ਭਾਖੜੇ ਤੋਂ ਆਉਂਦੀ ਮੁਟਿਆਰ ਨੱਚਦੀ

ਭਾਖੜੇ ਤੋਂ ਆਉਂਦੀ ਮੁਟਿਆਰ ਨੱਚਦੀ

ਰਣਜੀਤ ਸਿੰਘ ਟੱਲੇਵਾਲ

ਪਿਆਰੇ ਬੱਚਿਓ, 'ਭਾਖੜੇ ਤੋਂ ਆਉਂਦੀ ਮੁਟਿਆਰ ਨੱਚਦੀ' ਗੀਤ ਪੰਜਾਬ ਦੀ ਫ਼ਿਜ਼ਾ ਵਿੱਚ ਉਸ ਵੇਲੇ ਗੂੰਜਿਆ ਜਦੋਂ ਭਾਖੜਾ ਡੈਮ ਤੋਂ ਬਿਜਲੀ ਉਤਪਾਦਨ ਦੀ ਸ਼ੁਰੂਆਤ ਹੋਈ ਅਤੇ ਬਿਜਲੀ ਨਾਲ ਸਾਰਾ ਪੰਜਾਬ ਰੁਸ਼ਨਾਇਆ ਗਿਆ। ਭਾਖੜਾ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਿਲਾਸਪੁਰ ਦਾ ਪਿੰਡ ਹੈ, ਜਿੱਥੇ ਪਾਣੀ ਤੋਂ ਬਿਜਲੀ (ਹਾਈਡਰੋਲਿਕ ਪਾਵਰ ਹਾਊਸ) ਪੈਦਾ ਕਰਨ ਦਾ ਪ੍ਰੋਜੈਕਟ ਲੱਗਿਆ ਹੋਇਆ ਹੈ। ਵਿਸ਼ਵ ਦੇ ਸਭ ਤੋਂ ਵੱਧ ਉਚਾਈ ਵਾਲੇ ਡੈਮਾਂ ਵਿੱਚ ਭਾਖੜਾ ਨੰਗਲ ਡੈਮ ਦਾ ਨਾਂ ਸ਼ਾਮਲ ਹੈ। ਸਾਡੇ ਦੇਸ਼ ਦੇ ਆਜ਼ਾਦ ਹੋਣ ਤੋਂ ਇੱਕ ਸਾਲ ਪਿੱਛੋਂ ਭਾਵ 1948 ਵਿੱਚ ਇਸ ਡੈਮ ਨੂੰ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਅਤੇ 1963 ਵਿੱਚ ਭਾਵ 15 ਸਾਲ ਵਿੱਚ ਇਹ ਪੂਰਾ ਹੋਇਆ। ਉਸ ਸਮੇਂ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦਾ ਇਸ ਡੈਮ ਨੂੰ ਬਣਾਉਣ ਵਿੱਚ ਵੱਡਮੁੱਲਾ ਯੋਗਦਾਨ ਰਿਹਾ ਹੈ। ਡੈਮ ਦੀ ਉਸਾਰੀ ਕਰਨ ਲਈ 30 ਵਿਦੇਸ਼ੀ ਮਾਹਿਰਾਂ, ਭਾਰਤ ਦੇ 300 ਇੰਜਨੀਅਰਾਂ ਅਤੇ 13000 ਮਜ਼ਦੂਰਾਂ ਨੇ ਕੰਮ ਕੀਤਾ। ਡੈਮ ਦੀ ਉਸਾਰੀ ਵਿੱਚ ਇੱਕ ਅੰਦਾਜ਼ੇ ਮੁਤਾਬਕ 245.28 ਕਰੋੜ ਰੁਪਏ ਖ਼ਰਚ ਹੋਏ। ਭਾਖੜਾ ਡੈਮ ਗੋਬਿੰਦ ਸਾਗਰ ਝੀਲ ਜੋ 168.35 ਵਰਗ ਕਿਲੋਮੀਟਰ (65 ਵਰਗ ਮੀਲ) ਦੇ ਖੇਤਰ ਵਿੱਚ ਫੈਲੀ ਹੋਈ ਹੈ 'ਤੇ ਬਣਿਆ ਹੋਇਆ ਹੈ। ਡੈਮ ਦੀ ਕੁੱਲ ਉਚਾਈ 225.55 ਮੀਟਰ (740 ਫੁੱਟ) ਹੈ। ਡੈਮ ਦੀ ਇਹ ਉਚਾਈ ਕੁਤਬਮੀਨਾਰ ਜੋ ਦਿੱਲੀ ਵਿੱਚ ਹੈ ਤੋਂ ਤਿੰਨ ਗੁਣਾ ਵੱਧ ਹੈ। ਡੈਮ ਤੋਂ ਬਿਜਲੀ ਪੈਦਾ ਕਰਨ ਲਈ ਦੋ ਬਿਜਲੀ ਘਰ (ਪਾਵਰ ਹਾਊਸ) ਡੈਮ ਦੀ ਕਿਨਾਰਿਆਂ 'ਤੇ ਬਣੇ ਹੋਏ ਹਨ। ਇਨ੍ਹਾਂ ਦੀ ਸਮਰੱਥਾ 5-5 ਯੂਨਿਟ ਦੀ ਹੈ। ਇਨ੍ਹਾਂ ਤੋਂ ਕ੍ਰਮਵਾਰ 108 ਮੈਗਾਵਾਟ ਅਤੇ 157 ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ। ਭਾਖੜਾ ਡੈਮ ਤੋਂ 13 ਕਿਲੋਮੀਟਰ ਦੂਰੀ 'ਤੇ ਨੰਗਲ ਡੈਮ ਵੀ ਹੈ ਜਿਸ ਦੀ ਉਚਾਈ 95 ਫੁੱਟ ਹੈ। ਇਸ ਕਰਕੇ ਦੋਵੇਂ ਡੈਮਾਂ ਨੂੰ ਭਾਖੜਾ ਨੰਗਲ ਡੈਮ ਕਿਹਾ ਜਾਂਦਾ ਹੈ। ਨੰਗਲ ਡੈਮ ਵਿੱਚ ਸੰਭਾਲੇ ਪਾਣੀ 'ਚੋਂ ਨਹਿਰਾਂ ਵੀ ਨਿਕਲਦੀਆਂ ਹਨ ਜੋ ਖੇਤਰ ਵਿੱਚ ਜਾ ਕੇ ਪਾਣੀ ਦੀ ਪੂਰਤੀ ਕਰਦੀਆਂ ਹਨ। ਭਾਖੜਾ ਨੰਗਲ ਡੈਮ ਤੋਂ ਪੈਦਾ ਹੋ ਰਹੀ ਬਿਜਲੀ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਦਿੱਲੀ ਅਤੇ ਰਾਜਸਥਾਨ ਨੂੰ ਜਾਂਦੀ ਹੈ। ਤਕਨੀਕੀ ਭਾਸ਼ਾ ਵਿੱਚ ਡੈਮ 'ਤੇ ਗੋਬਿੰਦ ਸਾਗਰ ਝੀਲ ਵਿੱਚ ਉਚਾਈ 'ਤੇ ਜਮ੍ਹਾਂ ਹੋਏ ਪਾਣੀ ਦੀ ਸਥਿਤਿਜ ਊਰਜਾ ਨੂੰ ਗਤਿਜ ਊੁਰਜਾ ਵਿੱਚ ਬਦਲ ਜਾਣ 'ਤੇ ਪੈਦਾ ਹੋਈ ਪਾਣੀ ਊਰਜਾ ਦੇ ਨਾਲ ਟਰਬਾਈਨਾਂ ਨੂੰ ਘੁਮਾਉਣ ਨਾਲ ਬਿਜਲੀ ਪੈਦਾ ਹੁੰਦੀ ਹੈ। ਭਾਖੜਾ ਡੈਮ ਊਰਜਾ ਦਾ ਨਵਿਆਉਣਯੋਗ ਸੋਮਾ ਹੈ। ਡੈਮ ਰਾਹੀਂ ਗੋਬਿੰਦ ਸਾਗਰ ਵਿੱਚ ਪਾਣੀ ਦੀ ਊਰਜਾ ਨੂੰ ਚੈਨੇਲਾਈਜ਼ ਕੀਤਾ ਹੋਇਆ ਹੈ। ਇਸੇ ਤਕਨੀਕ ਰਾਹੀਂ ਨਹਿਰਾਂ ਦੇ ਪੁਲ ਹੇਠ ਝਾਲਾਂ ਬਣਾ ਕੇ ਮਿੰਨੀ ਹਾਈਡਰੋਲਿਕ ਪਾਵਰ ਹਾਊਸ ਬਣਾਏ ਜਾ ਸਕਦੇ ਹਨ ਜੋ ਉਸ ਇਲਾਕੇ ਦੀ ਬਿਜਲੀ ਘਾਟ ਨੂੰ ਪੂਰਾ ਕਰ ਸਕਦੇ ਹਨ। ਭਾਖੜਾ ਨੰਗਲ ਡੈਮ ਦੇ ਸੁਰੱਖਿਆ ਪ੍ਰਬੰਧ ਬਹੁਤ ਸਖ਼ਤ ਹਨ। ਪਾਵਰ ਹਾਊਸ ਨੂੰ ਅੰਦਰ ਜਾ ਕੇ ਦੇਖਣ ਦੀ ਮਨਾਹੀ ਹੈ। ਇਸ ਡੈਮ ਦਾ ਪ੍ਰਬੰਧ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਕੋਲ ਹੈ। ਬੋਰਡ ਤੋਂ ਪਰਮਿਟ ਲੈ ਕੇ ਡੈਮ ਨੂੰ ਬਾਹਰੋਂ ਨੇੜੇ ਜਾ ਕੇ ਵੱਡ-ਅਕਾਰੀ ਗੋਬਿੰਦ ਝੀਲ ਅਤੇ ਉਚਾਈ ਤੋਂ ਡਿੱਗਦੇ ਪਾਣੀ ਨੂੰ ਦੇਖਿਆ ਜਾ ਸਕਦਾ ਹੈ। ਉਚਾਈ ਤੋਂ ਡਿੱਗਦੇ ਪਾਣੀ ਦੀ ਗੜਗੜਾਹਟ ਮਨ ਨੂੰ ਲੁਭਾਉਣੀ ਲੱਗਦੀ ਹੈ। ਇੱਕ ਅੰਦਾਜ਼ੇ ਮੁਤਾਬਕ ਹਰ ਵਰ੍ਹੇ 5 ਲੱਖ ਲੋਕ ਭਾਖੜਾ ਨੰਗਲ ਡੈਮ ਦੇਖਣ ਆਉਂਦੇ ਹਨ। ਡੈਮ ਨੂੰ ਦੇਖਣ ਲਈ ਪਰਮਿਟ ਪ੍ਰਾਪਤੀ ਮੁਫ਼ਤ ਹੈ। ਡੈਮ ਨੂੰ ਬੋਰਡ ਵੱਲੋਂ ਨਿਰਧਾਰਿਤ ਸਮੇਂ ਸਵੇਰੇ 8 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤਕ ਦੇਖਿਆ ਜਾ ਸਕਦਾ ਹੈ।

ਸੰਪਰਕ: 98765-28579

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All