ਦਿੱਲੀ ਦੀ ਪਛਾਣ ਕੁਤੁਬ ਮੀਨਾਰ : The Tribune India

ਦਿੱਲੀ ਦੀ ਪਛਾਣ ਕੁਤੁਬ ਮੀਨਾਰ

ਦਿੱਲੀ ਦੀ ਪਛਾਣ ਕੁਤੁਬ ਮੀਨਾਰ

12806212cd _qutub_minarਸੁਰਜੀਤ

ਕੁਤੁਬ ਮੀਨਾਰ ਦਿੱਲੀ ਦੇ ਦੱਖਣੀ ਇਲਾਕੇ ’ਚ ਪਿੰਡ ਮਹਿਰੌਲੀ ਕੋਲ ਸਥਿਤ ਹੈ। ਇਸ ਦੀ ਪ੍ਰਸਿੱਧੀ ਇਸ ਦੀ ਉੱਚਾਈ ਕਾਰਨ ਹੀ ਪੂਰੇ ਵਿਸ਼ਵ ਵਿੱਚ ਫੈਲੀ। ਯੂਨੈਸਕੋ ਨੇ ਇਸ ਨੂੰ ਦੁਨੀਆਂ ਦੀਆਂ ਧਰੋਹਰਾਂ ’ਚ ਸ਼ਾਮਲ ਕੀਤਾ ਹੈ। ਦੁਨੀਆਂ ਭਰ ਦੇ ਸੈਲਾਨੀ ਇਸ ਦੀ ਖ਼ੂਬਸੂਰਤੀ ਦੇਖਣ ਲਈ ਆਉਂਦੇ ਹਨ। ਇਸ ਇਮਾਰਤ ਦੀਆਂ ਛੇ ਮੰਜ਼ਿਲਾਂ ਹਨ ਤੇ ਇਸ ਦੀ ਉਸਾਰੀ ਤਿੰਨ ਪੜਾਵਾਂ ਵਿੱਚ ਹੋਈ ਸੀ। ਦਿੱਲੀ ਦੇ ਪਹਿਲੇ ਮੁਗ਼ਲ ਸ਼ਾਸਕ ਕੁਤੁਬਦੀਨ ਐਬਕ ਨੇ ਸਾਲ 1113 ’ਚ ਇਸ ਦੀ ਉਸਾਰੀ ਸ਼ੁਰੂ ਕਰਵਾਈ ਸੀ। ਉਹ ਕੁਤੁਬ ਮੀਨਾਰ ਦੀ ਸਿਰਫ਼ ਨੀਂਹ ਹੀ ਬਣਵਾ ਸਕਿਆ। ਉਸ ਦੀ ਮੌਤ ਤੋਂ ਬਾਅਦ ਜਦੋਂ ਕੁਤੁਬਦੀਨ ਦਾ ਉੱਤਰਾਧਿਕਾਰੀ ਉਸ ਦੀ ਗੱਦੀ ’ਤੇ ਬੈਠਾ ਤਾਂ ਉਸ ਨੇ ਇਸ ਇਮਾਰਤ ਨੂੰ ਤਿੰਨ ਮੰਜ਼ਿਲਾਂ ਦਾ ਰੂਪ ਦਿੱਤਾ। ਇਸ ਦੀ ਤੀਜੇ ਪੜਾਅ ਦੀ ਉਸਾਰੀ ਸਾਲ 1367  ਵਿੱਚ ਹੋਈ। ਜਦੋਂ ਫ਼ਿਰੋਜ਼ਸ਼ਾਹ ਤੁਗ਼ਲਕ ਨੇ ਇਸ ਇਮਾਰਤ ਦੀਆਂ ਮੰਜ਼ਿਲਾਂ ਨੂੰ ਵਧਾਉਂਦੇ ਹੋਏ ਇਸ ਨੂੰ ਪੰਜਵੀਂ ਤੇ ਛੇਵੀਂ ਮੰਜ਼ਿਲ ਪ੍ਰਦਾਨ ਕਰਵਾਈ ਤੇ ਇਸ ਇਮਾਰਤ ਨੂੰ ਮੁਕੰਮਲ ਰੂਪ ਦਿੱਤਾ। ਇਸ ਇਮਾਰਤ ’ਤੇ ਕੁਰਆਨ ਦੀਆਂ ਆਇਤਾਂ ਉੱਕਰੀਆਂ ਹੋਈਆਂ ਹਨ। ਇਸ ਦੇ ਨਾਲ ਹੀ ਮਸਜਿਦ ਵੀ ਹੈ। ਕਿਹਾ ਜਾਂਦਾ ਹੈ ਕਿ ਇਸ ਮਸਜਿਦ ਲਈ ਅਜ਼ਾਨ ਦੀ ਆਵਾਜ਼ ਕੁਤੁਬ ਮੀਨਾਰ ਤੋਂ ਦਿੱਤੀ ਜਾਂਦੀ ਸੀ। ਇਸ ਮਸਜਿਦ ਦੀ ਉਸਾਰੀ ਪਹਿਲੇ ਮੁਗ਼ਲ ਸ਼ਾਸਕ ਕੁਤੁਬਦੀਨ ਐਬਕ ਨੇ ਹੀ ਕਰਵਾਈ ਸੀ। ਕੁਤੁਬ ਮੀਨਾਰ ਦੇ ਨਾਂ ਬਾਰੇ ਇਤਿਹਾਸਕਾਰਾਂ ’ਚ ਮਤਭੇਦ ਹਨ। ਕੁਝ ਦਾ ਮੰਨਣਾ ਹੈ ਕਿ ਕੁਤੁਬਦੀਨ ਐਬਕ ਨੇ ਇਸ ਦਾ ਨਿਰਮਾਣ ਸ਼ੁਰੂ ਕਰਾਇਆ ਸੀ, ਇਸ ਲਈ ਇਸ ਦਾ ਨਾਮ ‘ਕੁਤੁਬ ਮੀਨਾਰ’ ਰੱਖਿਆ ਗਿਆ, ਪਰ ਕਈ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਇਸਦਾ ਨਾਮ ਬਗ਼ਦਾਦ ਦੇ ਸੂਫ਼ੀ ਬਖ਼ਤਿਆਰ ਕਾਕੀ ਦੇ ਨਾਮ ’ਤੇ ਰੱਖਿਆ ਗਿਆ। ਬਖ਼ਤਿਆਰ ਕਾਕੀ ਭਾਰਤ ’ਚ ਰਹਿਣ ਲਈ ਆਇਆ ਸੀ ਤੇ ਇਲਤੁਤਮਿਸ਼ ਉਸ ਦਾ ਬਹੁਤ ਸਤਿਕਾਰ ਕਰਦਾ ਸੀ। ਕੁਤੁਬ ਮੀਨਾਰ ਦੇ ਕੰਪਲੈਕਸ ਅੰਦਰ ਇਲਤੁਤਮਿਸ਼ ਦਾ ਵੀ ਮਕਬਰਾ ਹੈ, ਜਿਸ ਨੂੰ ਭਾਰਤ ਅੰਦਰ ਪਹਿਲਾ ਮਕਬਰਾ ਮੰਨਿਆ ਜਾਂਦਾ ਹੈ। ਇਲਤੁਤਮਿਸ਼ ਦਾ ਮਕਬਰਾ ਕੰਪਲੈਕਸ ਦੇ ਇੱਕ ਪਾਸੇ ਬਣਾਇਆ ਗਿਆ ਹੈ। ਮਕਬਰੇ ਦੇ ਗੇਟ ਦੇ ਉੱਪਰ ਵੀ ਕੁਰਆਨ ਦੀਆਂ ਆਇਤਾਂ ਦਰਜ ਹਨ ਜੋ ਇਸ ਦੀ ਸ਼ਾਹੀ ਠਾਠ ਦਾ ਨਮੂਨਾ ਹੈ। ਸੱਤ ਅਜੂਬਿਆਂ ’ਚ ਸ਼ਾਮਲ ਕੁਤੁਬ ਮੀਨਾਰ ਦੀ ਪ੍ਰਦੂਸ਼ਣ ਕਾਰਨ ਲਾਲੀ ਫਿੱਕੀ ਪੈ ਰਹੀ ਹੈ। ਸਰਕਾਰ ਵੱਲੋਂ ਇਸ ਦੀ ਸੰਭਾਲ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਪ੍ਰਦੂਸ਼ਣ ਦਾ ਵਧਦਾ ਪ੍ਰਭਾਵ ਇਸ ਲਈ ਖ਼ਤਰਨਾਕ ਸਾਬਤ ਹੋ ਰਿਹਾ ਹੈ।

ਸੰਪਰਕ: 76968-91211 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All