ਸੂਹ ਦੇਣ ਤੇ ਹੱਤਿਆ ਦੇ ਦੋਸ਼ੀ ਪੰਜ ਫਲਸਤੀਨੀ ਮੌਤ ਦੇ ਘਾਟ ਉਤਾਰੇ
ਅਮਰੀਕਾ ਦੀ ਅਗਵਾਈ ਵਾਲੀ ‘ਹਿੰਦ-ਪ੍ਰਸ਼ਾਂਤ’ ਪਹਿਲਕਦਮੀ ਦੀ ਨੁਕਤਾਚੀਨੀ ਕੀਤੀ
Advertisement
ਗਾਜ਼ਾ ਸਿਟੀ, 4 ਸਤੰਬਰ
Advertisement
ਗਾਜ਼ਾ ਦੀ ਹਮਾਸ ਸਰਕਾਰ ਨੇ ਇਜ਼ਰਾਈਲ ਨੂੰ ਸੂਹ ਦੇਣ ਵਾਲੇ ਦੋ ਅਤੇ ਹੱਤਿਆ ਦੇ ਵੱਖੋ ਵੱਖਰੇ ਮਾਮਲਿਆਂ ’ਚ ਦੋੋਸ਼ੀ ਤਿੰਨ ਫਲਸਤੀਨੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਨੇ ਕਿਹਾ ਕਿ ਸੁਰੱਖਿਆ ਦੇ ਮੱਦੇਨਜ਼ਰ ਇਹ ਕਾਰਵਾਈ ਕੀਤੀ ਗਈ ਹੈ। ਫਲਸਤੀਨੀ ਸੁਰੱਖਿਆ ਬਲਾਂ ਦੇ ਦੋ ਮੈਂਬਰਾਂ ਨੂੰ ਫਾਇਰਿੰਗ ਦਸਤੇ ਨੇ ਗੋਲੀਆਂ ਨਾਲ ਭੁੰਨ ਦਿੱਤਾ ਜਦਕਿ ਤਿੰਨ ਹੋਰਾਂ ਨੂੰ ਗਾਜ਼ਾ ਸ਼ਹਿਰ ’ਚ ਤੜਕੇ ਫਾਹੇ ਟੰਗਿਆ ਗਿਆ। ਮੰਤਰਾਲੇ ਨੇ ਕਿਹਾ ਕਿ 44 ਅਤੇ 54 ਸਾਲ ਦੇ ਵਿਅਕਤੀਆਂ ’ਤੇ ਇਜ਼ਰਾਈਲ ਨੂੰ ਖ਼ੁਫ਼ੀਆ ਜਾਣਕਾਰੀ ਦੇਣ ਦਾ ਦੋਸ਼ ਸੀ ਜਿਸ ਕਾਰਨ ਇਜ਼ਰਾਇਲੀ ਫ਼ੌਜ ਨੂੰ ਗਾਜ਼ਾ ’ਚ ਹਮਲੇ ਕਰਨ ’ਚ ਸਹਾਇਤਾ ਮਿਲਦੀ ਸੀ। ਉਨ੍ਹਾਂ ਨੂੰ ਕ੍ਰਮਵਾਰ 2009 ਅਤੇ 2015 ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਤਿੰਨ ਹੋਰਾਂ ’ਤੇ ਹੱਤਿਆ ਦੇ ਦੋਸ਼ ਸਨ। -ਏਪੀ
Advertisement
Advertisement
×


