ਜਤਿੰਦਰ ਔਲਖ ਨੇ ਪਟਿਆਲਾ ਦੇ ਨਵੇਂ ਆਈਜੀ ਵਜੋਂ ਅਹੁਦਾ ਸੰਭਾਲਿਆ

ਸਰਬਜੀਤ ਸਿੰਘ ਭੰਗੂ ਪਟਿਆਲਾ, 10 ਸਤੰਬਰ

ਪਟਿਆਲਾ ਦੇ ਆਈਜੀ ਵਜੋਂ ਅਹੁਦਾ ਸੰਭਾਲ਼ਦੇ ਹੋਏ ਜਤਿੰਦਰ ਸਿੰਘ ਔਲਖ, ਏਐਸਰਾਏ, ਕੁਮਾਰ ਅਮਿਤ ਤੇ ਮਨਦੀਪ ਸਿੱਧੂ । -ਫੋਟੋ: ਭੰਗੂ

ਪਟਿਆਲਾ ਰੇਂਜ ਦੇ ਆਈਜੀ ਅਮਰਦੀਪ ਸਿੰਘ ਰਾਏ ਦੇ ਕੱਲ੍ਹ ਹੋਏ ਤਬਾਦਲੇ ਮਗਰੋਂ ਇੱਥੇ ਨਵੇਂ ਆਈਜੀ ਵਜੋਂ ਤਾਇਨਾਤ ਕੀਤੇ ਗਏ 1997 ਬੈਚ ਦੇ ਆਈਪੀਐੱਸ ਅਧਿਕਾਰੀ ਜਤਿੰਦਰ ਸਿੰਘ ਔਲਖ ਨੇ ਅੱਜ ਇੱਥੇ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਇਹ ਅਹੁਦਾ ਛੱਡਣ ਵਾਲ਼ੇ ਅਤੇ ਹੁਣ ਆਈਜੀ (ਹੈੱਡ ਕੁਆਟਰ ਪੰਜਾਬ) ਵਜੋਂ ਤਾਇਨਾਤ ਕੀਤੇ ਗਏ ਏਐੱਸ ਰਾਏ ਸਮੇਤ ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਅਤੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਸ੍ਰੀ ਔਲਖ ਇਸ ਤੋਂ ਪਹਿਲਾਂ ਆਈਜੀ ਹੈੱਡਕੁਆਟਰ, ਪੁਲੀਸ ਕਮਿਸ਼ਨਰ ਲੁਧਿਆਣਾ ਤੇ ਪੁਲੀਸ ਕਮਿਸ਼ਨਰ ਅੰਮ੍ਰਿਤਸਰ ਸਮੇਤ ਸੰਗਰੂਰ, ਮੁਹਾਲੀ, ਰੋਪੜ, ਖੰਨਾ, ਜਗਰਾਓਂ ਤੇ ਨਵਾਂ ਸ਼ਹਿਰ ਵਿੱਚ ਐੱਸਐੱਸਪੀ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਪਟਿਆਲਾ ਦੇ ਆਈਜੀ ਵਜੋਂ ਅਹੁਦਾ ਸੰਭਾਲ਼ਦਿਆਂ, ਉਨ੍ਹਾਂ ਕਿਹਾ ਕਿ ਅਮਨ ਤੇ ਕਾਨੂੰਨ ਦੀ ਵਿਵਸਥਾ ਬਰਕਰਾਰ ਰੱਖਣਾ ਉਹਨਾਂ ਦੀ ਮੁੱਖ ਤਰਜੀਹ ਹੋਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੇ ਮਸਲਿਆਂ ਦੇ ਸਮੇਂ ਸਿਰ ਨਿਰਪੱਖਤਾ ਨਾਲ ਨਿਪਟਾਰੇ ਦੇ ਨਾਲ-ਨਾਲ ਨਸ਼ਿਆਂ ਦੇ ਕਾਲੇ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All