ਪਤਨੀ ਦਾ ਗੁੱਸਾ ਮਾਂ-ਧੀ ’ਤੇ ਕੱਢਿਆ

ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 13 ਫਰਵਰੀ ਪਿੰਡ ਭੱਟੀਆਂ ਦੀ ਹਜ਼ੂਰੀ ਬਾਗ ਕਲੋਨੀ ’ਚ ਇਲਾਕੇ ਸਿਰਫਿਰੇ ਵਿਅਕਤੀ ਨੇ ਪਤਨੀ ਦੇ ਨਾਲ ਲੜਾਈ ਕਰਨ ਤੋਂ ਬਾਅਦ ਬਚਾਅ ਕਰਨ ਆਈ ਗੁਆਂਢੀ ਬਜ਼ੁਰਗ ਔਰਤ ਤੇ ਉਸਦੀ ਲੜਕੀ ’ਤੇ ਕਹੀ ਨਾਲ ਵਾਰ ਕਰ ਦਿੱਤਾ। ਮੁਲਜ਼ਮ ਨੇ ਦੋਹਾਂ ’ਤੇ ਇੰਨੀ ਬੇਰਹਿਮੀ ਨਾਲ ਵਾਰ ਕੀਤਾ ਕਿ ਬਜ਼ੁਰਗ ਔਰਤ ਦੀ ਗਰਦਨ ’ਤੇ ਕਹੀ ਲੱਗੀ ਤੇ ਉਸਦੀ ਲੜਕੀ ਦੇ ਸਿਰ ’ਤੇ ਗਹਿਰੀ ਸੱਟ ਲੱਗੀ। ਇਲਾਕਾ ਵਾਸੀਆਂ ਨੇ ਕਿਸੇ ਤਰ੍ਹਾ ਦੋਹਾਂ ਨੂੰ ਛੁਡਵਾਇਆ ਤੇ ਪਿੰਡ ਦੇ ਸਰਪੰਚ ਵਿਜੇ ਨੂੰ ਇਸਦੀ ਜਾਣਕਾਰੀ ਦਿੱਤੀ। ਮਗਰੋਂ ਸਰਪੰਚ ਨਾਲ ਲੋਕ ਜ਼ਖ਼ਮੀ ਬਜ਼ਰਗ ਔਰਤ ਸੁਰਿੰਦਰ ਕੌਰ ਤੇ ਉਸਦੀ ਲੜਕੀ ਰੂਬੀ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਪੁੱਜੇ। ਜਿੱਥੇ ਦੋਹਾਂ ਦੀ ਹਾਲਤ ਦੇਖਦੇ ਹੋਏ ਉਨ੍ਹਾਂ ਨੂੰ ਡਾਕਟਰਾਂ ਨੇ ਸੀਐੱਮਸੀ ਹਸਪਤਾਲ ਰੈਫ਼ਰ ਕਰ ਦਿੱਤਾ। ਪੁਲੀਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਸੱਜਣ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਬਜ਼ੁਰਗ ਔਰਤ ਸੁਰਿੰਦਰ ਕੌਰ ਦੀ ਲੜਕੀ ਰੂਬੀ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ ਤੇ ਉਹ ਅਕਸਰ ਹੀ ਇਕੱਲੀ ਬੋਲਦੀ ਰਹਿੰਦੀ ਹੈ। ਵੀਰਵਾਰ ਦੁਪਹਿਰ ਨੂੰ ਸੁਰਿੰਦਰ ਕੌਰ ਤੇ ਉਨ੍ਹਾਂ ਦੀ ਲੜਕੀ ਰੂਬੀ ਘਰ ਦੇ ਬਾਹਰ ਬੈਠੀ ਸੀ। ਮੁਲਜ਼ਮ ਸੱਜਣ ਸਿੰਘ ਜੋ ਸ਼ਰਾਬ ਪੀਣ ਦਾ ਆਦੀ ਹੈ, ਦਾ ਆਪਣੀ ਪਤਨੀ ਨਾਲ ਝਗੜਾ ਹੋ ਗਿਆ। ਉਹ ਪਤਨੀ ਨਾਲ ਲੜਾਈ ਕਰ ਰਿਹਾ ਸੀ। ਇਸੇ ਦੌਰਾਨ ਸੁਰਿੰਦਰ ਕੌਰ ਵਿੱਚ ਬਚਾਅ ਕਰਨ ਚਲੀ ਗਈ ਤੇ ਰੂਬੀ ਇਕੱਲੇ ’ਚ ਬੋਲਣ ਲੱਗੀ। ਗੁੱਸੇ ’ਚ ਆਏ ਸੱਜਣ ਨੇ ਘਰ ’ਚ ਪਈ ਕਹੀ ਚੁੱਕੀ ਤੇ ਬਜ਼ੁਰਗ ਔਰਤ ਦੀ ਗਰਦਨ ’ਤੇ ਤਾਬੜਤੋੜ ਵਾਰ ਕਰ ਦਿੱਤੇ। ਇਸੇ ਦੌਰਾਨ ਮੁਲਜ਼ਮ ਨੇ ਰੂਬੀ ਦੇ ਸਿਰ ’ਤੇ ਵੀ ਦੋ ਵਾਰ ਕੀਤੇ। ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇ ਕੇ ਘਰ ਦੇ ਅੰਦਰ ਚਲਿਆ ਗਿਆ। ਇਸੇ ਦੌਰਾਨ ਪਿੰਡ ਵਾਲੇ ਉਸਨੂੰ ਲੈ ਕੇ ਹਸਪਤਾਲ ਪੁੱਜੇ। ਸੂਚਨਾ ਮਿਲਦੇ ਹੀ ਪੁਲੀਸ ਦੇ ਉਚ ਅਧਿਕਾਰੀ ਤੇ ਥਾਣਾ ਸਲੇਮ ਟਾਬਰੀ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਇਲਾਕੇ ’ਚ ਮਾਮਲੇ ਦੀ ਜਾਂਚ ਕੀਤੀ ਤੇ ਲੋਕਾਂ ਤੋਂ ਪੁੱਛਗਿਛ ਕਰ ਮੁਲਜ਼ਮ ਸੱਜਣ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਥਾਣਾ ਸਲੇਮ ਟਾਬਰੀ ਦੇ ਐੱਸਐੱਚਓ ਇੰਸਪੈਕਟਰ ਕੰਵਲਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਹਾਂ ਔਰਤਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਿਨ੍ਹਾਂ ਨੂੰ ਹੁਣ ਸੀਐੱਮਸੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ। ਬਜ਼ੁਰਗ ਔਰਤ ਸੁਰਿੰਦਰ ਕੌਰ ਦਾ ਵੱਡਾ ਲੜਕਾ ਸ਼ਹਿਰ ਤੋਂ ਬਾਹਰ ਸੀ। ਉਸਨੂੰ ਸੂਚਨਾ ਦੇ ਦਿੱਤੀ ਗਈ ਹੈ। ਉਸਦੇ ਆਉਣ ਤੋਂ ਬਾਅਦ ਹੀ ਬਿਆਨ ਦਰਜ ਕਰ ਮੁਲਜ਼ਮ ਖਿਲਾਫ਼ ਕੇਸ ਦਰਜ ਕੀਤਾ ਜਾਵੇਗਾ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਭਾਰਤ-ਚੀਨ ਸਾਂਝ ਬਰਾਬਰੀ ’ਤੇ ਨਿਰਭਰ: ਜੈਸ਼ੰਕਰ

ਭਾਰਤ-ਚੀਨ ਸਾਂਝ ਬਰਾਬਰੀ ’ਤੇ ਨਿਰਭਰ: ਜੈਸ਼ੰਕਰ

ਦੋਵਾਂ ਮੁਲਕਾਂ ਦਰਮਿਆਨ ਸੰਤੁਲਨ ਜਾਂ ਆਪਸੀ ਸੂਝ-ਬੂਝ ਕਾਇਮ ਕਰਨ ’ਤੇ ਜ਼ੋ...

ਐੱਸਜੀਪੀਸੀ ਨਾਲੋਂ ਤਾਂ ਆਰਐੱਸਐੱਸ ਕਿਤੇ ਚੰਗੀ: ਸੁਖਦੇਵ ਢੀਂਡਸਾ

ਐੱਸਜੀਪੀਸੀ ਨਾਲੋਂ ਤਾਂ ਆਰਐੱਸਐੱਸ ਕਿਤੇ ਚੰਗੀ: ਸੁਖਦੇਵ ਢੀਂਡਸਾ

ਸ਼੍ਰੋਮਣੀ ਕਮੇਟੀ ’ਤੇ ਬਾਦਲਾਂ ਨੂੰ ਕੁਝ ਨਾ ਕਹਿਣ ਦਾ ਦੋਸ਼

ਸ਼ਰਾਬ ਤਸਕਰੀ ਦਾ ਪੈਸਾ ਗਾਂਧੀ ਪਰਿਵਾਰ ਤੱਕ ਪੁੱਜਾ: ਚੰਦੂਮਾਜਰਾ

ਸ਼ਰਾਬ ਤਸਕਰੀ ਦਾ ਪੈਸਾ ਗਾਂਧੀ ਪਰਿਵਾਰ ਤੱਕ ਪੁੱਜਾ: ਚੰਦੂਮਾਜਰਾ

ਸਾਬਕਾ ਸੰਸਦ ਮੈਂਬਰ ਦੀ ਅਗਵਾਈ ਹੇਠ ਅਕਾਲੀਆਂ ਨੇ ਦੂਜੇ ਦਿਨ ਵੀ ਦਿੱਤੀਆਂ...

ਸ਼ਹਿਰ

View All