
ਜੀਵਨ ਵਿੱਚ ਸਫਲਤਾ ਦਾ ਕਾਰਗਰ ਮੰਤਰ ਹੈ ‘ਹਿੰਮਤ’। ਹਿੰਮਤੀ ਮਨੁੱਖ ਮਿਹਨਤ ਰੂਪੀ ਕੁੰਜੀ ਨਾਲ ਜ਼ਿੰਦਗੀ ਦੇ ਜੰਗਾਲੇ ਹੋਏ ਜਿੰਦਰਿਆਂ ਨੂੰ ਬਿਨਾਂ ਤੇਲ ਦਿੱਤਿਆਂ ਖੋਲ੍ਹ ਕੇ ਭਵਿੱਖ ਰੂਪੀ ਦਰਵਾਜ਼ਾ ਖੋਲ੍ਹਦੇ ਹਨ। ਹਿੰਮਤ ਅਕਸਰ ਹੀ ਟੁੱਟੇ ਤੇ ਥੱਕੇ, ਜੀਵਨ ਤੋਂ ਅੱਕੇ, ਹੰਭੇ-ਹਾਰਿਆਂ, ਕਰਮਾਂ ਮਾਰਿਆਂ, ਬੇਆਸ, ਨਿਰਾਸ਼, ਉਦਾਸ ਤੇ ਮਾਨਵੀ ਜੀਵਨ ਨੂੰ ਬਕਬਕਾ ਤੇ ਨੀਰਸ ਸਮਝਣ ਵਾਲੇ ਲੋਕਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਸੰਜੀਵਨੀ ਬੂਟੀ ਹੋ ਨਿੱਬੜਦੀ ਹੈ। ਹਿੰਮਤਹੀਣ ਮਨੁੱਖ ਨੂੰ ਆਲਸ, ਸੁਸਤੀ ਤੇ ਘੌਲ ਆਪਣੀ ਲਪੇਟ ਵਿੱਚ ਲੈ ਕੇ ਉਸ ਦੀ ਹੋਂਦ ਲਈ ਖ਼ਤਰੇ ਦਾ ਸਬੱਬ ਬਣ ਜਾਂਦੀਆਂ ਹਨ। ਪਰ ਇਸ ਦੇ ਵਿਪਰੀਤ ਹਿੰਮਤ ਦਾ ਪੱਲਾ ਫੜਨ ਵਾਲੇ ਅਗਾਂਹਵਧੂ ਲੋਕ ਜੀਵਨ ਦੀਆਂ ਕਠਿਨਾਈਆਂ, ਪਰਬਤਾਂ ਦੀਆਂ ਉੱਚਾਈਆਂ, ਸਮੁੰਦਰ ਦੀਆਂ ਗਹਿਰਾਈਆਂ, ਤਪਦੇ ਥਲ ਤੇ ਵਗਦੇ ਜਲ ਨੂੰ ਸਹਿਜਤਾ, ਸਰਲਤਾ ਅਤੇ ਸੰਜਮਤਾ ਨਾਲ ਪਾਰ ਕਰਨ ਦੀ ਅਥਾਹ ਸਮਰੱਥਾ ਰੱਖਦੇ ਹਨ। ਹਿੰਮਤ ਦੇ ਸਹਾਰੇ ਭਿਆਨਕ ਜੰਗਲ-ਬੇਲੇ ਬੇਖ਼ੌਫ਼ ਹੋ ਕੇ ਗਾਹੇ ਜਾ ਸਕਦੇ ਹਨ ਤੇ ਦੂਰ ਦਿਸਦੇ ਚੰਨ ਦੀ ਯਾਤਰਾ ਕੀਤੀ ਜਾ ਸਕਦੀ ਹੈ। ਹਿੰਮਤੀ ਬੰਦੇ ਦੀ ਪਹੁੰਚ ਪਤਾਲ ਤੋਂ ਲੈ ਕੇ ਆਕਾਸ਼ ਤਕ ਹੁੰਦੀ ਹੈ। ਹਿੰਮਤ ਨਾਲ ਇਨਸਾਨ ਦੇ ਆਤਮ ਵਿਸ਼ਵਾਸ ਦੇ ਖੰਭ ਉੱਗ ਆਉਂਦੇ ਹਨ, ਜਿਸ ਨਾਲ ਲੰਬੀਆਂ ਉਡਾਣਾਂ ਭਰਨੀਆਂ ਆਸਾਨ ਹੋ ਜਾਂਦੀਆਂ ਹਨ।
ਹਿੰਮਤ ਦੇ ਧਾਰਨੀ ਬਰਬਾਦ ਹੋ ਕੇ ਵੀ ਆਬਾਦ ਹੋ ਜਾਂਦੇ ਹਨ, ਪਰ ਹਿੰਮਤਹੀਣ ਵਿਅਕਤੀ ਬਰਬਾਦ ਹੋ ਕੇ ਅਜਿਹਾ ਢਹਿ-ਢੇਰੀ ਹੁੰਦਾ ਹੈ ਕਿ ਉਹ ਕਦੇ ਮੁੜ ਉਸਰ ਨਹੀਂ ਸਕਦਾ। ਕਰਮਹੀਣ, ਦਿਸ਼ਾਹੀਣ, ਕੰਮਚੋਰ ਤੇ ਆਰਾਮਖੋਰ ਲੋਕ ਆਪਣੇ ਮਨੋਰਥ ਦੀ ਪ੍ਰਾਪਤੀ ਲਈ ਅਰਦਾਸਾਂ ਤਾਂ ਬਹੁਤ ਕਰਦੇ ਹਨ, ਪਰ ਕੰਮ ਨਹੀਂ ਕਰਦੇ। ਪਰਮਾਤਮਾ ਵੀ ਅਕਸਰ ਹਿੰਮਤੀ ਬੰਦਿਆਂ ਦੀ ਮਦਦ ਕਰਦਾ ਹੈ। ਹਿੰਮਤ ਨਾਲ ਅਸੰਭਵ ਨੂੰ ਸੰਭਵ, ਅਸਫਲਤਾ ਨੂੰ ਸਫਲਤਾ, ਨਿਰਾਸ਼ਾ ਨੂੰ ਆਸ਼ਾ, ਨੁਕਸਾਨ ਨੂੰ ਨਫ਼ੇ, ਢਹਿੰਦੀਕਲਾ ਨੂੰ ਚੜ੍ਹਦੀਕਲਾ ਤੇ ਬਿਮਾਰੀ ਨੂੰ ਤੰਦਰੁਸਤੀ ਵਿੱਚ ਮੁਫ਼ਤੋ-ਮੁਫ਼ਤੀ ਤਬਦੀਲ ਕੀਤਾ ਜਾ ਸਕਦਾ ਹੈ। ਜਿੱਥੇ ਹਿੰਮਤ ਦੀ ਗ਼ੈਰ-ਹਾਜ਼ਰੀ ਪ੍ਰਗਤੀ ਦੇ ਸਾਰੇ ਰਾਹ ਬੰਦ ਕਰ ਦਿੰਦੀ ਹੈ, ਉੱਥੇ ਹਿੰਮਤ ਦੀ ਹਾਜ਼ਰੀ-
ਤਰਸੇਮ ਸਿੰਘ ਬੁੱਟਰ
ਹਜ਼ੂਰੀ ਵਿੱਚ ਤਬਾਹਕੁੰਨ ਤੂਫ਼ਾਨ, ਵਿਕਰਾਲ ਸਮੁੰਦਰੀ ਲਹਿਰਾਂ ਤੇ ਦਿਲ ਦਹਿਲਾ ਦੇਣ ਵਾਲੇ ਭੁਚਾਲ ਵੀ ਸ਼ਾਂਤ ਹੋ ਜਾਂਦੇ ਹਨ। ਹਿੰਮਤ ਨਾਲ ਡਾ. ਰਾਧਾ ਕ੍ਰਿਸ਼ਨਨ ਨੇ ਸਕੂਲ ਤੋਂ ਰਾਸ਼ਟਰਪਤੀ ਭਵਨ ਤਕ ਦਾ ਸਫ਼ਰ ਤੈਅ ਕੀਤਾ ਹੈ। ਕਲਪਨਾ ਚਾਵਲਾ ਨੇ ਆਸਮਾਨ ਵਿੱਚ ਉੱਚੀਆਂ ਉਡਾਰੀਆਂ ਭਰੀਆਂ ਹਨ। ਹਿੰਮਤ ਮਨੁੱਖ ਨੂੰ ਹੁਨਰ, ਕਲਾ, ਅਭਿਆਸ, ਜਾਚ, ਤਜਰਬਾ, ਸਿਖਲਾਈ, ਅਨੁਭਵ, ਮੁਹਾਰਤ ਅਤੇ ਗਤੀ ਬਖ਼ਸ਼ਣ ਦੇ ਨਾਲ-ਨਾਲ ਔਖੇ ਤੋਂ ਔਖੇ ਅਤੇ ਪ੍ਰਤੀਕੂਲ ਹਾਲਾਤਾਂ ਨਾਲ ਜੂਝਣ ਤੇ ਸਿੱਝਣ ਦੇ ਸਮਰੱਥ ਤੇ ਪ੍ਰਪੱਕ ਬਣਾਉਂਦੀ ਹੈ। ਹਿੰਮਤੀ ਮਨੁੱਖ ਦੂਸਰਿਆਂ ਲਈ ਪ੍ਰੇਰਨਾ ਸਰੋਤ ਅਤੇ ਰਾਹ ਦਸੇਰਾ ਬਣਦਾ ਹੈ। ਹਿੰਮਤ ਜੀਵਨ ਉਦੇਸ਼ ਦੀ ਪ੍ਰਾਪਤੀ ਲਈ ਰਾਹ ਪੱਧਰਾ ਕਰਨ ਦੀ ਅਹਿਮ ਭੂਮਿਕਾ ਅਦਾ ਕਰਦੀ ਹੈ। ਮਨੁੱਖ ਦੇ ਮੁਕਾਬਲੇ ਪਸ਼ੂ-ਪੰਛੀ, ਜੀਵ-ਜੰਤੂ ਤੇ ਕੀਟ-ਪਤੰਗੇ ਵੱਧ ਹਿੰਮਤੀ, ਸਿਰੜੀ ਤੇ ਮਿਹਨਤਕਸ਼ ਹੁੰਦੇ ਹਨ। ਹਿੰਮਤੀ ਮਨੁੱਖ ਕੋਲ ਅਨੇਕਾਂ ਰੁਝੇਵੇਂ ਹੋਣ ਦੇ ਬਾਵਜੂਦ ਵੀ ਵਿਹਲ ਹੁੰਦੀ ਹੈ, ਪਰ ਹਿੰਮਤ ਤੋਂ ਸੱਖਣੇ ਸੱਜਣ ਵਿਹਲੇ ਹੋਣ ਦੀ ਸੂਰਤ ਵਿੱਚ ਵੀ ਆਖਦੇ ਹਨ ‘ਸਾਡੇ ਕੋਲ ਸਮਾਂ ਨਹੀਂ।’ ਹਿੰਮਤੀ ਹੋਣ ਕਾਰਨ ਪੱਛਮੀ ਮੁਲਕਾਂ ਨੇ ਬੇਅੰਤ ਆਰਥਿਕ ਤਰੱਕੀ ਕੀਤੀ ਹੈ। ਜੇਕਰ ਭਾਰਤ ਦੇ ਹਿੰਮਤੀ ਦੇਸ਼- ਭਗਤ ਆਜ਼ਾਦੀ ਲਈ ਹਿੰਮਤ ਨਾ ਕਰਦੇ ਤਾਂ ਭਾਰਤ ਨੇ ਸਾਰੀ ਉਮਰ ਗ਼ੁਲਾਮੀ ਦੀ ਦਲਦਲ ਵਿੱਚ ਖੁੱਭੇ ਰਹਿਣਾ ਸੀ। ਹਿੰਮਤ ਅਜਿਹਾ ਸਰਮਾਇਆ ਹੈ, ਜਿਸ ਨਾਲ ਮਾਇਆ ਦੀ ਕਮੀ ਨਹੀਂ ਰਹਿੰਦੀ। ਸੋ ਆਓ, ਇਸ ਬਹੁਮੱਲੇ ਜੀਵਨ ਦੀ ਦਸ਼ਾ ਤੇ ਦਿਸ਼ਾ ਨਿਖਾਰਨ ਅਤੇ ਸੁਧਾਰਨ ਲਈ ਅਤੇ ਸਾਰਥਕ ਜੀਵਨ ਉਦੇਸ਼ ਦੀ ਪ੍ਰਾਪਤੀ ਲਈ ਹਿੰਮਤ ਨੂੰ ਆਪਣੀ ਆਦਤ ਤੇ ਜੀਵਨ ਸ਼ੈਲੀ ਦਾ ਅੁਟੱਟ ਅੰਗ ਬਣਾਈਏ। ਸੰਪਰਕ: 81465-82152
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ