ਖ਼ਾਲਸਾ ਕਾਲਜ ’ਚ ਅੰਤਰ-ਸਕੂਲ ਸਭਿਆਚਾਰਕ ਮੁਕਾਬਲੇ

ਜੇਤੂਆਂ ਨੂੰ ਇਨਾਮ ਤਕਸੀਮ ਕਰਦੇ ਹੋਏ ਗੌਤਮ ਜੈਨ, ਰਣਜੀਤ ਸਿੰਘ ਤੇ ਹੋਰ।

ਸੁਰਜੀਤ ਮਜਾਰੀ ਬੰਗਾ, 3 ਦਸੰਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ’ਚ ਅੰਤਰ ਸਕੂਲ ਸਭਿਆਚਾਰਕ ਮੁਕਾਬਲੇ ਕਰਵਾਏ ਗਏ। ਇਸ ਮੌਕੇ ਹੋਏ ਮੁਕਾਬਲਿਆਂ ਦੌਰਾਨ ਗਿੱਧਾ ਤੇ ਕਵੀਸ਼ਰੀ ਮੁਕਾਬਲੇ ’ਚ ਦੋਆਬਾ ਆਰੀਆ ਸਕੂਲ ਨਵਾਂ ਸ਼ਹਿਰ, ਦਸਤਾਰ ਬੰਦੀ ਅਤੇ ਸੋਲੋ ਡਾਂਸ ’ਚੋਂ ਭਗਵਾਨ ਮਹਾਂਵੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੰਗਾ ਨੇ ਪਹਿਲੇ ਸਥਾਨ ਹਾਸਲ ਕੀਤੇ। ਲੋਕ ਗੀਤ, ਗਰੁੱਪ ਸ਼ਬਦ ਵਿੱਚੋਂ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਖਟਕੜ੍ਹ ਕਲਾਂ ਅੱਵਲ ਰਿਹਾ, ਜਦੋਂ ਕਿ ਗੀਤ/ਗਜ਼ਲ, ਵਾਰ ਗਾਇਨ ਅਤੇ ਪੇਟਿੰਗ ’ਚ ਤਿੰਨੋ ਇਨਾਮ ਐੱਫਸੀਐੱਸ ਆਦਰਸ਼ ਸਕੂਲ ਜੰਡਿਆਲਾ ਦੀ ਝੋਲੀ ਪਏ। ਦੁਮਾਲਾ, ਕੁਇਜ਼ ਕੰਪਿਊਟਰ ਗੇਮ ’ਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਪਹਿਲੇ ਨੰਬਰ ’ਤੇ ਆਇਆ। ਇਸੇ ਤਰ੍ਹਾਂ ਕੈਲੇਗਰਾਫੀ ਵਿੱਚ ਸੇਂਟ ਜੋਸਫ ਕਾਨਵੈਂਟ ਸਕੂਲ ਅਤੇ ਲੇਖ ਮੁਕਾਬਲੇ ਵਿਚ ਜੀਆਰਆਈਪੀਐੱਸ ਮੱਲਪੁਰ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦੋਂ ਕਿ ਰੰਗੋਲੀ, ਫੁਲਕਾਰੀ, ਸਾਇੰਸ ਮਾਡਲ, ਐਲੋਕੇਸ਼ਨ ਦੇ ਸਾਰੇ ਇਨਾਮ ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਹਿੱਸੇ ਆਏ। ਸ਼ੁੱਧ ਗੁਰਬਾਣੀ ਉਚਾਰਨ ਮੁਕਾਬਲੇ ’ਚੋਂ ਐੱਸਜੀਐੱਚਐੱਸ ਖਾਲਸਾ ਹਾਈ ਸਕੂਲ਼ ਬੰਗਾ, ਫੈਂਸੀ ਡਰੈਸ ’ਚੋਂ ਸੇਂਟ ਜੋਸਫ ਕਾਨਵੈਂਟ ਸਕੂਲ, ਪੋਸਟਰ ਮੇਕਿੰਗ ’ਚੋਂ ਸੇਂਟ ਜੋਸਫ ਕਾਨਵੈਂਟ ਸਕੂਲ ਪਹਿਲਾ ਇਨਾਮ ਜਿੱਤਣ ’ਚ ਸਫ਼ਲ ਰਿਹਾ। ਕਾਰਟੂਨਿੰਗ ’ਚ ਐੱਸਐੱਲਐੱਮ ਸੈਂਟਰਲ ਪਬਲਿਕ ਹਾਈ ਸਕੂਲ ਬੰਗਾ, ਕਵਿਤਾ ਉਚਾਰਨ, ਕੰਪਿਊਟਰ ਟਾਇੰਪਿੰਗ, ਕੰਪਿਊਟਰ ਗੇਮ (ਐਨ.ਐਫ.ਐਸ) ਵਿਚ ਜੀਆਰਆਈਪੀਐੱਸ ਮੱਲਪੁਰ ਪਹਿਲੇ ਨੰਬਰ ’ਤੇ ਆਇਆ। ਜੇਤੂਆਂ ਨੂੰ ਇਨਾਮਾਂ ਦੀ ਵੰਡ ਉਪ ਮੰਡਲ ਮਜਿਸਟ੍ਰੇਟ ਗੌਤਮ ਜੈਨ ਅਤੇ ਪ੍ਰਿੰਸੀਪਲ ਡਾ. ਰਣਜੀਤ ਸਿੰਘ ਨੇ ਕੀਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਿਤਕਰਿਆਂ ਦਾ ਆਲਮੀ ਵਰਤਾਰਾ

ਵਿਤਕਰਿਆਂ ਦਾ ਆਲਮੀ ਵਰਤਾਰਾ

ਸੁਪਰ-ਸੈਚਰਡੇ ਦਾ ਆਨੰਦ

ਸੁਪਰ-ਸੈਚਰਡੇ ਦਾ ਆਨੰਦ

ਕੈਨੇਡੀਅਨ ਪੰਜਾਬੀ ਘਰਾਂ ਵਿਚ ਪੀੜ੍ਹੀਆਂ ਦਾ ਪਾੜਾ

ਕੈਨੇਡੀਅਨ ਪੰਜਾਬੀ ਘਰਾਂ ਵਿਚ ਪੀੜ੍ਹੀਆਂ ਦਾ ਪਾੜਾ

ਪਾਠਕ੍ਰਮ ਵਿਚ ਕਟੌਤੀ ਦੀ ਸਿਆਸਤ

ਪਾਠਕ੍ਰਮ ਵਿਚ ਕਟੌਤੀ ਦੀ ਸਿਆਸਤ

ਵਰਵਰਾ ਰਾਓ ਇਕ ਵਿਚਾਰ ਦਾ ਨਾਂ

ਵਰਵਰਾ ਰਾਓ ਇਕ ਵਿਚਾਰ ਦਾ ਨਾਂ

ਖੇਤ ਸੌਂ ਰਹੇ ਹਨ !

ਖੇਤ ਸੌਂ ਰਹੇ ਹਨ !

ਮੁੱਖ ਖ਼ਬਰਾਂ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਇਕ ਮੰਤਰੀ ਦੇ ਪਾਜ਼ੇਟਿਵ ਆਉਣ ਬਾਅਦ ਮੁੱਖ ਮੰਤਰੀ ਨੇ ਕੈਬਨਿਟ ਨੂੰ ਦਿੱਤੀ...

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਮੁਹਾਲੀ ਜ਼ਿਲ੍ਹੇ ਵਿੱਚ 13 ਨਵੇਂ ਮਾਮਲੇ; ਮਾਇਓ ਹਸਪਤਾਲ ਵਿੱਚ ਵੀ ਆਏ ਚਾ...

ਸ਼ਹਿਰ

View All