ਧੋਖਾਧੜੀ ਤੇ ਦਾਜ ਲਈ ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ ਕੇਸ ਦਰਜ

ਪੱਤਰ ਪ੍ਰੇਰਕ ਦੇਵੀਗੜ੍ਹ, 10 ਨਵੰਬਰ ਪਿੰਡ ਸਵਾਈ ਸਿੰਘ ਵਾਲਾ ਦੇ ਗੁਰਦੇਵ ਸਿੰਘ ਨੇ ਪਿੰਡ ਕਾਨਾਹੇੜੀ ਦੇ ਅਮਰਜੀਤ ਸਿੰਘ, ਮਲਕੀਤ ਕੌਰ ਤੇ ਸੁਖਜਿੰਦਰ ਸਿੰਘ ਹਾਲ ਇੰਗਲੈਂਡ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ ਕਿ ਇਨ੍ਹਾਂ ਮੁਲਜ਼ਮਾਂ ਨੇ ਪਹਿਲਾਂ ਤਾਂ ਜ਼ਮੀਨ ਵੱਧ ਦੱਸ ਕੇ ਆਪਣੇ ਲੜਕੇ ਸੁਖਜਿੰਦਰ ਸਿੰਘ ਦਾ ਵਿਆਹ ਮੁਦੱਈ ਦੀ ਲੜਕੀ ਮਨਜਿੰਦਰ ਕੌਰ ਨਾਲ ਕਰਵਾ ਦਿੱਤਾ ਤੇ ਫਿਰ ਸੁਖਜਿੰਦਰ ਸਿੰਘ ਨੇ ਮਨਜਿੰਦਰ ਕੌਰ ਦੀ ਸਹਿਮਤੀ ਤੋਂ ਬਿਨਾਂ ਆਪਣੀ ਜ਼ਮੀਨ ਆਪਣੀ ਮਾਂ ਦੇ ਨਾਂ ਕਰਵਾ ਦਿੱਤੀ। ਇਨ੍ਹਾਂ ਮੁਲਜ਼ਮਾਂ ਨੇ ਮਨਜਿੰਦਰ ਕੌਰ ਨੂੰ ਜਰੀਆ ਬਣਾ ਕੇ ਵਿਆਹ ਸੁਖਜਿੰਦਰ ਸਿੰਘ ਨਾਲ ਕਰਵਾ ਕੇ ਇੰਗਲੈਂਡ ਭੇਜ ਦਿੱਤਾ। ਥਾਣਾ ਜੁਲਕਾਂ ਦੀ ਪੁਲੀਸ ਨੇ ਇਨ੍ਹਾਂ ਤਿੰਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All