ਮਹਿਲਾਂ ਚੌਕ ਨੇੜੇ ਹੋਟਲ ’ਤੇ ਛਾਪਾ: 16 ਜੋੜੇ ਕਾਬੂ

ਹੋਟਲ ’ਤੇ ਛਾਪੇ ਦੌਰਾਨ ਪੁਲੀਸ ਦੀਆਂ ਖੜ੍ਹੀਆਂ ਗੱਡੀਆਂ।

ਗੁਰਦੀਪ ਸਿੰਘ ਲਾਲੀ ਸੰਗਰੂਰ, 3 ਦਸੰਬਰ ਸੰਗਰੂਰ ਪੁਲੀਸ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਕਸਬਾ ਮਹਿਲਾਂ ਚੌਕ ਦੇ ਹੋਟਲ ਵਿਚ ਛਾਪੇ ਦੌਰਾਨ 16 ਜੋੜਿਆਂ ਨੂੰ ਹਿਰਾਸਤ ਵਿਚ ਲਿਆ ਹੈ। ਪੁਲੀਸ ਦੀ ਕਾਰਵਾਈ ਦੁਪਹਿਰ ਤੋਂ ਪਹਿਲਾਂ ਸ਼ੁਰੂ ਹੋਈ ਤੇ ਦੇਰ ਸ਼ਾਮ ਤੱਕ ਚਲਦੀ ਰਹੀ। ਪੁਲੀਸ ਵਲੋਂ ਹੋਟਲ ਮੈਨੇਜਮੈਂਟ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਛਾਪੇਮਾਰੀ ਦੌਰਾਨ ਹੋਟਲ ਦੇ ਬਾਹਰ ਵੱਡੀ ਤਾਦਾਦ ’ਚ ਲੋਕ ਇਕੱਠੇ ਹੋ ਗਏ ਸਨ। ਪੁਲੀਸ ਨੂੰ ਸੂਹ ਮਿਲੀ ਸੀ ਕਿ ਪਿੰਡ ਮਹਿਲਾਂ ਨੇੜੇ ਹੋਟਲ ਕਿਸੇ ਵਿਅਕਤੀ ਵਲੋਂ ਕਿਰਾਏ ’ਤੇ ਲਿਆ ਹੋਇਆ ਹੈ। ਹੋਟਲ ਵਿਚ ਬਗੈਰ ਪਰਮਿਟ ਤੋਂ ਬਾਹਰੋਂ ਆਏ ਜੋੜਿਆਂ ਨੂੰ ਕਿਰਾਏ ’ਤੇ ਦੇ ਕੇ ਗੈਰਕਾਨੂੰਨੀ ਧੰਦਾ ਕਰਾਇਆ ਜਾਂਦਾ ਹੈ। ਪੁਲੀਸ ਵਲੋਂ ਛਾਪੇ ਦੀ ਅਗਵਾਈ ਸ੍ਰੀ ਵਿਲੀਅਮ ਜੇਜੀ ਡੀਐੱਸਪੀ ਦਿੜ੍ਹਬਾ ਅਤੇ ਸ੍ਰੀਮਤੀ ਇੰਦੂ ਬਾਲਾ ਡੀਐੱਸਪੀ ਟਰੈਫ਼ਿਕ ਅਤੇ ਕਰਾਈਮ ਐਂਟੀ ਵਿਮੈਨ ਵਲੋਂ ਕੀਤੀ ਗਈ। ਡੀਐੱਸਪੀ ਵਿਲੀਅਮ ਜੇਜੀ ਨੇ ਦੱਸਿਆ ਕਿ 18 ਲੜਕਿਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਜਦੋਂ ਕਿ ਲੜਕੀਆਂ ਬਾਰੇ ਅਜੇ ਕੁੱਝ ਨਹੀਂ ਦੱਸ ਸਕਦੇ। ਹੋਟਲ ਮੈਨੇਜਮੈਂਟ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਿਰਾਸਤ ਵਿਚ ਲਏ ਗਏ ਜੋੜਿਆਂ ਬਾਰੇ ਤਫਤੀਸ਼ ਕੀਤੀ ਜਾ ਰਹੀ ਹੈ ਕਿ ਕਿੰਨੇ ਮੰਗੇਤਰ ਹਨ, ਕਿੰਨੇ ਪ੍ਰੇਮੀ ਜੋੜੇ ਹਨ ਅਤੇ ਕਿੰਨੇ ਕਿਸੇ ਹੋਰ ਗਲਤ ਮਨਸ਼ਾ ਲਈ ਹੋਟਲ ’ਚ ਠਹਿਰੇ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਿਤਕਰਿਆਂ ਦਾ ਆਲਮੀ ਵਰਤਾਰਾ

ਵਿਤਕਰਿਆਂ ਦਾ ਆਲਮੀ ਵਰਤਾਰਾ

ਸੁਪਰ-ਸੈਚਰਡੇ ਦਾ ਆਨੰਦ

ਸੁਪਰ-ਸੈਚਰਡੇ ਦਾ ਆਨੰਦ

ਕੈਨੇਡੀਅਨ ਪੰਜਾਬੀ ਘਰਾਂ ਵਿਚ ਪੀੜ੍ਹੀਆਂ ਦਾ ਪਾੜਾ

ਕੈਨੇਡੀਅਨ ਪੰਜਾਬੀ ਘਰਾਂ ਵਿਚ ਪੀੜ੍ਹੀਆਂ ਦਾ ਪਾੜਾ

ਪਾਠਕ੍ਰਮ ਵਿਚ ਕਟੌਤੀ ਦੀ ਸਿਆਸਤ

ਪਾਠਕ੍ਰਮ ਵਿਚ ਕਟੌਤੀ ਦੀ ਸਿਆਸਤ

ਵਰਵਰਾ ਰਾਓ ਇਕ ਵਿਚਾਰ ਦਾ ਨਾਂ

ਵਰਵਰਾ ਰਾਓ ਇਕ ਵਿਚਾਰ ਦਾ ਨਾਂ

ਖੇਤ ਸੌਂ ਰਹੇ ਹਨ !

ਖੇਤ ਸੌਂ ਰਹੇ ਹਨ !

ਮੁੱਖ ਖ਼ਬਰਾਂ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਇਕ ਮੰਤਰੀ ਦੇ ਪਾਜ਼ੇਟਿਵ ਆਉਣ ਬਾਅਦ ਮੁੱਖ ਮੰਤਰੀ ਨੇ ਕੈਬਨਿਟ ਨੂੰ ਦਿੱਤੀ...

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਮੁਹਾਲੀ ਜ਼ਿਲ੍ਹੇ ਵਿੱਚ 13 ਨਵੇਂ ਮਾਮਲੇ; ਮਾਇਓ ਹਸਪਤਾਲ ਵਿੱਚ ਵੀ ਆਏ ਚਾ...

ਸ਼ਹਿਰ

View All