ਪਟਿਆਲਾ ’ਚ ਕਰਫਿਊ ਦੌਰਾਨ ਲੋਕ ਘਰਾਂ ’ਚ ਬੰਦ ਰਹੇ

ਪਟਿਆਲਾ ਵਿੱਚ ਬੁੱਧਵਾਰ ਨੂੰ ਪਛਾਣ ਪੱਤਰ ਹਾਸਲ ਕਰਨ ਲਈ ਮਿਉਂਸਿਪਲ ਕਾਰਪੋਰੇਸ਼ਨ ਦੇ ਦਫਤਰ ਅੱਗੀ ਕਤਾਰ ਬੰਨ੍ਹੀ ਖੜ੍ਹੇ ਸਟੋਰ ਮਾਲਿਕ।-ਫੋਟੋ: ਰਾਜੇਸ਼ ਸੱਚਰ

ਸਰਬਜੀਤ ਸਿੰਘ ਭੰਗੂ ਪਟਿਆਲਾ, 25 ਮਾਰਚ ਕਰੋਨਾਵਾਇਰਸ ਦੇ ਚੱਲਦਿਆਂ ਲਾਏ ਗਏ ਕਰਫਿਊ ਦੇ ਦੂਜੇ 24 ਮਾਰਚ ਨੂੰ ਤਾਂ ਭਾਵੇਂ ਕਿ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਸੀ। ਇਸੇ ਤਰ੍ਹਾਂ ਕਰਫਿਊ ਦੇ ਤੀਜੇ ਦਿਨ 25 ਮਾਰਚ ਨੂੰ ਵੀ ਭਾਵੇਂ ਕਰਫਿਊ ਦੀ ਪਾਣਾ ਕਰਦਿਆਂ, ਬਹੁਤੇ ਲੋਕਾਂ ਨੇ ਤਾਂ ਇਹਤਿਆਤ ਵਜੋਂ ਆਪਣੇ ਆਪ ਨੂੰ ਘਰਾਂ ਵਿਚ ਵੀ ਤਾੜ ਕੇ ਰੱਖਿਆ। ਪਰ ਸ਼ਹਿਰ ਦੇ ਕਈ ਇਲਾਕਿਆਂ ਵਿਚ ਲੋਕਾਂ ਨੇ ਕਰਫਿਊ ਦੀਆਂ ਧੱਜੀਆਂ ਵੀ ਉਡਾਈਆਂ। ਸ਼ਹਿਰ ’ਚ ਕਈ ਥਾਈਂ ਖੁੱਲ੍ਹੀਆਂ ਦਵਾਈਆਂ ਤੇ ਰਾਸ਼ਨ ਆਦਿ ਦੀਆਂ ਦੁਕਾਨਾਂ ’ਤੇ ਕਈ ਥਾਂਈਂ ਲੋਕਾਂ ਦੀ ਭੀੜ ਜੁੜੀ ਵੀ ਨਜ਼ਰ ਆਈ। ਜਿਸ ਕਾਰਨ ਸਥਾਨਕ ਸਿਵਲ ਤੇ ਪੁਲੀਸ ਪ੍ਰਸ਼ਾਸਨ ਨੂੰ ਕਈ ਥਾਂਈਂ ਮੁੜ ਤੋ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਿਉਂਕਿ ਅਨੇਕਾਂ ਲੋਕ ਅੱਜ ਕਰਫਿਊ ਦੌਰਾਨ ਬਾਹਰ ਘੁੰਮਦੇ ਰਹੇ। ਜਿਸ ਕਾਰਨ ਕਈ ਥਾਈਂ ਪੁਲੀਸ ਨੂੰ ਸਖ਼ਤੀ ਤੋਂ ਕੰਮ ਲੈਣਾ ਪਿਆ। ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਹੋਰਨਾਂ ਜ਼ਿਲ੍ਹਿਆਂ ਦੀਆਂ ਵੀਡੀਓਜ ਦੌਰਾਨ ਤਾਂ ਭਾਵੇਂ ਕਰਫਿਊ ਦਾ ਉਲੰਘਣ ਕਰਨ ਵਾਲ਼ਿਆਂ ’ਤੇ ਪੁਲੀਸ ਵੱਲੋਂ ਚੰਗਾ ਡੰਡਾ ਬੁੜਕਾਇਆ ਜਾ ਰਿਹਾ ਹੈ। ਪਰ ਪਟਿਆਲਾ ਪੁਲੀਸ ਅਜੇ ਸੰਜਮ ਤੋਂ ਕੰਮ ਲੈ ਰਹੀ ਹੈ। ਪਰ ਇਥੋਂ ਦੇ ਅਧਿਕਾਰੀਆਂ ਦਾ ਤਰਕ ਸੀ ਕਿ ਉਹ ਨਹੀਂ ਚਾਹੁੰਦੇ ਕਿ ਪਹਿਲਾਂ ਹੀ ਮੁਸ਼ਕਲਾਂ ਨਾਲ਼ ਜੂਝ ਰਹੇ ਲੋਕਾਂ ’ਤੇ ਪੁਲੀਸ ਵੀ ਡੰਡਾ ਬਰਸਾਵੇ ਪਰ ਜੇ ਲੋਕਾਂ ਨੇ ਸਾਥ ਨਾ ਦਿੱਤਾ, ਤਾਂ ਫਿਰ ਆਖਰ ਪੁਲੀਸ ਸਖ਼ਤ ਰਵੱਈਆ ਅਪਣਾਉਣ ਲਈ ਮਜਬੂਰ ਹੋਵੇਗੀ। ਇੱਕ ਹੋਰ ਅਧਿਕਾਰੀ ਆਖ ਰਿਹਾ ਸੀ ਕਿ ਅਸਲ ਲੋਕ ਪੁਲੀਸ ਦੀ ਨਰਮਾਈ ਦਾ ਨਾਜਾਇਜ਼ ਫਾਇਦਾ ਉਠਾਅ ਰਹੇ ਹਨ। ਇਸੇ ਦੌਰਾਨ ਕਰਫਿਊ ਦਾ ਉਲੰਘਣ ਕਰਨ ਨੂੰ ਲੈ ਕੇ ਪੁਲੀਸ ਨੇ ਕਈ ਥਾਂਈਂ ਕੇਸ ਵੀ ਦਰਜ ਕੀਤੇ ਹਨ। ਥਾਣਾ ਸਿਵਲ ਲਾਈਨ ਵਿਖੇ ’ਤੇ ਰਾਕੇਸ਼ ਕੁਮਾਰ, ਮਨਿੰਦਰ ਸਿੰਘ ਦੇ ਖਿਲਾਾਫ਼ ਧਾਰਾ 188 ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਵਿਅਕਤੀ ਕਰਫਿਊ ਦੇ ਬਾਵਜੂਦ ਕਰਿਆਨੇ ਦੀਆਂ ਦੁਕਾਨਾ ਖੋਲ੍ਹ ਕੇ ਉਲੰਘਣਾ ਕਰ ਰਹੇ ਸਨ। ਸਹਾਇਕ ਥਾਣੇਦਾਰ ਜੀਤ ਸਿੰਘ ਤੇ ਟੀਮ ਨੇ ਵੀ ਕਰਫਿਊ ਦੌਰਾਨ ਇੱਕ ਕਰਿਆਨਾ ਸਟੋਰ ਖੋਲ੍ਹ ਕੇ ਸਾਮਾਨ ਵੇਚ ਰਹੇ ਵਿਕਰਮ ਦੇ ਵਿਅਕਤੀ ਖ਼ਿਲਾਫ਼ ਥਾਣਾ ਤ੍ਰਿਪੜੀ ਵਿੱਚ ਕੇਸ ਦਰਜ ਕੀਤਾ ਹੈ। ਥਾਣਾ ਅਰਬਨ ਅਸਟੇਟ ’ਚ ਵੀ ਹੇਤ ਰਾਮ ਖ਼ਿਲਾਫ਼ ਧਾਰਾ 188 ਤੇ 269 ਤਹਿਤ ਕੇਸ ਦਰਜ ਕੀਤਾ ਗਿਆ ਹੈ। ਕਰਫਿਊ ਦੇ ਬਾਵਜੂਦ ਇਸ ਵਿਅਕਤੀ ਨੇ ਆਪਣੀ ਕਰਿਆਨੇ ਦੀ ਦੁਕਾਨ ਖੋਲ੍ਹ ਕੇ ਉਥੇ ਭੀੜ ਇਕੱਠੀ ਕੀਤੀ ਹੋਈ ਸੀ। ਹੌਲਦਾਰ ਰਮਨਜੀਤ ਸਿੰਘ ਦੇ ਬਿਆਨਾ ’ਤੇ ਵੀ ਥਾਣਾ ਅਨਾਜ ਮੰਡੀ ਦੀ ਪੁਲੀਸ ਨੇ ਡੋਰੇ ਪਲਿਆਰ ਖਿਲਾਫ਼ ਧਾਰਾ 188 ਤਹਿਤ ਕੇਸ ਦਰਜ ਕੀਤਾ ਹੈ। ਇਸ ਵਿਅਕਤੀ ’ਤੇ ਕਰਫਿਊ ਦੌਰਾਨ ਦੁਕਾਨ ਖੋਲ ਕੇ ਚਿਕਨ ਵੇਚਣ ਦੇ ਦੋਸ਼ ਹਨ। ਇਸੇ ਤਰ੍ਹਾਂ ਹਰਮਿੰਦਰ ਸਿੰਘ ਨਾਂ ਦੇ ਇੱਕ ਵਿਅਕਤੀ ਖ਼ਿਲਾਫ਼ ਵੀ ਧਾਰਾ 188 ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਹ ਕਰਫਿਊ ਦੌਰਾਨ ਸ਼ੇਰਾਂ ਵਾਲਾ ਗੇਟ ਕੋਲ ਇੱਕ ਦੁਕਾਨ ’ਤੇ ਝੁੰਡ ਬਣਾ ਕੇ ਹੁਕਮਾਂ ਦਾ ਉਲੰਘਣ ਕਰ ਰਿਹਾ ਸੀ। ਸਹਾਇਕ ਥਾਣੇਦਾਰ ਬਿਕਰਮਜੀਤ ਸਿੰਘ ਸਣੇ ਪੁਲੀਸ ਪਾਰਟੀ ਜਦੋਂ ਸਰਹੰਦੀ ਬਾਜ਼ਾਰ ’ਚ ਗਸ਼ਤ ਕਰ ਰਹੀ ਸੀ ਤਾਂ ਕੁਝ ਨਾ ਮਾਲੂਮ ਵਿਅਕਤੀਆਂ ਝੁੰਡ ਬਣਾ ਕੇ ਘੁੰਮ ਰਹੇ ਹਨ, ਜੋ ਪੁਲੀਸ ਪਾਰਟੀ ਨੂੰ ਦੇਖ ਕੇ ਫਰਾਰ ਹੋ ਗਏ। ਇਨ੍ਹਾਂ ਖ਼ਿਲਾਫ਼ ਥਾਣਾ ਥਾਣਾ ਕੋਤਵਾਲੀ ’ਚ ਧਾਰਾ 188 ਤਹਿਤ ਕੇਸ ਦਰਜ ਕੀਤਾ ਗਿਆ ਹੈ।

ਹੈਲਪ ਨੰਬਰ ਜਾਰੀ: ਵਿਦੇਸ਼ੋਂ ਪਰਤਣ ਵਾਲਿਆਂ ਨੂੰ ਖੁਦ ਹੀ ਜਾਣਕਾਰੀ ਦੇਣ ਦੀ ਹਤਾਇਤ

ਪਟਿਆਲਾ (ਖੇਤਰੀ ਪ੍ਰਤੀਨਿਧ) ਪਟਿਆਲਾ ਜ਼ਿਲ੍ਹੇ ਅੰਦਰ ਲੱਗੇ ਕਰਫ਼ਿਊ ਦੌਰਾਨ ਆਮ ਲੋਕਾਂ ਦੀ ਸਹੂਲਤ ਲਈ ਜਾਰੀ ਕੀਤੇ ਗਏ ਹੈਲਪ ਲਾਈਨ ਨੰਬਰ ਸਬੰਧੀ ਜਾਣਕਾਰੀ ਦਿੰਦਿਆਂ, ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਕਿਹਾ ਕਿ ਕੋਰੋਨਾ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਡਾ. ਕੁਸ਼ਲਦੀਪ ਕੌਰ ਨਾਲ ਮੋਬਾਈਲ ਨੰਬਰ 98558-71822 ਤੇ ਡਾ. ਗੁਰਪ੍ਰੀਤ ਸਿੰਘ ਨਾਗਰਾ ਨਾਲ਼ 98556-86398 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਜਿਹੜੇ ਵਿਅਕਤੀ 15 ਦਿਨਾਂ ਦੌਰਾਨ ਵਿਦੇਸ਼ ਤੋਂ ਆਏ ਹਨ, ਨੂ ਉਨ੍ਹਾਂ ਦੇ ਘਰਾਂ ਵਿਚ ਹੀ ਕੁਆਰਨਟਾਈਨ ਕੀਤਾ ਗਿਆ ਹੈ। ਜੇਕਰ ਉਹ ਇਸ ਦੀ ਪਾਲਣਾ ਨਹੀਂ ਕਰਦੇ, ਤਾਂ ਇਸ ਸਬੰਧੀ ਕੋਈ ਵੀ ਵਿਅਕਤੀ ਫ਼ੋਨ ਨੰਬਰ 0175-5128793 ਅਤੇ 0175-5127793 ’ਤੇ ਸੰਪਰਕ ਕਰ ਸਕਦਾ ਹੈ। ਫਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ’ਤੇ ਵੀ ਹੈਲਪ ਲਾਈਨ ਨੰਬਰ ਸਥਾਪਤ ਕੀਤੇ ਗਏ ਹਨ। ਪਟਿਆਲਾ ਜ਼ਿਲ੍ਹੇ ਦਾ ਕੰਟਰੋਲ ਰੂਮ ਨੰਬਰ 0175-2350550 ਅਤੇ 62843-57500 ਹੈ। ਜਿਸ ’ਤੇ ਜ਼ਿਲ੍ਹੇ ਦੇ ਵਿਅਕਤੀ ਸੰਪਰਕ ਕਰਕੇ ਜ਼ਰੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਬ-ਡਵੀਜ਼ਨ ਪੱਧਰ ’ਤੇ ਵੀ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ। ਜਿਸ ਤਹਿਤ ਸਬ-ਡਵੀਜ਼ਨ ਦੂਧਨ ਸਾਧਾਂ ਦੇ ਵਸਨੀਕ ਫ਼ੋਨ ਨੰਬਰ 0175-2632615 ’ਤੇ ਸੰਪਰਕ ਕਰਨ। ਰਾਜਪੁਰਾ ਤਹਿਸੀਲ ਦਾ ਫ਼ੋਨ ਨੰਬਰ 01762-224132, ਨਾਭਾ ਦਾ 01765-220654 ਤੇ ਸਮਾਣਾ ਤਹਿਸੀਲ ਦਾ ਨੰਬਰ 01764-221190 । ਇਸੇ ਤਰਾਂ ਤਹਿਸੀਲ ਪਾਤੜਾਂ ਦੇ ਕੰਟਰੂਲ ਨੰਬਰ 01764-243403 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਿਵਲ ਸਰਜਨ ਪਟਿਆਲਾ ਦੇ ਦਫ਼ਤਰ ਨਾਲ ਸੰਪਰਕ ਲਈ 0175-5128793 ਤੇ 0175-5127793। ਜਦੋਂਕਿ ਪੁਲੀਸ ਕੰਟਰੋਲ ਰੂਮ ਦਾ ਨੰਬਰ 95929-12500 ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All