ਹੱਕ ਲਈ ਲੜਦੀ ਪ੍ਰਵੀਨ ਜ਼ਿੰਦਗੀ ਦੀ ਜੰਗ ਹਾਰੀ

ਮ੍ਰਿਤਕ ਪ੍ਰਵੀਨ ਕੌਰ ਦੀ ਪੁਰਾਣੀ ਤਸਵੀਰ।

ਗੁਰਦੀਪ ਸਿੰਘ ਟੱਕਰ ਮਾਛੀਵਾੜਾ, 11 ਜੂਨ ਮਾਛੀਵਾੜਾ ਨਿਵਾਸੀ ਸੇਵਾਮੁਕਤ ਕੈਪਟਨ ਸ਼ਮਿੰਦਰ ਸਿੰਘ ਦੀ ਧੀ ਪ੍ਰਵੀਨ ਕੌਰ ਲਗਾਤਾਰ ਅੱਠ ਸਾਲ ਆਪਣੇ ਹੱਕ ਲਈ ਕਾਨੂੰਨੀ ਲੜਾਈ ਲੜਦੀ ਰਹੀ ਪਰ ਤਣਾਅ ਤੇ ਅਚਾਨਕ ਬਿਮਾਰੀ ਨੇ ਉਸ ਨੂੰ ਅਜਿਹਾ ਘੇਰਿਆ ਕਿ ਆਪਣੀ ਜ਼ਿੰਦਗੀ ਤੋਂ ਹਾਰ ਗਈ। ਪ੍ਰਵੀਨ ਕੌਰ ਜਿਸ ਨੂੰ ਪਰਿਵਾਰ ਤੋਂ ਹੀ ਵਧੀਆ ਗੁਣ ਪ੍ਰਾਪਤ ਹੋਏ ਸਨ ਅਤੇ ਉਸ ਨੇ ਐਮਐਸਸੀ ਬਾਇਓ, ਐਮਐੱਡ ਤੱਕ ਪੜ੍ਹਾਈ ਕੀਤੀ ਅਤੇ ਪਿਤਾ ਨੇ ਉਸ ਨੂੰ ਨੋਇਡਾ ਵਿਚ ਚੰਗਾ ਪਰਿਵਾਰ ਸਮਝ ਕੇ ਇੰਡੀਅਨ ਨੇਵੀ ਦੇ ਅਫ਼ਸਰ ਨਾਲ ਸਾਲ 2011 ਵਿਚ ਵਿਆਹ ਕਰ ਦਿੱਤਾ। ਵਿਆਹ ਤੋਂ ਕੇਵਲ 20 ਦਿਨ ਉਪਰੰਤ ਜਦੋਂ ਉਹ ਆਪਣੇ ਪੇਕੇ ਘਰ ਮਾਛੀਵਾੜਾ ਆਈ ਤਾਂ ਉਸ ਤੋਂ ਬਾਅਦ ਸਹੁਰੇ ਪਰਿਵਾਰ ਦੀਆਂ ਨਜ਼ਰਾਂ ਹੀ ਬਦਲ ਗਈਆਂ। ਪ੍ਰਵੀਨ ਕੌਰ ਆਪਣੇ ਪੇਕੇ ਘਰ ਮਾਛੀਵਾੜਾ ਆਈ ਤਾਂ ਕੁੱਝ ਦਿਨ ਬਾਅਦ ਫੋਨ ਆਇਆ ਕਿ ਉਸ ਦੇ ਮਾਪਿਆਂ ਨੇ ਉਨ੍ਹਾਂ ਦੀ ਹੈਸੀਅਤ ਮੁਤਾਬਿਕ ਵਿਆਹ ਨਹੀਂ ਕੀਤਾ, ਇਸ ਕਰਕੇ ਉਹ ਸਹੁਰੇ ਘਰ ਵਿਚ ਵੱਸ ਨਹੀਂ ਸਕਦੀ। ਪ੍ਰਵੀਨ ਕੌਰ ਦਾ ਸੰਘਰਸ਼ਮਈ ਜੀਵਨ 2011 ਤੋਂ ਸ਼ੁਰੂ ਹੋਇਆ ਤੇ ਉਹ ਜ਼ਿੱਦ ’ਤੇ ਅੜੀ ਰਹੀ ਕਿ ਉਹ ਆਪਣੇ ਸਹੁਰੇ ਘਰ ਹੀ ਵਸੇਗੀ ਪਰ ਸਹੁਰਾ ਪਰਿਵਾਰ ਨੇ ਅਦਾਲਤ ’ਚ ਕੇਸ ਪਾ ਕੇ ਉਸ ਨੂੰ ਕਾਨੂੰਨੀ ਲੜਾਈ ਲੜਨ ਨੂੰ ਮਜਬੂਰ ਕਰ ਦਿੱਤਾ। ਪ੍ਰਵੀਨ ਕੌਰ ਨੇ ਸਹੁਰਿਆਂ ਵੱਲੋਂ ਸ਼ੁਰੂ ਕੀਤੀ ਕਾਨੂੰਨੀ ਲੜਾਈ ਦੇ ਜਵਾਬ ’ਚ ਤਿੰਨ ਸਾਲ ਬਾਅਦ 2014 ’ਚ ਆਪਣੇ ਪਤੀ ਤੇ ਸਹੁਰੇ ਪਰਿਵਾਰ ’ਤੇ ਦਾਜ ਦਾ ਮਾਮਲਾ ਦਰਜ ਕਰਵਾਇਆ ਅਤੇ ਉਸ ਤੋਂ ਬਾਅਦ ਇਹ ਸੰਘਰਸ਼ ਹੋਰ ਤੇਜ਼ ਹੋ ਗਿਆ। ਆਪਣੇ ਹੱਕ ਲਈ ਉਸ ਨੇ ਹਾਰ ਨਾ ਮੰਨੀ ਤੇ ਸਹੁਰਾ ਪਰਿਵਾਰ ਉਸ ਦਾ ਮਨੋਬਲ ਤੋੜਨ ਲਈ ਇਸ ਮਾਮਲੇ ਨੂੰ ਸੁਪਰੀਮ ਕੋਰਟ ਤੱਕ ਲੈ ਕੇ ਗਿਆ। ਪ੍ਰਵੀਨ ਕੌਰ ਦੇ ਮਾਪਿਆਂ ਨੇ ਆਪਣੀ ਧੀ ਦਾ ਕਾਨੂੰਨੀ ਲੜਾਈ ਵਿਚ ਸਾਥ ਦਿੱਤਾ, ਜ਼ਿਲ੍ਹਾ ਅਦਾਲਤ, ਹਾਈ ਕੋਰਟ ਤੇ ਸੁਪਰੀਮ ਕੋਰਟ ਤੱਕ ਸਾਰੀਆਂ ਹੀ ਅਦਾਲਤਾਂ ਵਿਚ ਪੂਰੀ ਲੜਾਈ ਲੜੀ। ਲੰਬੀ ਕਾਨੂੰਨੀ ਲੜਾਈ ਦੇ ਦਿੱਤੇ ਤਣਾਅ ਤੇ ਅਚਨਚੇਤ ਹੋਏ ਲੰਬੇ ਬੁਖਾਰ ਨੇ ਉਸ ਦੀ ਜਾਨ ਲੈ ਲਈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All