80 ਮੀਟਰ ਅੜਿੱਕਾ ਦੌੜ ’ਚ ਮੁੱਲਾ ਲੀਜ਼ਾ ਨੇ ਬਣਾਇਆ ਰਿਕਾਰਡ

ਅਥਲੈਟਿਕ ਚੈਂਪੀਅਨਸ਼ਿਪ ਦੌਰਾਨ ਅੜਿੱਕਾ ਦੌੜ ਵਿੱਚ ਹਿੱਸਾ ਲੈਂਦੀਆਂ ਹੋਈਆਂ ਕੁੜੀਆਂ।

ਗੁਰਦੀਪ ਸਿੰਘ ਲਾਲੀ ਸੰਗਰੂਰ 7 ਦਸੰਬਰ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 65ਵੀਂ ਕੌਮੀ ਸਕੂਲ ਅਥਲੈਟਿਕਸ ਚੈਂਪੀਅਨਸ਼ਿਪ ਪੰਜਾਬ ਸਕੂਲ ਸਿੱਖਿਆ ਵਿਭਾਗ ਅਤੇ ਸਕੂਲ ਗੇਮਜ਼ ਆਫ਼ ਇੰਡੀਆ ਦੀ ਸਰਪ੍ਰਸਤੀ ਅਤੇ ਡੀਪੀਆਈ (ਐਲੀਮੈਂਟਰੀ ਸਿੱਖਿਆ) ਇੰਦਰਜੀਤ ਸਿੰਘ ਦੀ ਅਗਵਾਈ ਤੇ ਸਟੇਟ ਆਰਗੇਨਾਈਜ਼ਰ (ਖੇਡਾਂ) ਰੁਪਿੰਦਰ ਸਿੰਘ ਰਵੀ ਤੇ ਡਾਇਰੈਕਟਰ ਆਫ਼ ਅਥਲੈਟਿਕਸ ਚੈਂਪੀਅਨਸ਼ਿਪ ਸੁਰਿੰਦਰ ਸਿੰਘ ਭਰੂਰ ਦੀ ਦੇਖਰੇਖ ਹੇਠ ਚੱਲ ਰਹੀ ਹੈ। ਇਸ ਚੈਂਪੀਅਨਸ਼ਿਪ ਦੇ ਚੌਥੇ ਦਿਨ ਮੁੱਖ ਮਹਿਮਾਨ ਵਜੋਂ ਪਹੁੰਚੇ ਡੀਪੀਆਈ (ਅ) ਇੰਦਰਜੀਤ ਸਿੰਘ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਪਰਮਿੰਦਰ ਸ਼ਰਮਾ, ਡੀਐੱਸਪੀ ਸਤਪਾਲ ਸ਼ਰਮਾ ਤੇ ਵਪਾਰ ਮੰਡਲ ਦੇ ਪ੍ਰਧਾਨ ਅਮਰਜੀਤ ਟੀਟੂ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਚੌਥੇ ਦਿਨ ਦੇ ਮੁਕਾਬਲਿਆਂ ਦੌਰਾਨ ਅੰਡਰ 14 (ਕੁੜੀਆਂ) 80 ਮੀਟਰ ਅੜਿੱਕਾ ਦੌੜ ਵਿੱਚ ਮਹਾਰਾਸ਼ਟਰ ਦੀ ਮੁੱਲਾ ਲੀਜ਼ਾ ਨੇ 12.30 ਸਕਿੰਟ ਵਿੱਚ ਦੌੜ ਪੂਰੀ ਕਰ ਕੇ ਨਵਾਂ ਕੌਮੀ ਰਿਕਾਰਡ ਬਣਾਇਆ। ਦੂਸਰੇ ਸਥਾਨ ’ਤੇ ਵਿੱਦਿਆ ਭਾਰਤੀ ਦੀ ਯਾਮਿਨੀ ਨੇ ਲਿਆ ਜਦੋਂਕਿ ਤੀਜੇ ਸਥਾਨ ਉੱਤੇ ਪੱਛਮੀ ਬੰਗਾਲ ਦੀ ਤਾਹੁਰਾ ਖਾਤੂਨ ਰਹੀ। ਅੰਡਰ-14 (ਲੜਕੇ) 80 ਮੀਟਰ ਅੜਿੱਕਾ ਦੌੜ ਵਿੱਚ ਛੱਤੀਸਗੜ੍ਹ ਦੇ ਅਰਜੁਨ ਨੇ 11.06 ਸਕਿੰਟ ਦਾ ਸਮਾਂ ਲੈ ਕੇ ਪਹਿਲਾ, ਤ੍ਰਿਪੁਰਾ ਦੇ ਜਿਤੇਂਦਰਾ ਡੀਬਾਰਮਾ ਨੇ ਦੂਜਾ ਤੇ ਕੇਰਲ ਦੇ ਵਾਂਗ ਮਯੂਮ ਮੁਕਰਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-17 (ਲੜਕੇ) 3000 ਮੀਟਰ ਦੌੜ ਵਿੱਚ ਮੱਧ ਪ੍ਰਦੇਸ਼ ਦੇ ਅਰਜੁਨ ਵਾਸਕਲੇ ਨੇ 8 ਮਿੰਟ 32.07 ਸਕਿੰਟ ਦਾ ਸਮਾਂ ਲੈ ਕੇ ਪਹਿਲਾ, ਹਰਿਆਣਾ ਦੇ ਗਗਨ ਨੇ ਦੂਜਾ ਤੇ ਮੱਧ ਪ੍ਰਦੇਸ਼ ਦੇ ਅਭਿਸ਼ੇਕ ਠਾਕੁਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-17 (ਲੜਕੀਆਂ) 3000 ਮੀਟਰ ਦੌੜ ਵਿੱਚ ਉੱਤਰ ਪ੍ਰਦੇਸ਼ ਦੀ ਵਿਨੀਤਾ ਗੁੱਜਰ ਨੇ 9 ਮਿੰਟ 56.89 ਸਕਿੰਟ ਦਾ ਸਮਾਂ ਲੈ ਕੇ ਪਹਿਲਾ, ਮਹਾਰਾਸ਼ਟਰਾ ਦੀ ਪਾਵੜਾ ਰਿੰਕੇ ਨੇ ਦੂਜਾ ਤੇ ਕੇਰਲ ਦੀ ਸਾਨਿਕਾ ਕੇ.ਪੀ. ਨੇ ਤੀਸਰਾ ਸਤਾਨ ਪ੍ਰਾਪਤ ਕੀਤਾ। ਅੰਡਰ-17(ਮੁੰਡੇ) ਡਿਸਕਸ ਥਰੋਅ ਵਿੱਚ ਰਾਜਸਥਾਨ ਦੇ ਸੁਮਿਤ ਕੁਮਾਰ ਨੇ 55.45 ਮੀਟਰ ਦੂਰ ਡਿਸਕਸ ਸੁੱਟ ਕੇ ਪਹਿਲਾ, ਉੱਤਰ ਪ੍ਰਦੇਸ਼ ਦੇ ਅੰਕੁਸ਼ ਪੁੰਡੀਰ ਨੇ ਦੂਜਾ ਅਤੇ ਉੱਤਰ ਪ੍ਰਦੇਸ਼ ਦੇ ਹਰੀਸ਼ ਕੁਮਾਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-17 (ਲੜਕੀਆਂ) 3000 ਮੀਟਰ ਤੇਜ਼ ਚਾਲ ਵਿੱਚ ਉੱਤਰਾਖੰਡ ਦੀ ਮਾਨਸੀ ਨੇਗੀ ਨੇ 14 ਮਿੰਟ 35.03 ਸਕਿੰਟ ਦੇ ਸਮੇਂ ਨਾਲ ਪਹਿਲਾ, ਉੱਤਰ ਪ੍ਰਦੇਸ਼ ਦੀ ਰੁਪਾਲੀ ਨੇ ਦੂਸਰਾ ਤੇ ਵਿੱਦਿਆ ਭਾਰਤੀ ਦੀ ਕੋਮਲ ਪਾਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-17 (ਲੜਕੀਆਂ) ਲੰਬੀ ਛਾਲ ਵਿੱਚ ਗੁਜਰਾਤ ਦੀ ਅਸਾਰੀ ਨਿਰਮਾ ਨੇ 5.67 ਮੀਟਰ ਛਾਲ ਨਾਲ ਪਹਿਲਾ, ਰਾਜਸਥਾਨ ਦੀ ਸੁਸ਼ਮਿਤਾ ਨੇ ਦੂਸਰਾ ਅਤੇ ਸੀਆਈਐੱਸਈ ਦੀ ਸ੍ਰਿਸ਼ਟੀ ਸੇਠੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-17 (ਲੜਕੀਆਂ) ਜੈਵਲਿਨ ਥਰੋਅ ਦੇ ਮੁਕਾਬਲਿਆਂ ਵਿੱਚ ਵਿੱਦਿਆ ਭਾਰਤੀ ਦੀ ਪ੍ਰਤੀਕਸ਼ਾ ਪਾਟੇਲ ਨੇ 42.30 ਮੀਟਰ ਦੂਰ ਜੈਵਲਿਨ ਸੁੱਟ ਕੇ ਪਹਿਲਾ, ਕਰਨਾਟਕਾ ਦੀ ਰਾਮਿਆਸ਼ਿਰੀ ਜੈਨ ਨੇ ਦੂਜਾ ਤੇ ਹਰਿਆਣਾ ਦੀ ਦੀਪਿਕਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-17 (ਲੜਕੀਆਂ) ਪੋਲ ਵਾਲਟ ਵਿੱਚ ਹਰਿਆਣਾ ਦੀ ਨਿਧੀ ਨੇ 3 ਮੀਟਰ ਨਾਲ ਪਹਿਲਾ, ਕਰਨਾਟਕ ਦੀ ਵਿਭਾ ਸ੍ਰੀਨਿਵਾਸਨ ਨੇ ਦੂਜਾ, ਗੁਜਰਾਤ ਦੀ ਪਰਮਾਰ ਭੂਮੀਬੇਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-17 (ਮੁੰਡੇ) 400 ਮੀਟਰ ਰਿਲੇਅ ਦੌੜ ਵਿੱਚ ਕੇਰਲ ਨੂੰ 42.88 ਸਕਿੰਟ ਨਾਲ ਪਹਿਲਾ, ਹਰਿਆਣਾ ਨੂੰ ਦੂਜਾ ਤੇ ਤੇਲੰਗਾਨਾ ਨੂੰ ਤੀਸਰਾ ਸਥਾਨ ਮਿਲਿਆ। ਅੰਡਰ-17 (ਲੜਕੀਆਂ) 400 ਮੀਟਰ ਰਿਲੇਅ ਦੌੜ ਵਿੱਚ ਦਿੱਲੀ ਨੂੰ 48.20 ਸਕਿੰਟ ਨਾਲ ਪਹਿਲਾ, ਕੇਰਲ ਨੂੰ ਦੂਜਾ ਤੇ ਮਹਾਰਾਸ਼ਟਰ ਨੂੰ ਤੀਸਰਾ ਸਥਾਨ ਮਿਲਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੁੱਖ ਖ਼ਬਰਾਂ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਤਰਨਤਾਰਨ ਵਿੱਚ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ ; ਮੁਆਵਜ਼ਾ ਰਾਸ਼ੀ ਵ...

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

ਕਿਸੇ ਵੀ ਖੇਤਰ ਤੋਂ ਪੱਖਪਾਤ ਦੀ ਸ਼ਿਕਾਇਤ ਨਾ ਆਉਣ ’ਤੇ ਖੁਸ਼ੀ ਪ੍ਰਗਟਾਈ; ਸ...

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੁਲ ਪੀੜਤਾਂ ਦੀ ਗਿਣਤੀ 20 ਲੱਖ ਦੇ ਪਾਰ, 886 ਵਿਅਕਤੀ ਜ਼ਿੰਦਗੀ ਦੀ ਜੰਗ...

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਕਈ ਸਵਾਲਾਂ ਦੇ ਜਵਾਬ ਦੇਣ ਵਿੱਚ ਹੋ ਰਹੀ ਹੈ ਮੁਸ਼ਕਲ, ਲਿਖਤੀ ਦੇਣੇ ਪੈ ਰਹ...

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸੈਕਟਰ-22 ਮੋਬਾਈਲ ਮਾਰਕੀਟ ਵਿਚਲੀਆਂ ਚਾਰ ਮਾਰਕੀਟਾਂ 6 ਦਿਨਾਂ ਲਈ ਬੰਦ; ...

ਸ਼ਹਿਰ

View All