172 ਕਿਲੋ ਕੋਕੀਨ ਬਰਾਮਦਗੀ: ਦੋ ਭਾਰਤੀਆਂ ਨੂੰ ਸਜ਼ਾ

ਲੰਡਨ, 28 ਮਈ ਬਰਤਾਨੀਆ ਵਿੱਚ ਭਾਰਤੀ ਮੂਲ ਦੇ ਦੋ ਵਿਅਕਤੀਆਂ ਨੂੰ ਕੁੱਲ 34 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੋਵਾਂ ਪਾਸੋਂ ਦੋ ਕਰੋੜ ਪੌਂਡ ਤੋਂ ਵੱਧ ਦੀ ਕੋਕੀਨ ਬਰਾਮਦ ਹੋਈ ਸੀ। ਇਸ ਬਰਾਮਦਗੀ ਨੂੰ ਸਕਾਟਲੈਂਡ ਯਾਰਡ ਨਸ਼ੀਲੇ ਪਦਾਰਥਾਂ ਦੀ ਸਭ ਤੋਂ ਵੱਡੀ ਬਰਾਮਦਗੀ ਵਿੱਚੋਂ ਇਕ ਮੰਨ ਰਿਹਾ ਹੈ। ਅਦਾਲਤ ਨੇ ਜਿਨ੍ਹਾਂ ਨੂੰ ਸਜ਼ਾ ਦਿੱਤੀ ਹੈ ਉਨ੍ਹਾਂ ਵਿੱਚ 34 ਸਾਲ ਦਾ ਸ਼ਕਤੀ ਗੁਪਤਾ ਤੇ 54 ਸਾਲ ਦਾ ਬਲਦੇਵ ਸਿੰਘ ਸਹੋਤਾ ਸ਼ਾਮਲ ਹਨ। ਦੋਵਾਂ ਨੂੰ ਕ੍ਰਮਵਾਰ 18 ਤੇ 16 ਸਾਲ ਦੀ ਸਜ਼ਾ ਸੁਣਾਈ ਗਈ ਹੈ। ਦੋਵਾਂ ਤੋਂ 172 ਕਿਲੋ ਕੋਕੀਨ ਫੜੀ ਗਈ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All