ਜ਼ਿਲ੍ਹਾ ਪੱਧਰ ਸਰਕਲ ਕਬੱਡੀ ’ਚ ਲੇਹਲ ਕਲਾਂ ਜੇਤੂ

ਜੇਤੂਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। -ਫੋਟੋ: ਭਾਰਦਵਾਜ

ਪੱਤਰ ਪ੍ਰੇਰਕ ਲਹਿਰਾਗਾਗਾ,14 ਅਕਤੂਬਰ ਇਥੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਨਿਰਦੇਸ਼ ’ਤੇ ਏਈਓ ਸ਼ਿਵਰਾਜ ਸਿੰਘ ਦੀ ਅਗਵਾਈ ’ਚ ਜ਼ਿਲ੍ਹਾ ਪੱਧਰੀ ਸਰਕਲ ਕਬੱਡੀ ਦੇ ਟੂਰਨਾਮੈਂਟ ਸ਼ਿਵਮ ਕਾਲਜ ਆਫ ਐਜੂਕੇਸ਼ਨ ਖੋਖਰ ਕਲਾਂ ’ਚ ਕਰਵਾਏ ਗਏ। ਇਸ ਟੂਰਨਾਮੈਂਟ ਦਾ ਉਦਘਾਟਨ ਕਾਲਜ ਦੇ ਪ੍ਰਧਾਨ ਸਨਮੀਕ ਸਿੰਘ ਹੈਨਰੀ ਨੇ ਕੀਤਾ। ਟੂਰਨਾਮੈਂਟ ’ਚ ਅੰਡਰ 17 ਅਤੇ ਅੰਡਰ 19 ਲੜਕੇ ਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸਟੇਟ ਐਵਾਰਡੀ ਸੁਰਿੰਦਰ ਸਿੰਘ ਭਰੂਰ, ਪ੍ਰਿੰਸੀਪਲ ਗੁਰਤੇਜ ਸਿੰਘ, ਕਨਵੀਨਰ ਜਰਨੈਲ ਸਿੰਘ ਫਲੇੜਾ, ਪਰਮਿੰਦਰ ਸਿੰਘ ਸੁਨਾਮ ਆਦਿ ਮਾਹਿਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਅੰਡਰ 17 ’ਚ ਸੁਨਾਮ ਪਹਿਲੇ ਅਤੇ ਦਿੜਬਾ ਦੂਜੇ ਸਥਾਨ ’ਤੇ ਰਹੇ। ਇਸ ਤਰ੍ਹਾਂ ਅੰਡਰ 19 ’ਚ ਲੇਹਲ ਕਲਾਂ ਪਹਿਲੇ ਅਤੇ ਦਿੜਬਾ ਸਕੂਲ ਦੂਜੇ ਸਥਾਨ ’ਤੇ ਰਹੇ। ਜੇਤੂ ਵਿਦਿਆਰਥੀਆਂ ਨੂੰ ਮਾਸਟਰ ਰਾਕੇਸ਼ ਕੁਮਾਰ ਅਤੇ ਕਾਲਜ ਦੀ ਪ੍ਰਿੰਸੀਪਲ ਰਮਨਦੀਪ ਕੌਰ ਨੇ ਟਰਾਫੀ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ। ਲਹਿਰਾਗਾਗਾ, (ਪੱਤਰ ਪ੍ਰੇਰਕ): ਪਿੰਡ ਭੁਟਾਲ ਕਲਾਂ ਦੀ ਅਕਾਲ ਸਹਾਇ ਅਕੈਡਮੀ ਗਰੀਨ ਪਾਰਕ ਨੇ ਪਿੰਡ ਚੂੜਲ ਕਲਾਂ ਦੇ ਕਰਨਲ ਪਬਲਿਕ ਸਕੂਲ ਵਿਚ ਹੋਈਆਂ ਸੀਬੀਐੱਸਈ ਕਲੱਸਟਰ ਖੇਡਾਂ ’ਚ ਕਬੱਡੀ ਨੈਸ਼ਨਲ ਸਟਾਈਲ ਅੰਡਰ 17 ’ਚ ਵਿਦਿਆਰਥਣਾਂ ਨੇ ਫਾਈਨਲ ਮੈਚ ਵਿੱਚ ਕਰਨਲ ਸਕੂਲ ਦੀਆਂ ਵਿਦਿਆਰਥਣਾਂ ਨੂੰ ਮਾਤ ਦੇ ਕੇ ਸੀਬੀਐੱਸਈ ਕਲੱਸਟਰ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਜਸ਼ਮਨਪ੍ਰੀਤ ਕੌਰ ਨੂੰ ਬੈਸਟ ਰੇਡਰ ਅਤੇ ਈਸ਼ਾ ਸ਼ਰਮਾ, ਰਤਨਜੋਤ ਕੌਰ ਨੂੰ ਬੈਸਟ ਸਟੌਪਰ ਐਲਾਨਿਆ ਗਿਆ। ਇਸ ਮੌਕੇ ਨਰਿੰਦਰ ਮਿੱਤਲ, ਬ੍ਰਹਮਪ੍ਰੀਤ ਸਿੰਘ, ਸੁਖਜੀਤ ਕੌਰ, ਰਵਿੰਦਰ ਕੌਰ ਵੀ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All