ਜ਼ਖ਼ਮੀ ਅਫ਼ਗ਼ਾਨ ਨੂੰ ਗੋਲੀ ਮਾਰਨ ਵਾਲਾ ਕੈਨੇਡੀਅਨ ਫੌਜੀ ਬਰਤਰਫ

ਪ੍ਰਤੀਕ ਸਿੰਘ ਟਰਾਂਟੋ, 6 ਅਕਤੂਬਰ

ਅਫਗਾਨਿਸਤਾਨ ’ਚ ਤਾਇਨਾਤ ਰਹੇ ਕੈਪਟਨ ਰਾਬਰਟ ਸੀਮਰੋ ਨੂੰ 2008 ’ਚ ਇੱਕ ਜ਼ਖਮੀ ਪਏ ਅਫਗਾਨ ਅਤਿਵਾਦੀ ’ਤੇ ਗੋਲੀ ਚਲਾਉਣ ਦੀ ਹਰਕਤ ਦੀ ਭਾਰੀ ਕੀਮਤ ਅਦਾ ਕਰਨੀ ਪਈ ਹੈ। ਕੈਨੇਡੀਅਨ ਮਿਲਟਰੀ ਨੇ ਉਸ ਦੀ ਫੀਤੀ ਲਾਹ ਕੇ ਘਰ ਨੂੰ ਤੋਰ ਦਿੱਤਾ ਹੈ। ਉਸ ਨੂੰ ਫੌਜ ਚੋਂ ਬੇਸ਼ਕ ਕੱਢ ਦਿੱਤਾ ਗਿਆ ਹੈ ਪਰ ਜੇਲ੍ਹ ਨਹੀਂ ਹੋਈ। ਇਹ ਫੈਸਲਾ ਬੀਤੇ ਦਿਨ ਇੱਕ ਫੌਜੀ ਅਦਾਲਤ ਨੇ ਸੁਣਾਇਆ ਹੈ। ਉਨਟਾਰੀਓ ਦੀ ਪੈਟਵਾਵਾ ਛਾਉਣੀ ਦੇ 36 ਸਾਲਾ ਰਾਬਰਟ ਸੀਮਰੋ ’ਤੇ ਦੋਸ਼ ਲੱਗਿਆ ਸੀ ਕਿ ਉਸ ਨੇ ਅਕਤੂਬਰ 2008 ਵਿਚ ਅਫਗਾਨਿਸਤਾਨ ਦੇ ਹੇਲਮੰਡ ਸੂਬੇ ’ਚ ਪਹਿਲਾਂ ਹੀ ਮਰਨ ਕਿਨਾਰੇ ਪਏ ਨਿਹੱਥੇ ਅਫਗਾਨ ’ਤੇ ਆਪਣੀ ਬੰਦੂਕ ਨਾਲ ਦੋ ਗੋਲੀਆਂ ਦਾਗ਼ ਦਿੱਤੀਆਂ। ਅਜੇ ਸੀਮਰੋ ਕੋਲ ਇੱਕ ਮਹੀਨਾ ਇਸ ਫੈਸਲੇ ਨੂੰ ਚੁਣੌਤੀ ਦੇਣ ਲਈ ਹੈ। ਉਸ ਦੇ ਵਕੀਲ ਅਨੁਸਾਰ ਇਹ ਇਨਸਾਫ ਨਹੀਂ। ਸੀਮਰੋ ਨੇ ਆਪਣੇ ਸਾਥੀ ਫੌਜੀ ਨੂੰ ਦੱਸਿਆ ਸੀ ਕਿ ਉਹ ਸਹਿਕਦੇ ਬੰਦੇ ਨੂੰ ਹੋਰ ਤੜਪਦਾ ਨਹੀਂ  ਵੇਖ ਸਕਦਾ ਸੀ ਇਸ ਲਈ ਉਸ ਨੇ ਗੋਲੀਆਂ ਮਾਰ ਕੇ ਉਸ ਦਾ ਛੁਟਕਾਰਾ ਕਰ ਦਿੱਤਾ। ਬੇਸ਼ਕ ਉਸ ਦੀ ਸਾਰੀ ਨੌਕਰੀ ਬੇਦਾਗ ਰਹੀ ਪਰ ਅਫਗਾਨ ਦੀ ਜੰਗ ਉਸ ਨੂੰ ਮਹਿੰਗੀ ਪਈ ਅਤੇ ਉਸ ਦੀ ਇਸ ਕਾਰਵਾਈ ਨੂੰ ਲੈ ਕੇ ਕੈਨੇਡੀਅਨ ਫੌਜ ਨੂੰ ਭਾਰੀ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਜ਼ਿਕਰਯੋਗ ਹੈ ਕਿ ਜੁਲਾਈ ਮਹੀਨੇ ’ਚ ਇਕ ਵੱਖਰੇ ਅਦਾਲਤੀ ਪੈਨਲ ਨੇ ਉਸ ਨੂੰ ਇਰਾਦਾ ਕਤਲ ਦੇ ਦੋਸ਼ਾਂ ਤੋਂ ਤਾਂ ਬਰੀ ਕਰ ਦਿੱਤਾ ਸੀ ਪਰ ਉਹ ਬਰਤਰਫੀ ਤੋਂ ਨਹੀਂ ਬਚ ਸਕਿਆ। ਮਿਲਟਰੀ ਦੇ ਜੱਜ, ਲੈਫਟੀਨੈਂਟ ਕਰਨਲ ਜੀਨ ਗਾਏ ਪੈਰਨ ਨੇ ਆਪਣੇ ਫੈਸਲੇ ’ਚ ਲਿਖਿਆ ਕਿ ਕਿਸੇ ਜ਼ਖਮੀ ਬੰਦੇ ’ਤੇ ਗੋਲੀ ਚਲਾਉਣਾ ਘੋਰ ਸ਼ਰਮਨਾਕ ਕਾਰਵਾਈ ਹੈ ਜੋ ਫੌਜ ਦੀ ਸਿਖਲਾਈ ਅਤੇ ਕਦਰਾਂ ਕੀਮਤਾਂ ਨੂੰ ਢਾਅ ਲਾਉਂਦੀ ਹੈ। ਵਿਰੋਧੀ ਵਕੀਲ ਵੱਲੋਂ ਉਸ ਦੇ ਇਸ ਜੁਰਮ ਲਈ ਦੋ ਸਾਲ ਦੀ ਜੇਲ੍ਹ, ਰੈਂਕ ਦੀ ਕਟੌਤੀ ਅਤੇ ’ਡਿਸਗ੍ਰੇਸ’ ਨਾਲ ਬਰਤਰਫੀ ਮੰਗੀ ਸੀ। ਸੀਮਰੋ ਵਿਆਹਿਆ ਹੋਇਆ ਹੈ। ਉਹ ਦੋ ਬੱਚਿਆਂ ਦਾ ਬਾਪ ਹੈ। ਜੇ ਚਾਹਵੇ ਤਾਂ ਦੁਬਾਰਾ ਭਰਤੀ ਹੋਣ ਲਈ ਦਰਖਾਸਤ ਦੇ ਸਕਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਕਰੋਨਾਵਾਇਰਸ ਦਾ ਫੈਲਾਅ ਰੋਕਣ ਲਈ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਜ਼ਬਾਨੀ ਵੋਟ ਨਾਲ ਸਾਬਤ ਕੀਤਾ ਬਹੁਮੱਤ

ਸਮਾਰਟ ਜੁਗਤ: ਪੰਜਾਬ ਸਰਕਾਰ ਦੀ ਅੱਖ ਆਫ਼ਤ ਰਾਹਤ ਫ਼ੰਡਾਂ ’ਤੇ

ਸਮਾਰਟ ਜੁਗਤ: ਪੰਜਾਬ ਸਰਕਾਰ ਦੀ ਅੱਖ ਆਫ਼ਤ ਰਾਹਤ ਫ਼ੰਡਾਂ ’ਤੇ

ਮੰਤਰੀ ਮੰਡਲ ਨੇ ਫੋਨਾਂ ਦੀ ਖ਼ਰੀਦ ਵਾਸਤੇ ਫੰਡ ਦੀ ਵਰਤੋਂ ਨੂੰ ਦਿੱਤੀ ਪ੍...

ਸ਼ਹਿਰ

View All