‘ਖਾਲਸਾ ਏਡ’ ਦੇ ਖਾਤੇ ’ਚ ਨਹੀਂ ਮਿਲਦਾ ਸੇਵਾ ਦਾ ਵੇਰਵਾ

‘ਖਾਲਸਾ ਏਡ’ ਦੇ ਖਾਤੇ ’ਚ ਨਹੀਂ ਮਿਲਦਾ ਸੇਵਾ ਦਾ ਵੇਰਵਾ

ਖਾਲਸਾ ਏਡ ਮੁਖੀ ਰਵੀ ਸਿੰਘ

ਟ੍ਰਿਬਿਊਨ ਨਿਊਜ਼ ਸਰਵਿਸ ਸਿਡਨੀ, 5 ਸਤੰਬਰ ਸਮਾਜ ਸੇਵਾ ਦੇ ਨਾਮ ਨਾਲ ਜਾਣੀ ਜਾਂਦੀ ਸੰਸਥਾ ‘ਖਾਲਸਾ ਏਡ ਇੰਟਰਨੈਸ਼ਨਲ’ ਨੇ ਮੰਨਿਆ ਕਿ ਉਹ ਕਦੇ ਸੀਰੀਆ ਨਹੀਂ ਗਏ। ਜਦੋਂਕਿ ਇਸ ਤੋਂ ਪਹਿਲਾਂ ਸੰਸਥਾ ਦੇ ਮੁਖੀ ਰਵੀ ਸਿੰਘ ਕਹਿੰਦੇ ਆਏ ਹਨ ਕਿ ਜਿਥੇ ਕੋਈ ਨਹੀਂ ਬਹੁੜਦਾ, ਉਥੇ ‘ਖਾਲਸਾ ਏਡ’ ਸੀਰੀਆ ਵਰਗੇ ਖ਼ਤਰਨਾਕ ਦੇਸ਼ ’ਚ ਪੁੱਜ ਕੇ ਸੇਵਾ ਕਰਦੀ ਹੈ। ਉਨ੍ਹਾਂ ਆਖਿਆ ਸੀ ਕਿ ਸੀਰੀਆ ਨਾਲੋਂ ਪੰਜਾਬ ’ਚ ਸੇਵਾ ਕਰਨੀ ਔਖੀ ਹੈ। ਪਰ ਹੁਣ ਪੈਂਤੜਾ ਬਦਲਦੇ ਹੋਏ ਪੰਜਾਬ ’ਚ ਆਏ ਹੜ੍ਹਾਂ ਕਾਰਨ ਖਾਲਸਾ ਏਡ ਵੱਲੋਂ ਕਿਸ਼ਤੀਆਂ ਰਾਹੀਂ ਪੀੜਤਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ, ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ। ਪਰ ਦਾਨ (ਚੈਿਰਟੀ) ਦੇ ਨਾਮ ਹੇਠ ਉਗਰਾਹੀ ਕਿਥੋਂ ਤੱਕ ਜਾਇਜ਼ ਹੈ, ਨੇ ਸਵਾਲ ਜ਼ਰੂਰ ਖੜ੍ਹੇ ਕੀਤੇ ਹਨ। ਪੰਜਾਬ ’ਚ ਆਏ ਹੜ੍ਹਾਂ ਸਬੰਧੀ ਸੰਸਥਾ ਨੇ ਆਸਟਰੇਲੀਆ ਤੇ ਹੋਰ ਦੇਸ਼ਾਂ ’ਚ ਕਰੀਬ 8 ਕਰੋੜ ਰੁਪਏ ਦੇ ਫੰਡ ਇਕੱਠੇ ਕੀਤੇ ਹਨ। ਸੰਸਥਾ ਕੋਲ ਸਰਕਾਰੀ ਰਿਕਾਰਡ ਅਨੁਸਾਰ ਮਾਰਚ 2018 ਵਿੱਚ ਪਹਿਲਾਂ ਹੀ ਖਾਤੇ ਵਿੱਚ ਕਰੀਬ 15 ਕਰੋੜ ਰੁਪਏ ਪਏ ਸਨ। ਆਸਟਰੇਲੀਆ ’ਚ ਖਾਲਸਾ ਏਡ ਰਜਿਸਟਰਡ ਸੂਚੀ ’ਚ ਦਿਖਾਈ ਨਹੀਂ ਦਿੰਦੀ। ਆਸਟਰੇਲੀਅਨ ਚੈਰਿਟੀ ਐਂਡ ਨੌਨ ਪ੍ਰੌਫਿਟ ਕਮਿਸ਼ਨ ਅਨੁਸਾਰ ਮੁਲਕ ’ਚ ਗੈਰ-ਮਾਨਤਾ ਪ੍ਰਾਪਤ ਸੰਸਥਾ ਫੰਡ ਇਕੱਠਾ ਨਹੀਂ ਕਰ ਸਕਦੀ। ਪਰ ਪਿਛਲੇ ਕੁਝ ਸਾਲਾਂ ਤੋਂ ਸਿਡਨੀ ਸਮੇਤ ਹੋਰਨਾਂ ਸ਼ਹਿਰਾਂ ’ਚੋਂ ਖਾਲਸਾ ਏਡ ਨੇ ਲੱਖਾਂ ਡਾਲਰ ਉਗਰਾਹੇ ਹਨ। ਸਿਡਨੀ ਦੇ ਦੋ ਪ੍ਰੱਮੁਖ ਗੁਰਦੁਆਰਿਆਂ ਨੇ ਖਾਲਸਾ ਏਡ ਨੂੰ ਫੰਡ ਦੇਣ ਦੀ ਥਾਂ ਸਿੱਧੀ ਪੀੜਤਾਂ ਨੂੰ ਰਾਹਤ ਮੁਹੱਈਆ ਕਰਨ ਦਾ ਫੈਸਲਾ ਕੀਤਾ ਹੈ। ਫੰਡ ਇਕੱਠੇ ਕਰਨ ਤੋਂ ਪਹਿਲਾਂ ਬੰਗਲਾ ਦੇਸ਼ ਅਤੇ ਕੇਰਲ ’ਚ ਕੀਤੀ ਗਈ ਸੇਵਾ ਦਾ ਹਿਸਾਬ ਸੰਸਥਾ ਦੇ ਚੈਰਿਟੀ ਖਾਤੇ ’ਚ ਵੀ ਨਹੀਂ ਮਿਲਦਾ। ਇਕ ਪੱਤਰ ਰਾਹੀਂ ਪੁੱਛੇ ਸਵਾਲ ਕਿ ਸੀਰੀਆ, ਕੇਰਲ ਤੇ ਬੰਗਲਾ ਦੇਸ਼ ਦੇ ਪੀੜਤਾਂ ਲਈ ’ਚ ਸੰਸਥਾ ਵੱਲੋਂ ਫੰਡ ਕਿੰਨਾ ਇੱਕਠਾ ਕੀਤਾ ਗਿਆ ਤੇ ਕਿੰਨਾ ਖਰਚ ਹੋਇਆ ਹੈ, ਦਾ ਜਵਾਬ ਕੇਵਲ ਇਹੀ ਮਿਲਿਆ ਕਿ ਸੀਰੀਆ ’ਚ ਸੰਸਥਾ ਨੇ ਕੋਈ ਕੰਮ ਨਹੀਂ ਕੀਤਾ ਅਤੇ ਨਾ ਹੀ ਕੋਈ ਵਾਲੰਟੀਅਰ ਭੇਜਿਆ ਹੈ। ‘ਖਾਲਸਾ ਏਡ ਇੰਟਰਨੈਸ਼ਨਲ’ ਦੇ ਕੰਮ ਕਾਜ ’ਚ ਪਿਆ ਭੰਬਲਭੂਸਾ ਬਰਕਾਰ ਹੈ। ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਰਿਵਸਵੀ ਦੇ ਪ੍ਰਧਾਨ ਰਣਜੀਤ ਸਿੰਘ ਨੇ ਕਿਹਾ ‘ਗੁਰੂ ਦੀ ਗੋਲਕ ਗਰੀਬ ਦੇ ਮੂੰਹ’ ਅਨੁਸਾਰ ਪੀੜਤ ਨੂੰ ਸਿੱਧੀ ਰਾਹਤ ਦਿੱਤੀ ਜਾਵੇ ਤਾਂ ਬਿਹਤਰ ਹੈ। ਆਸਟਰੇਲੀਆ ’ਚ ਗੈਰ ਮਾਨਤਾ ਪ੍ਰਾਪਤ ਸੰਸਥਾ ਲਈ ਫੰਡ ਉਗਰਾਹੀ ਕਾਨੂੰਨਨ ਅਪਰਾਧ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਮੁੱਖ ਖ਼ਬਰਾਂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰਪਤੀ ਦਾ ਕੌਮ ਦੇ ਨਾਂ ਪਹਿਲਾ ਸ...

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

* 75 ਕਲੀਨਿਕ ਲੋਕਾਂ ਨੂੰ ਕੀਤੇ ਜਾਣਗੇ ਸਮਰਪਿਤ * ਕਲੀਨਿਕਾਂ ਵਿਚ ਹੋ ਸਕ...

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਮਨੁੱਖੀ ਹੱਕਾਂ ਦੇ ਘਾਣ ਅਤੇ ਭ੍ਰਿਸ਼ਟਾਚਾਰ ਦੇ ਲਾਏ ਗਏ ਦੋਸ਼

ਸ਼ਹਿਰ

View All