ਪੰਜਾਬੀ ’ਵਰਸਿਟੀ ਏ ਕਲਾਸ ਨਾਨ-ਟੀਚਿੰਗ ਚੋਣਾਂ: ਵੋਟਰਾਂ ਦੇ ਘਰਾਂ ਤੱਕ ਪੁੱਜੇ ਉਮੀਦਵਾਰ

ਰਵੇਲ ਸਿੰਘ ਭਿੰਡਰ ਪਟਿਆਲਾ, 22 ਸਤੰਬਰ

ਡਾ. ਦਲਬੀਰ ਸਿੰਘ ਰੰਧਾਵਾ

ਪੰਜਾਬੀ ਯੂਨੀਵਰਸਿਟੀ ਏ ਕਲਾਸ ‘ਨਾਨ-ਟੀਚਿੰਗ’ ਅਫਸਰ ਐਸੋਸੀਏਸ਼ਨ ਦੀਆਂ ਚੋਣਾਂ ਦਾ ਮੈਦਾਨ ਭਖ਼ ਗਿਆ ਹੈ। ਸ਼ਨਿੱਰਵਾਰ ਤੇ ਐਤਵਾਰ ਦੀ ਹਫ਼ਤਾਵਾਰੀ ਛੁੱਟੀ ਹੋਣ ਦੇ ਬਾਵਯੂਦ ਯੂਨੀਵਰਸਿਟੀ ਕੈਂਪਸ ਅੰਦਰ ਚੋਣ ਪ੍ਰਚਾਰ ਭਖ਼ਿਆ ਰਿਹਾ ਹੈ। ਉਮੀਦਵਾਰਾਂ ਨੇ ਵਿਭਾਗਾਂ, ਬਰਾਂਚਾਂ ਮਗਰੋਂ ਹੁਣ ਵੋਟਰਾਂ ਦੇ ਘਰਾਂ ਤੱਕ ਪੁੱਜਾ ਸ਼ੋਰੂ ਕਰ ਦਿੱਤਾ ਹੈ। ਪ੍ਰਧਾਨਗੀ ਲਈ ਪੁੰਟਾ ਤੇ ਹੋਰ ਸਹਿਯੋਗੀ ਧਿਰਾਂ ਦੇ ਗੱਠਜੋੜ ਦੇ ਡਾ. ਦਲਬੀਰ ਸਿੰਘ ਰੰਧਾਵਾ ਤੇ ਈਡੀਐੱਫ਼ ਤੇ ਸਹਿਜ ਗਰੁੱਪ ਦੇ ਗੁਰਿੰਦਰਪਾਲ ਸਿੰਘ ਬੱਬੀ ਦਰਮਿਆਨ ਸਿੱਧਾ ਮੁਕਾਬਲਾ ਹੈ। ਵੋਟਾਂ 26 ਸਤੰਬਰ ਨੂੰ ਪੈਣਗੀਆਂ। ਵਰ੍ਹਿਆਂ ਬਾਅਦ ਹੋਣ ਵਾਲੀਆਂ ਇਨ੍ਹਾਂ ਏ ਕਲਾਸ ‘ਨਾਨ-ਟੀਚਿੰਗ’ ਅਫਸਰ ਐਸੋਸੀਏਸ਼ਨ ਦੀਆਂ ਚੋਣਾਂ ਪ੍ਰਤੀ ਕਾਫ਼ੀ ਉਤਸ਼ਾਹ ਹੈ। ਇਸ ਪਿੜ ’ਚ ਭਾਵੇਂ ਗੁਰਲਾਲ ਸਿੰਘ ਦਾ  ਧੜਾ ਵੀ ਮੈਦਾਨ ’ਚ ਉਤਰਿਆ ਸੀ ਪਰ ਨਾਮਜ਼ਦਗੀ ਵਾਪਸੀ ਮਗਰੋਂ ਗੁਰਲਾਲ ਗਰੁੱਪ ਡਾ. ਰੰਧਾਵਾ ਦੇ ਹੱਕ ’ਚ ਆਉਣ ਨਾਲ ਮੁਕਾਬਲਾ ਰੌਚਕ ਬਣ ਗਿਆ ਹੈ। ਦੋਵੇਂ ਗੱਠਜੋੜਾਂ ਨੇ ਆਪਣੇ ਚੋਣ ਮੈਨੀਫੈਸਟੋ ਵੀ ਤਿਆਰ ਕਰ ਲਏ ਹਨ। ਡਾ. ਦਲਬੀਰ ਸਿੰਘ ਰੰਧਾਵਾ ਨੇ ਦੱਸਿਆ ਕਿ ਉਹ ਭਲਕੇ ਦੁਪਹਿਰੇ ਵਿਰਸਾ ਕੇਂਦਰ ’ਚ ਚੋਣ ਮੈਨੀਫੈਸਟੋ ਜਾਰੀ ਕਰਨਗੇ। ਚੋਣ ਮੈਨੀਫੈਸਟੋ ਨੂੰ ਜਾਰੀ ਕਰਨ ਤੋਂ ਪਹਿਲਾਂ ਸਮੁੱਚੇ ਗੁੱਟ ਦੀ ਲੀਡਰਸ਼ਿਪ ਦੀ ਪ੍ਰਵਾਨਗੀ ਲਈ ਜਾਵੇਗੀ। ਇਸ ਸਬੰਧੀ ਗੱਠਜੋੜ ਵੱਲੋਂ 23 ਸਤੰਬਰ ਨੂੰ

ਗੁਰਿੰਦਰਪਾਲ ਸਿੰਘ ਬੱਬੀ

ਬਾਅਦ ਦੁਪਹਿਰ ਇੱਕ ਵਜੇ ਇਕੱਤਰਤਾ ਸੱਦੀ ਹੈ। ਡਾ. ਰੰਧਾਵਾ ਗੁੱਟ ਵੱਲੋਂ ਮੀਤ ਪ੍ਰਧਾਨ ਲਈ ਕੰਵਲਜੀਤ ਸਿੰਘ ਜੱਗੀ, ਸਕੱਤਰ ਲਈ ਪਵਨਦੀਪ ਸਿੰਘ, ਸੰਯੁਕਤ ਸਕੱਤਰ ਲਈ ਡਾ. ਗਿਆਨ ਸਿੰਘ ਤੇ ਖਜ਼ਾਨਚੀ ਲਈ ਵਰਿੰਦਰ ਕੁਮਾਰ, ਜਦੋਂ ਕਿ ਕਾਰਜਕਾਰੀ ਮੈਂਬਰਾਨ ਲਈ ਡਾ. ਮਨਦੀਪ ਕੌਰ ਸਮਰਾ, ਹਰਦੀਪ ਕੌਰ, ਰਾਜੇਸ਼ ਕੁਮਾਰ, ਡਾ. ਮੁਜਤਬਾ ਹੁਸੈਨ ਤੇ ਮਨਪ੍ਰੀਤ ਸਿੰਘ ਬੂਢੈਲ ਮੈਦਾਨ ਨੂੰ ਮੈਦਾਨ ਵਿੱਚ ਉਤਾਰਿਆ ਹੈ। ਬੱਬੀ ਧੜੇ ਵੱਲੋਂ ਮੀਤ ਪ੍ਰਧਾਨ ਲਈ ਜਰਨੈਲ ਸਿੰਘ, ਸਕੱਤਰ ਲਈ ਕੁਲਪਿੰਦਰ ਸ਼ਰਮਾ, ਖਜ਼ਾਨਚੀ ਲਈ ਕੁਲਵਿੰਦਰ ਸਿੰਘ, ਜੁਆਇੰਟ ਸਕੱਤਰ ਲਈ ਰਜਨੀ ਕੌਸ਼ਲ ਅਤੇ ਕਾਰਜਕਾਰਨੀ ਲਈ ਵਿਨੋਦ ਬਾਂਸਲ, ਬਲਜਿੰਦਰ ਕੌਰ ਢੀਂਡਸਾ, ਇੰਦਰਜੀਤ ਕੌਰ, ਬਲਜੀਤ ਕੌਰ, ਜਰਨੈਲ ਸਿੰਘ ਬਾਠ, ਡਾ. ਨਵਨੀਤ ਕੌਰ ਮੈਦਾਨ ’ਚ ਹਨ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਸ਼ਮੀਰ ਵਾਦੀ ਮੁੜ ਪਾਬੰਦੀਆਂ ਹੇਠ

ਕਸ਼ਮੀਰ ਵਾਦੀ ਮੁੜ ਪਾਬੰਦੀਆਂ ਹੇਠ

ਧਾਰਾ-370 ਹਟਾਉਣ ਦੀ ਪਹਿਲੀ ਵਰ੍ਹੇਗੰਢ ਤੋਂ ਦੋ ਦਿਨ ਪਹਿਲਾਂ ਕੀਤੇ ‘ਲੌਕ...

ਜ਼ਹਿਰੀਲੀ ਸ਼ਰਾਬ ਕਾਰਨ 7 ਹੋਰ ਮੌਤਾਂ

ਜ਼ਹਿਰੀਲੀ ਸ਼ਰਾਬ ਕਾਰਨ 7 ਹੋਰ ਮੌਤਾਂ

* ਮੌਤਾਂ ਦੀ ਗਿਣਤੀ ਵਧ ਕੇ 119 ਹੋਈ; * ਮੋਗਾ ਅਤੇ ਲੁਧਿਆਣਾ ਦੇ ਪੇਂਟ ਸ...

ਮੁੱਖ ਮੰਤਰੀ ਆਦਿਤਿਆਨਾਥ ਨੇ ਅਯੁੱਧਿਆ ’ਚ ਤਿਆਰੀਆਂ ਦਾ ਜਾਇਜ਼ਾ ਲਿਆ

ਮੁੱਖ ਮੰਤਰੀ ਆਦਿਤਿਆਨਾਥ ਨੇ ਅਯੁੱਧਿਆ ’ਚ ਤਿਆਰੀਆਂ ਦਾ ਜਾਇਜ਼ਾ ਲਿਆ

ਕੋਵਿਡ- 19 ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਨ ਦਾ ਅਹਿਦ

ਵਿੱਤੀ ਸੰਕਟ: ਪੰਜਾਬ ਸਰਕਾਰ ਨੇ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

ਵਿੱਤੀ ਸੰਕਟ: ਪੰਜਾਬ ਸਰਕਾਰ ਨੇ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

* ਕੇਵਲ ਦਰਜਾ ਚਾਰ ਮੁਲਾਜ਼ਮਾਂ ਨੂੰ ਮਿਲੇਗੀ ਤਨਖ਼ਾਹ; * ਸਰਕਾਰ ਨੂੰ 2303...

ਸ਼ਹਿਰ

View All