ਨਗਰ ਨਿਗਮ ਮੁਲਾਜ਼ਮਾਂ ਦੀ ਲੜਾਈ ਵਿੱਚ ਪਟਿਆਲਵੀ ਪਿਸੇ

ਸ਼ਿਕਾਇਤ ਕਰਨ ਵਾਲ਼ੇ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਨਿਗਮ ਮੁਲਾਜ਼ਮ।

ਸਰਬਜੀਤ ਸਿੰਘ ਭੰਗੂ ਪਟਿਆਲਾ, 3 ਦਸੰਬਰ ਇਥੋਂ ਦੇ ਨਗਰ ਨਿਗਮ ਮੁਲਾਜ਼ਮ ਜਤਿੰਦਰ ਕੁਮਾਰ ਪ੍ਰਿੰਸ ਵੱਲੋਂ ਨਿਗਮ ਦੇ ਦੋ ਅਧਿਕਾਰੀਆਂ ’ਤੇ ਉਸ ਨੂੰ ਜਾਤੀ ਸੂਚਕ ਸ਼ਬਦ ਬੋਲਣ ਦੇ ਦੋਸ਼ਾਂ ਦਾ ਮਾਮਲਾ ਗੰਭੀਰ ਹੋ ਗਿਆ ਹੈ, ਕਿਉਂਕਿ ਸ਼ਿਕਾਇਤ ਨੂੰ ਝੂਠੀ ਕਰਾਰ ਦਿੰਦਿਆਂ ਨਿਗਮ ਦੇ ਮੁਲਾਜ਼ਮਾਂ ਦੀਆਂ ਸਮੂਹ ਜਥੇਬੰਦੀਆਂ ਨੇ ਸ਼ਿਕਾਇਤ ਕਰਨ ਵਾਲ਼ੇ ਮੁਲਾਜ਼ਮ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਲਈ ਸੰਘਰਸ਼ ਵਿੱਢ ਦਿੱਤਾ ਹੈ। ਇਸ ਦੌਰਾਨ ਨਿਗਮ ਮੁਲਾਜ਼ਮਾਂ ਦੀ ਦੂਜੇ ਦਿਨ ਵੀ ਹੜਤਾਲ਼ ਰਹੀ। ਇਸ ਕਰਕੇ ਨਿਗਮ ਦੇ ਦਫ਼ਤਰੀ ਕੰਮਕਾਜ ਸਮੇਤ ਸ਼ਹਿਰ ਵਿਚਲੀ ਸਾਫ਼ ਸਫ਼ਾਈ ਦੋ ਦਿਨਾਂ ਤੋਂ ਠੱਪ ਹੈ। ਸ਼ਹਿਰ ’ਚ ਕੂੜੇ ਦੇ ਢੇਰ ਲੱਗਣ ਲੱੱਗੇ ਹਨ। ਹੜਤਾਲ਼ੀ ਮੁਲਾਜ਼ਮਾਂ ਨੇ ਨਿਗਮ ਦਫ਼ਤਰ ਵਿਖੇ ਧਰਨਾ ਵੀ ਦਿੱਤਾ। ਜ਼ਿਕਰਯੋਗ ਹੈ ਕਿ ਨਿਗਮ ਦੇ ਚੀਫ਼ ਸੈਨੇਟਰੀ ਇੰਸਪੈਕਟਰ ਭਗਵੰਤ ਸਿੰਘ ਅਤੇ ਸੈਨੇਟਰੀ ਇੰਸਪੈਕਟਰ ਜਗਤਾਰ ਸਿੰਘ ’ਤੇ ਜਾਤੀ ਸੂਚਕ ਸ਼ਬਦ ਬੋਲਣ ਦੇ ਦੋਸ਼ ਲਾਉਂਦਿਆਂ ਜਤਿੰਦਰ ਕੁਮਾਰ ਪ੍ਰਿੰਸ ਨੇ ਦੋਨਾਂ ਖ਼ਿਲਾਫ਼ ਨਿਗਮ ਦੇ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਸੀ। ਇਸੇ ਦੌਰਾਨ ਸ਼ਿਕਾਇਤ ਨੂੰ ਝੂਠੀ ਦੱਸਦਿਆਂ ਮਿਊਂਸਪਲ ਵਰਕਰਜ਼ ਯੂਨੀਅਨ, ਸਵੀਪਰ ਯੂਨੀਅਨ, ਠੇਕਾ ਸਫਾਈ ਵਰਕਰ ਯੂਨੀਅਨ ਤੇ ਡਰਾਈਵਰ ਯੂਨੀਅਨ ਵੱਲੋਂ ਅੱਜ ਦੂਜੇ ਦਿਨ ਵੀ ਹੜਤਾਲ਼ ਜਾਰੀ ਰੱਖੀ ਗਈ। ਇਸ ਦੌਰਾਨ ਨਿਗਮ ਦਫ਼ਤਰ ਵਿਖੇ ਧਰਨਾ ਦਿੱਤਾ ਗਿਆ। ਇਹ ਹੜਤਾਲ਼ੀ ਮੁਲਾਜ਼ਮ ਜਤਿੰਦਰ ਕੁਮਾਰ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਹਿਣਾ ਹੈ ਕਿ ਐੱਸਸੀ/ਐੱਸਟੀ ਐਕਟ ਦੀ ਦੁਰਵਰਤੋਂ ਕੀਤੀ ਗਈ ਹੈ। ਮੁਲਾਜ਼ਮਾਂ ਦੇ ਧਰਨਿਆਂ ’ਚ ਗਰੀਬ ਸਿੰਘ ਮੱਟੂ, ਅਜੈਬ ਸਿੰਘ ਸਿੱਧੂ, ਸੁਨੀਲ ਬਿਡਲਾਨ, ਵਿਜੈ ਕੁਮਾਰ ਸੰਗਰ ਅਤੇ ਰਿੱਕੂ ਵੈਦ ਨੇ ਵੀ ਸ਼ਿਰਕਤ ਕੀਤੀ। ਪੁਤਲੇ ਸਾੜਨ ਦਾ ਐਲਾਨ ਸਵੀਪਰ ਯੂਨੀਅਨ ਦੇ ਪ੍ਰਧਾਨ ਸੁਨੀਲ ਕੁਮਾਰ ਬਿਡਲਾਨ ਅਤੇ ਜਨਰਲ ਸਕੱਤਰ ਵਿਜੈ ਕੁਮਾਰ ਸੰਗਰ ਸਮੇਤ ਠੇਕਾ ਸਫਾਈ ਵਰਕਰਜ਼ ਯੂਨੀਅਨ ਦੇ ਪ੍ਰਧਾਨ ਰਿੰਕੂ ਵੈਦ ਨੇ ਨਗਰ ਨਿਗਮ ਕਮਿਸ਼ਨਰ ਨੂੰ ਪੱਤਰ ਲਿਖ ਕੇ ਸੂਚਿਤ ਕੀਤਾ ਹੈ ਕਿ ਜੇ ਜਤਿੰਦਰ ਕੁਮਾਰ ਪ੍ਰਿੰਸ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ 4 ਦਸੰਬਰ ਨੂੰ ਮੇਅਰ, ਨਿਗਮ ਕਮਿਸ਼ਨਰ ਅਤੇ ਡਿਪਟੀ ਮੇਅਰ ਦੇ ਪਤੀ ਦੇ ਪੁਤਲੇ ਸਾੜੇ ਜਾਣਗੇ। ਮੇਰੀ ਸ਼ਿਕਾਇਤ ਝੂਠੀ ਨਹੀਂ: ਪ੍ਰਿੰਸ ਨਿਗਮ ਮੁਲਾਜ਼ਮ ਜਤਿੰਦਰ ਕੁਮਾਰ ਪ੍ਰਿੰਸ ਦਾ ਕਹਿਣਾ ਹੈ ਕਿ ਉਸ ਵੱਲੋਂ ਦਿੱਤੀ ਗਈ ਸ਼ਿਕਾਇਤ ਬਿਲਕੁਲ ਦਰੁਸਤ ਹੈ। ਦੋਨੋਂ ਅਧਿਕਾਰੀਆਂ ਖ਼ਿਲਾਫ਼ ਐੱਸਸੀ/ਐੱਸਟੀ ਐਕਟ ਤਹਿਤ ਕਾਰਵਾਈ ਲਈ ਉਹ ਆਪਣੇ ਸਾਥੀਆਂ ਸਮੇਤ ਭੁੱਖ ਹੜਤਾਲ਼ ’ਤੇ ਬੈਠਾ ਸੀ ਪਰ ਨਿਗਮ ਕਮਿਸ਼ਨਰ ਵੱਲੋਂ ਕਾਰਵਾਈ ਭਰੋਸੇ ਮਗਰੋਂ ਭੁੱਖ ਹੜਤਾਲ਼ ਸਮਾਪਤ ਕਰ ਦਿੱਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਿਤਕਰਿਆਂ ਦਾ ਆਲਮੀ ਵਰਤਾਰਾ

ਵਿਤਕਰਿਆਂ ਦਾ ਆਲਮੀ ਵਰਤਾਰਾ

ਸੁਪਰ-ਸੈਚਰਡੇ ਦਾ ਆਨੰਦ

ਸੁਪਰ-ਸੈਚਰਡੇ ਦਾ ਆਨੰਦ

ਕੈਨੇਡੀਅਨ ਪੰਜਾਬੀ ਘਰਾਂ ਵਿਚ ਪੀੜ੍ਹੀਆਂ ਦਾ ਪਾੜਾ

ਕੈਨੇਡੀਅਨ ਪੰਜਾਬੀ ਘਰਾਂ ਵਿਚ ਪੀੜ੍ਹੀਆਂ ਦਾ ਪਾੜਾ

ਪਾਠਕ੍ਰਮ ਵਿਚ ਕਟੌਤੀ ਦੀ ਸਿਆਸਤ

ਪਾਠਕ੍ਰਮ ਵਿਚ ਕਟੌਤੀ ਦੀ ਸਿਆਸਤ

ਵਰਵਰਾ ਰਾਓ ਇਕ ਵਿਚਾਰ ਦਾ ਨਾਂ

ਵਰਵਰਾ ਰਾਓ ਇਕ ਵਿਚਾਰ ਦਾ ਨਾਂ

ਖੇਤ ਸੌਂ ਰਹੇ ਹਨ !

ਖੇਤ ਸੌਂ ਰਹੇ ਹਨ !

ਮੁੱਖ ਖ਼ਬਰਾਂ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਇਕ ਮੰਤਰੀ ਦੇ ਪਾਜ਼ੇਟਿਵ ਆਉਣ ਬਾਅਦ ਮੁੱਖ ਮੰਤਰੀ ਨੇ ਕੈਬਨਿਟ ਨੂੰ ਦਿੱਤੀ...

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਮੁਹਾਲੀ ਜ਼ਿਲ੍ਹੇ ਵਿੱਚ 13 ਨਵੇਂ ਮਾਮਲੇ; ਮਾਇਓ ਹਸਪਤਾਲ ਵਿੱਚ ਵੀ ਆਏ ਚਾ...

ਸ਼ਹਿਰ

View All