ਮੰਡੀ ਠੇਕੇਦਾਰਾਂ ’ਤੇ ਲੱਖਾਂ ਰੁਪਏ ਦੀ ਹੇਰਾਫ਼ੇਰੀ ਦਾ ਦੋਸ਼

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਾ ਹੋਇਆ ਠੇਕੇਦਾਰ ਰਾਣਾ ਸੁਰਜੀਤ ਸਿੰਘ।

ਗੁਰਦੀਪ ਸਿੰਘ ਟੱਕਰ ਮਾਛੀਵਾੜਾ, 21 ਮਈ ਮਾਛੀਵਾੜਾ ਨੇੜਲੇ ਪਿੰਡ ਜੋਧਵਾਲ ਦੇ ਠੇਕੇਦਾਰ ਰਾਣਾ ਸੁਰਜੀਤ ਸਿੰਘ ਨੇ ਮੁੱਖ ਮੰਤਰੀ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਪੱਤਰ ਲਿਖ ਕੇ ਦੋਸ਼ ਲਗਾਇਆ ਕਿ ਪੰਜਾਬ ਦੀਆਂ ਮੰਡੀਆਂ ਦੇ ਪ੍ਰਬੰਧਾਂ ਦਾ ਠੇਕਾ ਲੈਣ ਵਾਲੇ ਕੁੱਝ ਠੇਕੇਦਾਰ ਅਤੇ ਸਹਿਕਾਰੀ ਸਭਾਵਾਂ ਵਲੋਂ ਲੱਖਾਂ ਰੁਪਏ ਦੀ ਘਪਲੇਬਾਜ਼ੀ ਕੀਤੀ ਜਿਸ ਦੀ ਜਾਂਚ ਹੋਣੀ ਜ਼ਰੂਰੀ ਹੈ। ਰਾਣਾ ਸੁਰਜੀਤ ਸਿੰਘ ਨੇ ਮੁੱਖ ਮੰਤਰੀ ਨੂੰ ਲਿਖੇ ਸ਼ਿਕਾਇਤ ਪੱਤਰਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 2019-20 ’ਚ ਕੁੱਝ ਠੇਕੇਦਾਰਾਂ ਤੇ ਸਹਿਕਾਰੀ ਸਭਾਵਾਂ ਵਲੋਂ ਪੰਜਾਬ ਦੇ ਜ਼ਿਲ੍ਹਾ ਰੋਪੜ, ਫ਼ਤਹਿਗੜ੍ਹ ਸਾਹਿਬ, ਨਵਾਂਸ਼ਹਿਰ, ਮੋਹਾਲੀ ਅਤੇ ਜਲੰਧਰ ਦੀਆਂ ਮਾਰਕਿਟ ਕਮੇਟੀਆਂ ’ਚ ਅਨਾਜ ਮੰਡੀਆਂ ਦੇ ਪ੍ਰਬੰਧਾਂ ਦਾ ਠੇਕਾ ਲਿਆ ਗਿਆ ਜਿਸ ’ਚ ਉਨ੍ਹਾਂ ਵਲੋਂ ਦਫ਼ਤਰਾਂ ਤੇ ਮੰਡੀਆਂ ਵਿੱਚ ਕੰਮ ਕਰਨ ਲਈ ਠੇਕੇਦਾਰੀ ਸਿਸਟਮ ਰਾਹੀਂ ਵਿਅਕਤੀ ਭੇਜੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਹਿਕਾਰੀ ਸਭਾਵਾਂ ਕੋਲ ਮੈਂਬਰ ਰਜਿਸਟਰਡ ਹੁੰਦੇ ਹਨ, ਜੋ ਮੰਡੀਆਂ ’ਚ ਨਿਯਮਾਂ ਅਨੁਸਾਰ ਉਕਤ ਮੈਂਬਰ ਹੀ ਕੰਮ ਕਰ ਸਕਦੇ ਹਨ ਪਰ ਮੈਂਬਰ ਘੱਟ ਅਤੇ ਮੰਡੀਆਂ ’ਚ ਕੰਮ ਲਈ ਵਿਅਕਤੀ ਵੱਧ ਸਪਲਾਈ ਕੀਤੇ ਗਏ। ਠੇਕੇਦਾਰ ਸੁਰਜੀਤ ਸਿੰਘ ਨੇ ਦੋਸ਼ ਲਗਾਇਆ ਕਿ ਸਹਿਕਾਰੀ ਸਭਾਵਾਂ ਤੇ ਠੇਕੇਦਾਰਾਂ ਵਲੋਂ ਜੋ ਠੇਕੇਦਾਰੀ ਸਿਸਟਮ ਰਾਹੀਂ ਮੰਡੀਆਂ ’ਚ ਵਿਅਕਤੀ ਭੇਜੇ ਗਏ,ਉਨ੍ਹਾਂ ਦੇ ਏ.ਪੀ.ਐਫ਼. ਅਤੇ ਈ.ਐਸ.ਆਈ. ਵਿਚ ਵੀ ਲੱਖਾਂ ਰੁਪਏ ਦਾ ਘਪਲਾ ਕੀਤਾ ਅਤੇ ਸਰਕਾਰ ਨੂੰ ਪੈਸੇ ਜਮ੍ਹਾਂ ਕਰਵਾਉਣ ਦੀ ਬਜਾਏ ਆਪ ਹੜੱਪ ਕਰ ਲਏ। ਉਨ੍ਹਾਂ ਕਿਹਾ ਕਿ ਇਹ ਲੱਖਾਂ ਰੁਪਏ ਦਾ ਘਪਲਾ ਹੈ, ਜਿਸ ਦੀ ਮੁੱਖ ਮੰਤਰੀ ਵਿਜੀਲੈਂਸ ਤੋਂ ਜਾਂਚ ਕਰਵਾਏ ਤਾਂ ਸੱਚ ਸਾਹਮਣੇ ਆ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All