ਜ਼ਫ਼ਰਨਾਮੇ ਦੀ ਧਰਤੀ ਦੀਨਾ ਕਾਂਗੜ : The Tribune India

ਜ਼ਫ਼ਰਨਾਮੇ ਦੀ ਧਰਤੀ ਦੀਨਾ ਕਾਂਗੜ

ਜ਼ਫ਼ਰਨਾਮੇ ਦੀ ਧਰਤੀ ਦੀਨਾ ਕਾਂਗੜ

ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਨੂੰ ਮਾਣ ਹੈ ਕਿ ਇਸ ਦੇ ਵੱਖ-ਵੱਖ ਪਿੰਡਾਂ ਨੂੰ ਗੁਰੂ ਸਹਿਬਾਨ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਹੈ। ਪਿੰਡ ਤਖ਼ਤੂਪੁਰਾ ਸਾਹਿਬ ਨੂੰ ਤਿੰਨ ਪਾਤਸ਼ਾਹੀਆਂ- ਪਹਿਲੀ ਪਾਤਸ਼ਾਹੀ, ਛੇਵੀਂ ਪਾਤਸ਼ਾਹੀ ਅਤੇ ਦਸਵੀਂ ਪਾਤਸ਼ਾਹੀ ਨੇ ਆਪਣੇ ਚਰਨ ਕਮਲਾਂ ਨਾਲ ਨਿਵਾਜਿਆ। ਇਸ ਦੇ ਨਾਲ ਹੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ਚਿਤਾਵਨੀ ਦੇ ਰੂਪ ਵਿੱਚ ਲਿਖਿਆ ਪੱਤਰ, ਜੋ ਜ਼ਫ਼ਰਨਾਮਾ ਦੇ ਨਾਂ ਨਾਲ ਪ੍ਰਸਿੱਧ ਹੋਇਆ, ਇਸੇ ਹਲਕੇ ਦੇ ਪਿੰਡ ਦੀਨਾ ਸਾਹਿਬ ਵਿਖੇ ਲਿਖਿਆ ਗਿਆ। ਗੁਰੂ ਜੀ ਦੇ ਆਉਣ ਦੀ ਯਾਦ ਵਿੱਚ ਇੱਥੇ ਇਤਿਹਾਸਕ ਗੁਰਦੁਆਰਾ ਜ਼ਫ਼ਰਨਾਮਾ ਸਾਹਿਬ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਸਰੋਵਰ ਵੀ ਬਣਾਇਆ ਗਿਆ ਹੈ ਜਿੱਥੇ ਹਰ ਰੋਜ਼ ਸੈਂਕੜੇ ਸ਼ਰਧਾਲੂ ਨਤਮਸਤਕ ਹੁੰਦੇ ਹਨ। ਸਮਝਿਆ ਜਾਂਦਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਦੇ ਜੰਗਲਾਂ ਵਿੱਚੋਂ ਦੀਨਾ ਸਾਹਿਬ ਕਾਂਗੜ ਪਹੰੁਚੇ ਤਾਂ ਗੁਰੂ ਜੀ ਦੇ ਨਾਲ ਤਿੰਨ ਸਿੰਘ ਪੀਰਾਂ ਦੇ ਭੇਸ ਵਿੱਚ ਸਨ। ਦੀਨਾ ਸਾਹਿਬ ਕਾਂਗੜ ਰਾਏ ਯੋਧ ਦਾ ਇਲਾਕਾ ਸੀ ਜੋ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਭਗਤ ਸੀ। ਕਾਂਗੜ ਰਾਏ ਦੇ ਪੋਤੇ ਲਖਮੀਰ ਤੇ ਸ਼ਮੀਰ ਖੇਤਰ ਦੇ ਵੱਡੇ ਚੌਧਰੀ ਸਨ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਇੱਥੇ ਪਹੁੰਚੇ ਤਾਂ ਦੀਨਾ ਪਿੰਡ ਦੇ ਸ਼ਰਧਾ ਰਾਮ ਕੋਲ ਠਹਿਰੇ। ਇਸ ਸਬੰਧੀ ਜਦੋਂ ਜਾਣਕਾਰੀ ਲਖਮੀਰ ਤੇ ਸ਼ਮੀਰ ਨੂੰ ਹੋਈ ਤਾਂ ਉਹ ਗੁਰੂ ਜੀ ਦੇ ਦਰਸ਼ਨ ਕਰਨ ਲਈ ਪਹੁੰਚੇ। ਆਲੇ-ਦੁਆਲੇ ਦੇ ਲੋਕਾਂ ਨੂੰ ਜਦੋਂ ਗੁਰੂ ਸਾਹਿਬ ਜੀ ਦੇ ਆਉਣ ਦੀ ਜਾਣਕਾਰੀ ਹੋਈ ਤਾਂ ਸ਼ਰਧਾਲੂ ਭਾਰੀ ਗਿਣਤੀ ਵਿੱਚ ਪਹੁੰਚਣ ਲੱਗੇ। ਗੁਰੂ ਜੀ ਖ਼ੁਦ ਵੀ ਨੇੜਲੇ ਪਿੰਡਾਂ ਦਿਆਲਪੁਰਾ ਭਾਈਕਾ, ਪੱਤੋ ਹੀਰਾ ਸਿੰਘ, ਬੁਰਜ, ਭਦੌੜ ਗਏ। ਇਸ ਸਮੇਂ ਦਿੱਲੀ ਵਿੱਚ ਔਰੰਗਜ਼ੇਬ ਦਾ ਕਬਜ਼ਾ ਸੀ। ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਸਰਹਿੰਦ ਹਲਕੇ ਦੀ ਸੂਬੇਦਾਰੀ ਉਸ ਸਮੇਂ ਵਜ਼ੀਰ ਖਾਂ ਨੂੰ ਦੇ ਰੱਖੀ ਸੀ। ਦੀਨਾ ਸਾਹਿਬ ’ਚ ਗੁਰੂ ਜੀ ਦੇ ਆਉਣ ਦੀ ਜਾਣਕਾਰੀ ਜਦੋਂ ਵਜ਼ੀਰ ਖਾਂ ਨੂੰ ਮਿਲੀ ਤਾਂ ਉਸ ਨੇ ਲਖਮੀਰ ਤੇ ਸ਼ਮੀਰ ਨੂੰ ਹਦਾਇਤ ਕੀਤੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਬੰਨ੍ਹ ਕੇ ਉਹਦੇ ਸਾਹਮਣੇ ਪੇਸ਼ ਕੀਤਾ ਜਾਵੇ ਪਰ ਲਖਮੀਰ ਤੇ ਸ਼ਮੀਰ ਨੇ ਇਸ ਹੁਕਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਨਵਾਬ ਸਰਹਿੰਦ ਨੇ ਇਸ ਨੂੰ ਬਗ਼ਾਵਤ ਸਮਝਦੇ ਹੋਏ ਹਮਲਾ ਕਰਨ ਦੀ ਤਿਆਰੀ ਸੁਰੂ ਕਰ ਦਿੱਤੀ। ਸ੍ਰੀ ਗੁਰੂ ਗੋਬਿੰਦ ਸਿੰਘ ਨੇ ਵੀ ਇੱਟ ਦਾ ਜੁਆਬ ਪੱਥਰ ਨਾਲ ਦੇਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਔਰੰਗਜ਼ੇਬ ਉਸ ਸਮੇਂ ਦੱਖਣ ਵਿੱਚ ਮਰਹੱਟਿਆਂ ਖ਼ਿਲਾਫ਼ ਲੜਾਈ ਲੜ ਰਿਹਾ ਸੀ। ਦੀਨਾ ਸਾਹਿਬ ਤੋਂ ਗੁਰੂ ਜੀ ਨੇ ਉਸ ਸਮੇਂ ਔਰੰਗਜ਼ੇਬ ਨੂੰ ਫ਼ਾਰਸੀ ਭਾਸ਼ਾ ਵਿੱਚ ਇੱਕ ਚਿੱਠੀ ਲਿਖੀ ਜੋ  ਜ਼ਫ਼ਰਨਾਮਾ ਦੇ ਨਾਂ ਨਾਲ ਪ੍ਰਸਿੱਧ ਹੈ। ਜ਼ਫ਼ਰਨਾਮਾ ਵਿੱਚ ਮੁਗ਼ਲ ਬਾਦਸ਼ਾਹ ਅਤੇ ਉਸ ਦੇ ਵੱਡੇ ਅਫ਼ਸਰਾਂ ਦੀਆਂ ਘਿਨਾਉਣੀਆਂ ਹਰਕਤਾਂ ਦਾ ਪਰਦਾਫ਼ਾਸ਼ ਕੀਤਾ ਗਿਆ ਸੀ ਅਤੇ ਮੁਗਲ ਰਾਜ ਦੇ ਅੱਤਿਆਚਾਰ ਦਾ ਵਿਸਥਾਰ ਕਰਦਿਆਂ ਉਸ ਰਾਜ ਨੂੰ ਚੁਣੌਤੀ ਦਿੱਤੀ ਗਈ ਸੀ। ਗੁਰੂ ਜੀ ਨੇ ਇਸ ਅੱਤਿਆਚਾਰ ਖ਼ਿਲਾਫ਼ ਲੜਾਈ ਨੂੰ ਸਹੀ ਦੱਸਦਿਆਂ ਜੰਗ ਦਾ ਐਲਾਨ ਵੀ ਕੀਤਾ ਸੀ। ਔਰੰਗਜ਼ੇਬ ਜ਼ਫ਼ਰਨਾਮਾ ਪੜ੍ਹ ਕੇ ਐਨਾ ਪ੍ਰਭਾਵਤ ਹੋਇਆ ਕਿ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ।

- ਰਣਜੀਤ ਕੁਮਾਰ ਬਾਵਾ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਨੂੰ ਸੰਵਿਧਾਨ ਦੀਆਂ ਧਾਰਾ...

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਕੈਬਨਿਟ ਮੰਤਰੀ ਅਮਨ ਅਰੋੜਾ ਨੇ ‘ਆਪ’ ਸਰਕਾਰ ਵਿਰੁੱਧ ਸਾਜ਼ਿਸ਼ ਰਚਣ ਦੇ ਦ...

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਭਾਜਪਾ ਯੂਥ ਵਰਕਰਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਤਾ ਸੰਬੋਧਨ

ਸ਼ਹਿਰ

View All