ਨਾਭਾ ਕਵਿਤਾ ਉਤਸਵ ਵਿੱਚ ਪੁੱਜੇ ਪੰਜ ਦਰਜਨ ਕਵੀਆਂ ਨੇ ਰੰਗ ਬੰਨ੍ਹਿਆ

ਹਰਵਿੰਦਰ ਕੌਰ ਨੌਹਰਾ ਨਾਭਾ, 14 ਦਸੰਬਰ ਨਾਰਥ ਜੋਨ ਕਲਚਰਲ ਸੈਂਟਰ ਪਟਿਆਲਾ ਅਤੇ ਭਾਈ ਕਾਨ੍ਹ ਸਿੰਘ ਨਾਭਾ ਰਚਨਾ ਵਿਚਾਰ ਮੰਚ (ਰਜਿ.) ਵੱਲੋਂ ਨਾਭਾ ਵਿਖੇ 19ਵੇਂ ਨਾਭਾ ਕਵਿਤਾ ਉਤਸਵ ਦਾ ਆਯੋਜਨ ਕੀਤਾ ਗਿਆ। ਇਸ ਦਾ ਉਦਘਾਟਨ ਮੁੱਖ ਸਰਪ੍ਰਸਤ  ਮੇਜਰ ਆਦਰਸ਼ਪਾਲ ਸਿੰਘ ਨੇ ਕੀਤਾ। ਪ੍ਰਧਾਨਗੀ ਪਦਮਸ਼੍ਰੀ ਡਾ. ਸੁਰਜੀਤ ਪਾਤਰ ਨੇ ਕੀਤੀ। ਮੁੱਖ ਮਹਿਮਾਨ ਵਜੋਂ ਦਲਜੀਤ ਸਿੰਘ ਸੰਧੂ, ਪ੍ਰਸਿੱਧ ਸਮਾਜ ਸੇਵਕ, ਬਹਾਦਰ ਸਿੰਘ ਸੋਹੀ (ਯੂ.ਕੇ.) ਨੇ ਸਮੂਲੀਅਤ ਕੀਤੀ। ਸਵਾਗਤੀ ਸ਼ਬਦ ਡਾ. ਦੀਪਕ ਮਨਮੋਹਨ ਸਿੰਘ ਜੀ ਨੇ ਕਹੇ। ਸ਼੍ਰੀ ਰਵਿੰਦਰ ਸਹਿਰਾਅ ਯੂ.ਐਸ.ਏ. ਵਿਸ਼ੇਸ ਮਹਿਮਾਨ ਵਜੋਂ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਪ੍ਰਧਾਨਗੀ ਮੰਡਲ ਵਿੱਚ ਬੀ.ਐਸ.ਬੀਰ ਅਦਾਰਾ ਮਹਿਰਮ, ਡਾ. ਸੁਖਦੇਵ ਸਿੰਘ, ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ, ਪ੍ਰੋ. ਗੁਰਭਜਨ ਗਿੱਲ, ਪਰਵੀਨ ਮਿੱਤਲ, ਪ੍ਰਧਾਨ ਰੋਟਰੀ ਕਲੱਬ, ਨਾਭਾ, ਪ੍ਰੋ. ਅਨੂਪ ਵਿਰਕ, ਬਲਵੀਰ ਸਿੰਘ ਸੋਹੀ ਅਤੇ ਮੰਚ ਦੇ ਪ੍ਰਧਾਨ ਦਰਸ਼ਨ ਬੁੱਟਰ ਸ਼ਾਮਲ ਸਨ। ਇਸ ਕਵਿਤਾ ਉਤਸਵ ਵਿੱਚ ਦੇਸ਼-ਵਿਦੇਸ਼ ਤੋਂ ਪਹੁੰਚੇ ਤਕਰੀਬਨ 65 ਨਾਮਵਰ ਕਵੀਆਂ ਨੇ ਸ਼ਿਰਕਤ ਕੀਤੀ ਅਤੇ ਆਪਣੀਆਂ ਕਵਿਤਾਵਾਂ ਦਾ ਪਾਠ ਕੀਤਾ। ਇਨ੍ਹਾਂ ਸ਼ਾਇਰਾਂ ਵਿੱਚ ਪਦਮਸ਼੍ਰੀ ਡਾ. ਸੁਰਜੀਤ ਪਾਤਰ (ਲੁਧਿਆਣਾ), ਸਰਦਾਰ ਪੰਛੀ (ਲੁਧਿਆਣਾ), ਵਿਜੈ ਵਿਵੇਕ (ਫਰੀਦਕੋਟ), ਮਨਜੀਤ ਇੰਦਰਾ (ਚੰਡੀਗੜ੍ਹ), ਸਤੀਸ਼ ਗੁਲਾਟੀ (ਲੁਧਿਆਣਾ), ਸੁਰਜੀਤ ਜੱਜ (ਫਗਵਾੜਾ), ਸੁਖਵਿੰਦਰ ਅੰਮ੍ਰਿਤ (ਲੁਧਿਆਣਾ), ਸੁਸ਼ੀਲ ਦੁਸਾਂਝ (ਮੁਹਾਲੀ), ਸਵਰਨਜੀਤ ਸਵੀ (ਲੁਧਿਆਣਾ), ਗੁਰਪ੍ਰੀਤ (ਮਾਨਸਾ), ਅਰਤਿੰਦਰ ਸੰਧੂ (ਅੰਮ੍ਰਿਤਸਰ), ਸੁਮਨ ਸ਼ਾਮਪੁਰੀ (ਨੂਰਮਹਿਲ), ਪ੍ਰੋ. ਰਾਜੇਸ਼ ਮੋਹਨ (ਫਰੀਦਕੋਟ), ਸਬਦੀਸ਼ (ਮੋਹਾਲੀ), ਭੁਪਿੰਦਰ ਕੌਰ ਪ੍ਰੀਤ (ਮੁਕਤਸਰ), ਮੁਕੇਸ਼ ਆਲਮ (ਲੁਧਿਆਣਾ), ਹਰਵਿੰਦਰ (ਚੰਡੀਗੜ੍ਹ), ਅਮਰੀਕ ਗਾਫ਼ਿਲ (ਫਿਲੌਰ), ਡਾ. ਤ੍ਰਿਲੋਕ ਸਿੰਘ ਆਨੰਦ (ਪਟਿਆਲਾ),  ਸਿਰੀ ਰਾਮ ਅਰਸ਼ (ਚੰਡੀਗੜ੍ਹ), ਪ੍ਰੋ. ਰਵਿੰਦਰ ਭੱਠਲ (ਲੁਧਿਆਣਾ), ਅਜੀਤਪਾਲ (ਮੋਗਾ), ਭੁਪਿੰਦਰ (ਜਗਰਾਓਂ), ਮਨਜਿੰਦਰ ਧਨੋਆ (ਲੁਧਿਆਣਾ), ਤਰਸੇਮ (ਬਰਨਾਲਾ), ਸ਼ਿਵਦੀਪ (ਪਟਿਆਲਾ), ਮਨਜੀਤ ਪੁਰੀ (ਫਰੀਦਕੋਟ), ਜਗੀਰ ਸਿੰਘ ਪ੍ਰੀਤ (ਫਿਲੌਰ), ਹਰੀ ਸਿੰਘ ਦਿਲਬਰ (ਸਿਰਸਾ), ਸੁਦਰਸ਼ਨ ਗਾਸੋ (ਅੰਬਾਲਾ), ਮਾਲਵਿੰਦਰ (ਅੰਮ੍ਰਿਤਸਰ), ਵਾਹਿਦ (ਸੰਗਰੂਰ), ਮੋਹਨ ਤਿਆਗੀ (ਪਟਿਆਲਾ), ਪਰਦੀਪ (ਹੁਸ਼ਿਆਰਪੁਰ), ਤਨਵੀਰ (ਮਾਨਸਾ), ਜਗਸ਼ੀਰ ਜੀਦਾ (ਗਿੱਦੜਬਾਹਾ), ਜਗਦੀਪ ਸਿੱਧੂ (ਖਰੜ), ਗੁਰਸੇਵਕ ਲੰਬੀ (ਪਟਿਆਲਾ), ਦਰਸ਼ਨ ਚੀਮਾ (ਬਰਨਾਲਾ), ਨਰਿੰਦਰਪਾਲ ਕੌਰ (ਪਟਿਆਲਾ), ਸ਼ਿਵ ਰਾਜ ਲੁਧਿਆਣਵੀ, ਬਲਕਾਰ ਅੌਲਖ (ਸਮਾਣਾ), ਰੇਨੂੰ ਨਈਅਰ (ਜਲੰਧਰ), ਅਮਰਜੀਤ ਵੜੈਚ (ਪਟਿਆਲਾ), ਦੀਪਕ ਸ਼ਰਮਾ (ਚੰਡੀਗੜ੍ਹ), ਅਵਤਾਰਜੀਤ (ਪਟਿਆਲਾ), ਜਸਪਾਲ ਦੇਸੂਵੀ (ਚੰਡੀਗੜ੍ਹ), ਸੁਖਦੀਪ ਬਿਰਧਨੋ, ਹਰਰਿੰਦਰ ਲਾਡਵਾ (ਬਰਨਾਲਾ), ਬਲਵੀਰ ਜਲਾਲਾਬਾਦੀ (ਪਟਿਆਲਾ), ਅਵਤਾਰ ਮਾਨ (ਸਮਾਣਾ), ਸੁਰਿੰਦਰ ਕਜ਼ਾਕ (ਬਰਨਾਲਾ), ਗੁਰਚਰਨਜੀਤ ਕੌਰ (ਲੁਧਿਆਣਾ), ਪ੍ਰੋ. ਕੁਲਵੰਤ ਅੌਜਲਾ (ਕਪੂਰਥਲਾ), ਸੁਰਿੰਦਰਪ੍ਰੀਤ ਘਣੀਆ (ਬਠਿੰਡਾ), ਮਹਿੰਦਰਦੀਪ ਗਰੇਵਾਲ (ਕੈਨੇਡਾ), ਬਲਵਿੰਦਰ ਸੰਧੂ (ਪਟਿਆਲਾ), ਬੀ.ਐਸ. ਬੀਰ (ਨਾਭਾ), ਸ੍ਰੀ ਰਵਿੰਦਰ ਸਹਿਰਾਅ (ਯੂ.ਐਸ.ਏ.), ਪ੍ਰੋ ਗੁਰਬਖਸ਼ ਭੰਡਾਲ (ਯੂ.ਐਸ.ਏ.) ਅਤੇ ਦਰਸ਼ਨ ਬੁੱਟਰ (ਨਾਭਾ) ਸ਼ਾਮਲ ਹੋਏ ਜਿਨ੍ਹਾਂ ਨੇ ਆਪੋ ਆਪਣੇ ਗੀਤ, ਗ਼ਜ਼ਲਾਂ ਅਤੇ ਨਜ਼ਮਾਂ ਨਾਲ ਸਾਰਾ ਦਿਨ ਸਰੋਤਿਆਂ ਨੂੰ ਕੀਲੀਂ ਰੱਖਿਆ। ਭਾਈ ਕਾਨ੍ਹ ਸਿੰਘ ਨਾਭਾ ਰਚਨਾ ਵਿਚਾਰ ਮੰਚ ਵੱਲੋਂ ਕੰਵਰ ਚੌਹਾਨ ਯਾਦਗਰੀ ਗ਼ਜ਼ਲ ਪੁਰਸਕਾਰ, ਪ੍ਰਸਿੱਧ ਗ਼ਜ਼ਲਗੋ ਸਿਰੀ ਰਾਮ ਅਰਸ਼ ਨੂੰ ਪ੍ਰਦਾਨ ਕੀਤਾ ਗਿਆ ਅਤੇ ਨਜ਼ਮ ਪੁਰਸਕਾਰ ਸ਼ਾਇਰ ਪ੍ਰਦੀਪ ਦੀ ਕਾਵਿ ਪੁਸਤਕ ‘ਖੜਾਕ’ ਲਈ ਦਿੱਤਾ ਗਿਆ। ਸ਼੍ਰੀ ਚੌਹਾਨ ਨਵ ਪ੍ਰਤਿਭਾ ਪੁਰਸਕਾਰ ਸ਼ਾਇਰਾ ਦਿਓਲ ਪਰਮਜੀਤ (ਟਰਾਂਟੋ) ਅਤੇ ਜਗਦੀਪ ਸਿੱਧੂ ਨੂੰ ਦਿੱਤੇ ਗਏ। ਅਦਾਰਾ ਮਹਿਰਮ ਵੱਲੋਂ ਪ੍ਰਸਿੱਧ ਗਜ਼ਲਗੋ ਡਾ. ਤ੍ਰਿਲੋਕ ਸਿੰਘ ਆਨੰਦ, ਨਿਰੰਜਣ ਬੋਹਾ ਅਤੇ ਹਰਵਿੰਦਰ ਕੋਹਲੀ ਦਾ ਰਾਸ਼ੀ ਮੋਮੈਂਟੋ ਅਤੇ ਸ਼ਾਲ ਦੇ ਕੇ ਸਨਮਾਨ ਕੀਤਾ ਗਿਆ। ਪੁਸਤਕ ਰਿਲੀਜ਼ ਸੈਸ਼ਨ ਵਿਚ ‘ਬੀ.ਐਸ. ਬੀਰ ਦੀ ਸ੍ਰੇਸ਼ਠ ਕਹਾਣੀਆਂ’, ਹਿੰਦੀ ਕਹਾਣੀ ਸੰਗ੍ਰਹਿ, ਸ਼ਾਇਰਾ ਦਿਓਲ ਪਰਮਜੀਤ ਦਾ ਕਾਵਿ ਸੰਗ੍ਰਹਿ ‘ਮੈਂ ਇੱਕ ਰਿਸ਼ਮ’, ਜਸਵੀਰ ਰਾਣਾ ਦਾ ਕਹਾਣੀ ਸੰਗ੍ਰਹਿ ‘ਬਿੱਲੀਆਂ ਅੱਖਾਂ ਦਾ ਜਾਦੂ’, ਜਸਪਾਲ ਦੇਸੂਵੀ ਦੀ ਕਾਵਿ ਪੁਸਤਕ ‘ਸਵਾਦੀ ਬੂੰਦ’, ਸ੍ਰੀ ਨਰੰਜਣ ਬੋਹਾ ਦਾ ਨਿਬੰਧ ਸੰਗ੍ਰਹਿ ‘ਮੇਰੇ ਹਿੱਸੇ ਦਾ ਅਦਬੀ’ ਸੱਚ, ਡਾ. ਅਰਵਿੰਦਰ ਕੌਰ ਕਾਕੜਾ ਦੀ ਆਲੋਚਨਾ ਪੁਸਤਕ ‘ਕਵਿਤਾ ਦੀ ਪ੍ਰਕਰਮਾ ਦਾ ਦ੍ਰਿਸ਼ਟੀਮੂਲਕ ਪਰਿਪੇਖ’, ਨਿਰੰਜਣ ਸਿੰਘ ਸੈਲਾਨੀ ਦੀ ਵਾਰਤਕ ਪੁਸਤਕ ‘ਖਿਆਲਾਂ ਦੀ ਪੈੜ ਚਾਲ’, ਕੰਵਰ ਜਸਵਿੰਦਰ ਸਿੰਘ ਦਾ ਨਾਵਲ ‘ਚਿੱਟੀਆਂ ਗਿਰਝਾਂ’ ਅਤੇ ਡਾ. ਜਸਵਿੰਦਰ ਸਿੰਘ ਦੁਆਰਾ ਸੰਪਾਦਿਤ ਕਵਿਤਾਵਾਂ ਦੀ ਪੁਸਤਕ ‘ਕਾਵਿ ਲਹਿਰਾਂ’ ਅਤੇ ਜਨਮੇਨਾ ਜੌਹਲ ਦੀ ਕਾਵਿ ਪੁਸਤਕ ਰਿਲੀਜ਼ ਕੀਤੀ ਗਈ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਸੁਸ਼ੀਲ ਦੁਸਾਂਝ, ਡਾ. ਜੈਨਿੰਦਰ ਚੌਹਾਨ ਅਤੇ ਅਸ਼ਵਨੀ ਬਾਗੜੀਆਂ ਨੇ ਬਾਖੂਬੀ ਨਿਭਾਈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All