ਸੀਰੇ ਵਾਲਾ ਟੈਂਕਰ ਫਟਿਆ

ਪੱਤਰ ਪ੍ਰੇਰਕ ਮਾਛੀਵਾੜਾ, 11 ਦਸੰਬਰ

ਸਥਾਨਕ ਰਾਹੋਂ ਰੋਡ ’ਤੇ ਅੱਜ ਸ਼ਾਮ ਇੱਕ ਸੀਰਾ ਭਰ ਕੇ ਲੈ ਜਾ ਰਹੇ ਟਰੱਕ ਦਾ ਟੈਂਕਰ ਅਚਾਨਕ ਫੱਟ ਗਿਆ ਜਿਸ ਕਾਰਨ ਸੜਕ ’ਤੇ ਚਿਕਨਾਹਟ ਹੋ ਗਈ ਤੇ ਆਵਾਜਾਈ ਪ੍ਰਭਾਵਿਤ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਟੈਂਕਰ ਫਟਣ ਨਾਲ ਭਾਵੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਟੈਂਕਰ ਫਟਣ ਤੋਂ ਬਾਅਦ ਸੜਕ ’ਤੇ ਚਿਕਨਾਹਟ ਫੈਲ ਗਈ ਜਿਸ ਕਾਰਨ ਵਾਹਨਾਂ ਨੂੰ ਲੰਘਣ ਵਿੱਚ ਭਾਰੀ ਪ੍ਰੇਸ਼ਾਨੀ ਹੋਈ। ਇਸ ਸਬੰਧੀ ਸੂਚਨਾ ਮਿਲਣ ’ਤੇ ਮਾਛੀਵਾੜਾ ਥਾਣੇ ਦੇ ਮੁਖੀ ਹਰਜਿੰਦਰ ਸਿੰਘ ਬੈਨੀਪਾਲ ਮੌਕੇ ’ਤੇ ਪਹੁੰਚੇ।      ਉਨ੍ਹਾਂ ਸੜਕ ’ਤੇ ਫੈਲੇ ਸੀਰੇ ਨੂੰ    ਹਟਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਜਿਨ੍ਹਾਂ ਪਾਣੀ ਦੇ ਪ੍ਰੈਸ਼ਰ ਨਾਲ ਸੀਰੇ ਨੂੰ ਸੜਕ ਤੋਂ ਹਟਾਇਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All