ਖੇਡਾਂ ਰਾਹੀਂ ਨਸ਼ੇ ਤਿਆਗਣ ਦਾ ਸੁਨੇਹਾ

ਜੇਤੂ ਖਿਡਾਰੀਆਂ ਨੂੰ ਸਨਮਾਨਦੇ ਹੋਏ ਪ੍ਰਬੰਧਕ।

ਮਹਿੰਦਰ ਕੌਰ ਮੰਨੂ ਸੰਗਰੂਰ, 13 ਫਰਵਰੀ ਅਭਿਆਨ ਫਾਊਂਡੇਸ਼ਨ ਸੰਗਰੂਰ ਵੱਲੋਂ ਚਲਾਈ ਜਾ ਰਹੀ ਮੁਹਿੰਮ ‘ਨਸ਼ਾ ਵਿਰੋਧੀ ਜਾਗਰੂਕਤਾ ਨੁੱਕੜ ਨਾਟਕ ਅਤੇ ਖੇਡ ਗਤੀਵਿਧੀਆਂ ਰਾਹੀਂ ਨੇੜਲੇ ਪਿੰਡ ਸਿਬੀਆ ਵਿੱਚ ਖੇਡਾਂ ਕਰਵਾਈਆਂ ਗਈਆਂ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਸਰਪੰਚ ਨਰਿੰਦਰ ਸਿੰਘ ਨੇ ਸ਼ਿਰਕਤ ਕੀਤੀ ਅਤੇ ਖੇਡਾਂ ਦਾ ਉਦਘਾਟਨ ਕੀਤਾ। ਅਭਿਆਨ ਫਾਊਂਡੇਸਨ ਦੇ ਕੋਆਰਡੀਨੇਟਰ ਮਨਦੀਪ ਗਰੇਵਾਲ ਨੇ ਬੱਚਿਆਂ ਨੂੰ ਭਵਿੱਖ ਵਿੱਚ ਵੀ ਉਹ ਖੇਡਾਂ ਵਿੱਚ ਵਧ ਚੜ੍ਹ ਕੇ ਭਾਗ ਲੈਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ। ਇਸ ਦੌਰਾਨ ਰੱਸਾਕਸ਼ੀ, ਵਾਲੀਬਾਲ, ਗੋਲਾ ਸੁੱਟਣਾ ਅਤੇ ਲੰਮੀ ਛਾਲ ਆਦਿ ਖੇਡਾਂ ਕਰਵਾਈਆਂ ਗਈਆਂ ਅਤੇ ਇਸ ਮੌਕੇ ਵਿਸ਼ੇਸ਼ ਤੌਰ ਤੇ ‘ਬੇਟੀ ਬਚਾਓ ਬੇਟੀ ਪੜ੍ਹਾਓ’ ਨੂੰ ਉਤਸ਼ਾਹਿਤ ਕਰਨ ਲਈ ਲੜਕੀਆਂ ਦੇ ਖੇਡ ਮੁਕਾਬਲੇ ਵੀ ਕਰਵਾਏ ਗਏ। ਖੇਡ ਪ੍ਰਮੋਟਰ ਧਰਮਵੀਰ ਸਿੰਘ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਚਾਹੀਦਾ ਹੈ, ਕਿਉਂਕਿ ਇਸ ਨਾਲ ਜਿਥੇ ਨੌਜਵਾਨ ਵਰਗ ਨਸ਼ਿਆਂ ਤੋਂ ਦੂਰ ਰਹਿੰਦਾ ਹੈ, ਉੱਥੇ ਹੀ ਖੇਡਾਂ ਰਾਹੀਂ ਉਸ ਦਾ ਸਰਵਪੱਖੀ ਵਿਕਾਸ ਵੀ ਹੁੰਦਾ ਹੈ। ਅੰਤ ਫਾਊਂਡੇਸ਼ਨ ਵੱਲੋਂ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਭੁਪਿੰਦਰ ਸਿੰਘ, ਬਿੰਦਰ ਸਿੰਘ ਲਾਡੀ ਅਤੇ ਮੈਂਬਰ ਬੱਬੂ ਟੇਲਰ ਅਤੇ ਪਿੰਡ ਵਾਸੀ ਹਾਜ਼ਰ ਸਨ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All