ਕੌਣ ਬਣਾ ਰਿਹਾ ਹੈ ਨਗਰ ਕੌਂਸਲ ਦੇ ਤਸਦੀਕਸ਼ੁਦਾ ਜਾਅਲੀ ਨਕਸ਼ੇ?

ਗੁਰਦੀਪ ਸਿੰਘ ਟੱਕਰ ਮਾਛੀਵਾੜਾ, 21 ਮਈ ਨਗਰ ਕੌਂਸਲ ਮਾਛੀਵਾੜਾ ਦੇ ਸ਼ਹਿਰ ਅਧੀਨ ਇਮਾਰਤਾਂ ਦੇ ਤਸਦੀਕਸ਼ੁਦਾ ਜਾਅਲੀ ਨਕਸ਼ਿਆਂ ਦੀ ਚਰਚਾ ਛਿੜੀ ਹੋਈ ਹੈ ਅਤੇ ਇਹ ਜਾਅਲੀ ਨਕਸ਼ੇ ਕੌਣ ਬਣਾ ਰਿਹਾ ਹੈ, ਇਸ ਦੀ ਜਾਂਚ ਹੋਵੇ ਤਾਂ ਵੱਡਾ ਸਕੈਂਡਲ ਬੇਨਕਾਬ ਹੋ ਸਕਦਾ ਹੈ। ਜਾਣਕਾਰੀ ਅਨੁਸਾਰ ਮਾਛੀਵਾੜਾ ਸ਼ਹਿਰ ’ਚ ਇੱਕ ਵਿਅਕਤੀ ਵਲੋਂ ਕੋਠੀ ਖਰੀਦੀ ਗਈ ਅਤੇ ਰਜਿਸਟਰੀ ਤੋਂ ਪਹਿਲਾਂ ਖਰੀਦਦਾਰ ਨਗਰ ਕੌਂਸਲ ਮਾਛੀਵਾੜਾ ਤੋਂ ਪਾਸ ਹੋਇਆ ਨਕਸ਼ਾ ਲੈ ਕੇ ਬੈਂਕ ’ਚ ਕਰਜ਼ ਲੈਣ ਪੁੱਜਾ। ਬੈਂਕ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਇਹ ਜੋ ਨਗਰ ਕੌਂਸਲ ਦਾ ਨਕਸ਼ਾ ਪਾਸ ਹੋਇਆ ਹੈ ਉਸ ’ਤੇ ਸ਼ੰਕਾ ਹੈ ਅਤੇ ਜਾਅਲੀ ਲੱਗਦਾ ਹੈ, ਜਿਸ ’ਤੇ ਉਹ ਵਾਪਿਸ ਕਰ ਦਿੱਤਾ ਗਿਆ। ਜਦੋਂ ਕੋਠੀ ਦਾ ਖਰੀਦਦਾਰ ਸੌਦਾ ਕਰਵਾਉਣ ਵਾਲੇ ਡੀਲਰ ਤੇ ਮਾਲਕ ਕੋਲ ਨਕਸ਼ਾ ਲੈ ਕੇ ਪੁੱਜਾ ਤਾਂ ਮਾਮਲਾ ਵਧ ਗਿਆ ਜਿਸ ’ਤੇ ਸ਼ਹਿਰ ਦੇ ਕੁੱਝ ਪਤਵੰਤੇ ਸੱਜਣਾਂ ਨੇ ਆਪਸੀ ਰਾਜ਼ੀਨਾਮਾ ਕਰਵਾ ਕੇ ਇਹ ਫੈਸਲਾ ਕਰਵਾਇਆ ਕਿ ਸਬੰਧਤ ਡੀਲਰ ਤੇ ਮਾਲਕ ਕੋਠੀ ਦਾ ਸਹੀ ਨਕਸ਼ਾ ਪਾਸ ਕਰਵਾ ਕੇ ਦੇਣਗੇ ਜਿਸ ਤੋਂ ਬਾਅਦ ਰਜਿਸਟਰੀ ਹੋ ਜਾਵੇਗੀ। ਬੈਂਕ ਵਲੋਂ ਨਗਰ ਕੌਂਸਲ ਦਾ ਫਿਲਹਾਲ ਇੱਕ ਜਾਅਲੀ ਨਕਸ਼ਾ ਫੜ ਲਿਆ ਅਤੇ ਪਤਾ ਨਹੀਂ ਅਜਿਹੇ ਹੋਰ ਕਿੰਨੇ ਨਕਸ਼ੇ ਹੋਣਗੇ ਜਿਨ੍ਹਾਂ ਉਪਰ ਸਰਕਾਰੀ ਅਧਿਕਾਰੀਆਂ ਦੀਆਂ ਮੋਹਰਾਂ ਤੇ ਦਸਤਖ਼ਤ ਜਾਅਲੀ ਹੋਣਗੇ ਕਿਉਂਕਿ ਬੈਂਕਾਂ ਵਲੋਂ ਲੋਨ ਦੌਰਾਨ ਕੇਵਲ ਨਗਰ ਕੌਂਸਲ ਦਾ ਤਸਦੀਕਸ਼ੁਦਾ ਨਕਸ਼ਾ ਹੀ ਦੇਖਿਆ ਜਾਂਦਾ ਹੈ ਪਰ ਇਨ੍ਹਾਂ ਦੀ ਨਗਰ ਕੌਂਸਲ ਤੋਂ ਪੁਸ਼ਟੀ ਘੱਟ ਹੀ ਕਰਵਾਈ ਜਾਂਦੀ ਹੈ ਕਿ ਇਹ ਨਕਸ਼ਾ ਅਸਲ ਵਿਚ ਪਾਸ ਹੋਇਆ ਹੈ ਕਿ ਕੇਵਲ ਮੋਹਰਾਂ ਲਗਾ ਕੇ ਜਾਅਲੀ ਤਿਆਰ ਕੀਤਾ ਹੈ।

ਕੀ ਕਹਿਣਾ ਹੈ ਕਾਰਜ ਸਾਧਕ ਅਫ਼ਸਰ ਦਾ ਇਸ ਸਬੰਧੀ ਕਾਰਜ ਸਾਧਕ ਅਫ਼ਸਰ ਪੁਸ਼ਪਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੱਲ੍ਹ ਹੀ ਉਨ੍ਹਾਂ ਦੇ ਧਿਆਨ ਵਿੱਚ ਆਇਆ ਕਿ ਜਾਅਲੀ ਨਕਸ਼ੇ ਦੀ ਚਰਚਾ ਛਿੜੀ ਹੋਈ ਜੋ ਬੈਂਕ ਵਲੋਂ ਰੱਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰਨਗੇ ਅਤੇ ਜੋ ਵੀ ਸਰਕਾਰੀ ਜਾਂ ਗੈਰ-ਸਰਕਾਰੀ ਵਿਅਕਤੀ ਇਸ ਮਾਮਲੇ ’ਚ ਸ਼ਾਮਲ ਪਾਇਆ ਗਿਆ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਮੁਲਕ ਵਿੱਚ ਕਰੋਨਾ ਦੇ ਰਿਕਾਰਡ 9,851 ਨਵੇਂ ਮਾਮਲੇ ਆਏ ਸਾਹਮਣੇ

ਮੁਲਕ ਵਿੱਚ ਕਰੋਨਾ ਦੇ ਰਿਕਾਰਡ 9,851 ਨਵੇਂ ਮਾਮਲੇ ਆਏ ਸਾਹਮਣੇ

ਪੀੜਤਾਂ ਦੀ ਕੁਲ ਗਿਣਤੀ 2,26,770 ਹੋਈ, 6348 ਦੀ ਜਾ ਚੁੱਕੀ ਹੈ ਜਾਨ

ਘੱਲੂਘਾਰਾ ਦਿਵਸ : ਪੁਲੀਸ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਸਖਤ ਸੁਰਖਿਆ ਪ੍ਰਬੰਧ

ਘੱਲੂਘਾਰਾ ਦਿਵਸ : ਪੁਲੀਸ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਸਖਤ ਸੁਰਖਿਆ ਪ੍ਰਬੰਧ

ਪੁਲੀਸ ਨੇ ਫਲੈਗ ਮਾਰਚ ਕੀਤਾ, ਗਰਮ ਖਿਆਲੀ ਸਿੱਖ ਜਥੇਬੰਦੀਆਂ ਦੇ ਕਾਰਕੁਨਾ...

ਸਿਹਤ ਵਿਭਾਗ ਦੀ ਟੀਮ ਨੇ ਇੰਦਰਾਣੀ ਹਸਪਤਾਲ ’ਤੇ ਮਾਰਿਆ ਛਾਪਾ

ਸਿਹਤ ਵਿਭਾਗ ਦੀ ਟੀਮ ਨੇ ਇੰਦਰਾਣੀ ਹਸਪਤਾਲ ’ਤੇ ਮਾਰਿਆ ਛਾਪਾ

ਲਿੰਗ ਜਾਂਚ ਕਰਨ ਦੀ ਮਿਲੀ ਸੀ ਸ਼ਿਕਾਇਤ

ਸ਼ਹਿਰ

View All