਾਂ ਅਤੇ ਅਧਿਕਾਰੀਆਂ ਕੋਲ ਕਈ ਵਾਰ ਫਰਿਆਦ ਕਰ ਚੁੱਕੇ ਹਨ। ਵਾਰਡ ਨਿਵਾਸੀਆਂ ਜਗਤਾਰ ਸਿੰਘ, ਗੁਰਤੇਜ ਸਿੰਘ, ਰਾਮਫਲ ਸਿੰਘ ਅਤੇ ਗੁਰਮੁੱਖ ਸਿੰਘ ਆਦਿ ਨੇ ਦੱਸਿਆ ਕਿ ਡਰੇਨ ਦੇ ਦੋਹਾਂ ਪਾਸੀ ਵਾਰਡ ਦੀ ਆਬਾਦੀ ਹੈ ਪਰ ਨਗਰ ਕੌਂਸਲ ਨੇ ਮੰਡੀ ਵਾਲੀ ਸਾਈਡ ਸੜਕ ਬਣਾ ਕੇ ਡਰੇਨ ਪੁਲ ਤੋਂ ਪਰਲੇ ਪਾਸੇ ਦੀ ਛੱਡ ਦਿੱਤੀ। ਵਸਨੀਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੱਧਰ ’ਤੇ ਢੋਲੀਆਂ ਦੱਬ ਕੇ ਕੰਮ ਚਲਾਇਆ ਹੈ ਜਿੱਥੇ ਭਾਰੀ ਚੀਜ਼ ਨਹੀਂ ਲੰਘ ਸਕਦੀ। ਉਨ੍ਹਾਂ ਕਿਹਾ ਕਿ ਇਥੋਂ ਦਿਨ ਰਾਤ ਆਵਾਜਾਈ ਚੱਲਣ ਕਰਕੇ ਕੋਈ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਕਿਹਾ ਕਿ ਬਾਰਸ਼ਾਂ ਦੇ ਦਿਨਾਂ ਵਿੱਚ ਡਰੇਨ ਭਰ ਕੇ ਲੋਕਾਂ ਦੇ ਪੁਲ ਉਪਰੋਂ ਪਾਣੀ ਲੰਘਣ ਕਰਕੇ ਲੋਕ ਖੇਤ ਜਾਂ ਆਪਣੇ ਘਰ ਨਹੀਂ ਜਾ ਸਕਦੇ। ਇਸ ਮੌਕੇ ਡਰੇਨ ਦੀ ਸਫ਼ਾਈ ਨਾ ਹੋਣ ਕਰਕੇ ਨੀਵੇਂ ਪੁਲ ਦੇ ਆਲੇ-ਦੁਆਲੇ ਗਾਜਰ ਬੂੁਟੀ ਪੈਦਾ ਹੋ ਗਈ ਹੈ। ਉਨ੍ਹਾਂ ਕਿਹਾ ਇੱਥੇ ਪੱਕਾ ਪੁਲ ਬਣਾਉਣ ਨੂੰ ਲੈ ਕੇ ਵਸਨੀਕ ਕਈ ਵਾਰ ਪ੍ਰਸ਼ਾਸਨ ਨੂੰ ਲਿਖਤੀ ਪੱਤਰ ਵੀ ਦੇ ਚੁੱਕੇ ਹਨ। ਪਰ ਕੋਈ ਕਾਰਵਾਈ ਨਹੀਂ ਹੋਈ। ਲੋਕ ਨਿਰਮਾਣ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸੜਕ ਲੋਕ ਨਿਰਮਾਣ ਵਿਭਾਗ ਅਧੀਨ ਨਾ ਹੋਣ ਕਰਕੇ ਪੁਲ ਨਗਰ ਕੌਂਸਲ ਜਾਂ ਡਰੇਨ ਵਿਭਾਗ ਹੀ ਬਣਾ ਸਕਦਾ ਹੈ। ਨਗਰ ਕੌਂਸਲ ਉਧਰ ਆਬਾਦੀ ਖੇਤਾਂ ’ਚ ਘਰ ਹੋਣ ਕਰਕੇ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ। ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਮਹੇਸ਼ ਸ਼ਰਮਾ ਨੀਟੂੂ ਦਾ ਕਹਿਣਾ ਹੈ ਕਿ ਡਰੇਨ ’ਤੇ ਪੁਲ ਬਣਾਉਣਾ ਡਰੇਨ ਵਿਭਾਗ ਦੀ ਜਿੰਮੇਵਾਰੀ ਹੈ ਜਿਨ੍ਹਾਂ ਨੂੰ ਲਿਖ ਕੇ ਭੇਜਿਆ ਜਾ ਰਿਹਾ ਹੈ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਲੁਧਿਆਣਾ ਵਿੱਚ ਪਿਛਲੇ ਤਿੰਨ ਹਫ਼ਤਿਆਂ ’ਚ ਸਭ ਤੋਂ ਵੱਧ ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

* ਇਤਰਾਜ਼ਯੋਗ ਪੋਸਟ ਤੋਂ ਭੜਕੀ ਹਿੰਸਾ; * 50 ਪੁਲੀਸ ਕਰਮੀਆਂ ਸਮੇਤ ਕਈ ਜ...

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

* ਬਿਜਲੀ ਵਿਭਾਗ ਨੇ ਜੁਲਾਈ ਮਹੀਨੇ ਦੋ ਮੀਟਿੰਗਾਂ ’ਚ ਲਏ ਅਹਿਮ ਫੈਸਲੇ; *...

ਸ਼ਹਿਰ

View All