14 ਭਾਰਤੀਆਂ ਦੀਆਂ ਅਸਥੀਆਂ ਸੁਡਾਨ ਤੋਂ ਭਾਰਤ ਭੇਜੀਆਂ ਜਾਣਗੀਆਂ

ਖਰਤੂਮ: ਪਿਛਲੇ ਹਫ਼ਤੇ ਇੱਥੇ ਇਕ ਫੈਕਟਰੀ ’ਚ ਲੱਗੀ ਭਿਆਨਕ ਅੱਗ ’ਚ ਸੜ ਕੇ ਮਰੇ 14 ਭਾਰਤੀਆਂ ਜਿਨ੍ਹਾਂ ਦੀ ਪਛਾਣ ਹੋ ਚੁੱਕੀ ਹੈ, ਦੀਆਂ ਅਸਥੀਆਂ ਅੱਜ ਤੋਂ ਭਾਰਤ ਭੇਜੀਆਂ ਜਾਣਗੀਆਂ। ਇਹ ਜਾਣਕਾਰੀ ਇੱਥੇ ਭਾਰਤੀ ਦੂਤਾਵਾਸ ਨੇ ਦਿੱਤੀ। ਜ਼ਿਕਰਯੋਗ ਹੈ ਕਿ ਖ਼ਬਰਾਂ ਦੇ ਆਧਾਰ ’ਤੇ ਭਾਰਤੀ ਦੂਤਾਵਾਸ ਨੇ ਪਹਿਲਾਂ ਕਿਹਾ ਸੀ ਕਿ ਐੱਲਪੀਜੀ ਟੈਂਕਰ ’ਚ ਹੋਏ ਧਮਾਕੇ ਦੌਰਾਨ ਤਬਾਹ ਹੋਈ ਸੀਲਾ ਸੈਰਾਮਿਕ ਫੈਕਟਰੀ ’ਚ ਮਰਨ ਵਾਲੇ 23 ਲੋਕਾਂ ’ਚੋਂ 18 ਭਾਰਤੀ ਸਨ। ਇਸ ਘਟਨਾ ’ਚ 130 ਵਿਅਕਤੀ ਜ਼ਖ਼ਮੀ ਹੋ ਗਏ ਸਨ। ਘਟਨਾ ਦੇ ਬਾਅਦ ਤੋਂ 16 ਭਾਰਤੀ ਲਾਪਤਾ ਸਨ। ਭਾਰਤੀ ਦੂਤਾਵਾਸ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਉਨ੍ਹਾਂ ਭਾਰਤੀਆਂ ਦੇ ਨਾਂ ਵੀ ਪਾਏ ਹਨ ਜਿਨ੍ਹਾਂ ਦੀਆਂ ਲਾਸ਼ਾਂ ਦੀ ਸ਼ਨਾਖਤ ਹੋ ਚੁੱਕੀ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All