ਡੀਸੀ ਦਫ਼ਤਰ ਦੀ ਬਿਲਡਿੰਗ ’ਚ ਆਵਾਰਾ ਕੁੱਤਿਆਂ ਦਾ ਆਤੰਕ

ਕੁੱਤੇ ਦਾ ਸ਼ਿਕਾਰ ਹੋਏ ਮੁਲਾਜ਼ਮ ਨਿਸ਼ਾਨ ਵਿਖਾਉਂਦੇ ਹੋਏ।

ਗਗਨਦੀਪ ਅਰੋੜਾ ਲੁਧਿਆਣਾ, 13 ਫਰਵਰੀ ਸਨਅਤੀ ਸ਼ਹਿਰ ਦੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਡੀਸੀ ਦਫ਼ਤਰ ਦੀ ਬਿਲਡਿੰਗ ਵਿੱਚ ਅੱਜ ਕੱਲ੍ਹ ਅਵਾਰਾ ਕੁੱਤਿਆਂ ਦਾ ਆਤੰਕ ਹੈ। ਕੁੱਤਿਆਂ ਤੋਂ ਪ੍ਰੇਸ਼ਾਨ ਮੁਲਾਜ਼ਮਾਂ ਨੇ ਆਪਣੀ ਸੁਰੱਖਿਆ ਲਈ ਏਡੀਸੀ ਨੂੰ ਮੰਗ ਪੱਤਰ ਦਿੱਤਾ ਹੈ। ਮੁਲਾਜ਼ਮਾਂ ਦੀ ਮੰਨੀਏ ਤਾਂ ਪਿਛਲੇ ਕੁਝ ਦਿਨਾਂ ਵਿੱਚ ਹੀ ਇਨ੍ਹਾਂ ਕੁੱਤਿਆਂ ਨੇ 5 ਮੁਲਾਜ਼ਮਾਂ ਸਣੇ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਹੈ। ਮੰਗ ਪੱਤਰ ਵਿੱਚ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ, ਮਿੰਨੀ ਸਕੱਤਰੇਤ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ 2, ਮੰਡਲ ਦਫ਼ਤਰ ਅਤੇ 5 ਉਪ ਮੰਡਲ ਦਫ਼ਤਰ ਹਨ। ਜਿਨ੍ਹਾਂ ਵਿੱਚ ਤਕਰੀਬਨ 70 ਦਫ਼ਤਰੀ ਮੁਲਾਜ਼ਮ ਤੇ 200 ਫੀਲਡ ਮੁਲਾਜ਼ਮਾਂ ਦੀ ਰੋਜ਼ਾਨਾ ਆਵਾਜਾਈ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਜਲ ਸਪਲਾਈ ਕੰਪਲੈਕਸ ਵਿੱਚ ਤਕਰੀਬਨ 15-20 ਅਵਾਰਾ ਕੁੱਤੇ ਅਕਸਰ ਘੁੰਮਦੇ ਰਹਿੰਦੇ ਹਨ, ਜੋ ਦਫ਼ਤਰੀ ਰਿਕਾਰਡ, ਫਰਨੀਚਰ ਤੇ ਪਾਰਕਿੰਗ ’ਚ ਗੰਦ ਪਾ ਕੇ ਨੁਕਸਾਨ ਕਰਦੇ ਰਹਿੰਦੇ ਹਨ। ਇਹ ਕੁੱਤੇ ਕਈ ਵਾਰ ਮੁਲਾਜ਼ਮਾਂ ਤੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੇ ਹਨ। ਪਰ ਪਿਛਲੇ ਕੁਝ ਸਮੇਂ ਤੋਂ ਇਹਨਾ ਅਵਾਰਾ ਕੁੱਤਿਆਂ ਦਾ ਕਹਿਰ ਇਨ੍ਹਾਂ ਵੱਧ ਗਿਅ ਾਹੈ ਕਿ ਕੁਝ ਦਿਨਾਂ ’ਚ ਹੀ 5 ਮੁਲਾਜ਼ਮਾਂ ਨੂੰ ਇਨ੍ਹਾਂ ਕੁੱਤਿਆਂ ਨੇ ਵੱਡ ਲਿਆ ਹੈ, ਜਿਸ ਕਾਰਨ ਮੁਲਾਜ਼ਮਾਂ ਨੂੰ ਹੁਣ ਵੈਕਸੀਨੇਸ਼ਨ ਕਰਾਉਣੀ ਪੈ ਰਹੀ ਹੈ। ਫੀਲਡ ਵਿੱਚ ਆਉਣ ਵਾਲੇ ਖਪਤਕਾਰਾਂ ਅਤੇ ਸਰਕਾਰੀ ਮੁਲਾਜ਼ਮਾਂ ਨੂੰ ਅਵਾਰਾ ਕੁੱਤੇ ਅਕਸਰ ਵੱਡ ਲੈਂਦੇ ਹਨ। ਇਸ ਕੰਪਲੈਕਸ ਵਿੱਚ ਕਾਫ਼ੀ ਮਹਿਲਾ ਮੁਲਾਜ਼ਮ ਵੀ ਕੰਮ ਕਰਦੀਆਂ ਹਨ, ਇਸ ਸਮੇਂ ਇੱਕ ਦੋਂ ਮਹਿਲਾ ਮੁਲਾਜ਼ਮ ਗਰਭਵਤੀ ਵੀ ਹਨ, ਜਿੰਨ੍ਹਾਂ ਨੂੰ ਇਨ੍ਹਾਂ ਕੁੱਤਿਆਂ ਤੋਂ ਆਪਣਾ ਬਚਾਅ ਕਰਨਾ ਮੁਸ਼ਕਿਲ ਹੈ। ਜਿਸ ਕਾਰਨ ਦਫ਼ਤਰ ਦੇ ਮੁਲਾਜ਼ਮਾਂ ਵਿਚ ਖੌਫ਼ ਦਾ ਮਾਹੌਲ ਬਣਿਆ ਹੋਇਆ ਹੈ। ਹਲਕਾਅ ਵਰਗੀਆਂ ਗੰਭੀਰ ਬਿਮਾਰੀਆਂ ਫੈਲਣ ਤੋਂ ਰੋਕਣ ਲਈ ਤੇ ਮੁਲਾਜ਼ਮਾਂ ਦੀ ਸੁਰੱਖਿਆ ਲਈ ਜਲ ਸਪਲਾਈ ਤੇ ਸੈਨੀਟੇਸ਼ਨ ਦਫ਼ਤਰ ਦੇ ਮੁਲਾਜ਼ਮਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਦਫ਼ਤਰ ਅੰਦਰ ਤੇ ਆਲੇ ਦੁਆਲੇ ਫਿਰਦੇ ਇਨ੍ਹਾਂ ਅਵਾਰਾ ਕੁੱਤਿਆਂ ਦਾ ਕੋਈ ਸਥਾਈ ਹੱਲ ਕੀਤਾ ਜਾਵੇ ਤਾਂ ਜੋ ਕਿਸੇ ਵੀ ਅਣਸੁਖਾਵੀਂ ਤੇ ਮੰਦਭਾਗੀ ਘਟਨਾ ਤੋਂ ਬਚਿਆ ਜਾ ਸਕੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਹਵਾਈ ਹਾਦਸਾ: ਮ੍ਰਿਤਕਾਂ ਦੀ ਗਿਣਤੀ 18 ਹੋਈ; ਜਹਾਜ਼ ਦਾ ਬਲੈਕ ਬਾਕਸ ਲੱਭਿਆ; ਪੁਰੀ ਵੱਲੋਂ ਮੌਕੇ ਦਾ ਦੌਰਾ

ਹਵਾਈ ਹਾਦਸਾ: ਮ੍ਰਿਤਕਾਂ ਦੀ ਗਿਣਤੀ 18 ਹੋਈ; ਜਹਾਜ਼ ਦਾ ਬਲੈਕ ਬਾਕਸ ਲੱਭਿਆ; ਪੁਰੀ ਵੱਲੋਂ ਮੌਕੇ ਦਾ ਦੌਰਾ

ਬੀਤੇ ਸਾਲ ਮਾੜੀ ਹਾਲਤ ਕਾਰਨ ਹਵਾਈ ਅੱਡੇ ਦੇ ਡਾਇਰੈਕਟਰ ਨੂੰ ਜਾਰੀ ਕੀਤਾ ...

ਹਵਾਈ ਹਾਦਸਾ: ਪੁਰੀ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇਣ ਦਾ ਐਲਾਨ

ਹਵਾਈ ਹਾਦਸਾ: ਪੁਰੀ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇਣ ਦਾ ਐਲਾਨ

ਗੰਭੀਰ ਜ਼ਖ਼ਮੀਆਂ ਨੂੰ 2-2 ਲੱਖ ਤੇ ਮਾਮੂਲੀ ਜ਼ਖ਼ਮੀਆਂ ਨੂੰ 50-50 ਹਜ਼ਾ...

ਸ਼ਹਿਰ

View All