ਹੇਮਕੁੰਟ ਸਾਹਿਬ ਜਾਣ ਵਾਲੇ ਯਾਤਰੀ ਵਾਪਸ ਆਉਣੇ ਸ਼ੁਰੂ

ਸੰਕਟ ਖਤਮ

ਜਗਤਾਰ ਸਿੰਘ ਲਾਂਬਾ/ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 22 ਸਤੰਬਰ ਉਤਰਾਖੰਡ ਸੂਬੇ ਵਿਚ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਦੇ ਰਸਤੇ ਵਿਚ ਕਈ ਥਾਈਂ ਪਹਾੜ ਦੀਆਂ ਢਿੱਗਾਂ ਡਿੱਗਣ ਕਾਰਨ ਦੇਵ ਪਰਿਆਗ (ਪਿੰਡ ਬਾਗਵਾਨ) ਨੇੜੇ ਦੋ ਪਾਸਿਉਂ ਬੰਦ ਹੋਏ ਰਸਤੇ ਨੂੰ ਇਕ ਤਰਫੋਂ ਅੱਜ ਸ਼ਾਮ ਉਥੋਂ ਦੇ ਪ੍ਰਸ਼ਾਸਨ ਵੱਲੋਂ ਖੋਲ੍ਹ ਦਿੱਤਾ ਗਿਆ ਹੈ ਅਤੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਵਾਪਸ ਆਉਣਾ ਸ਼ੁਰੂ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਪਿੰਡ ਬਾਗਵਾਨ ਅਤੇ ਪਿੰਡ ਮਲੇਥਾ ਨੇੜੇ ਦੋ ਪਾਸੇ ਢਿੱਗਾਂ ਡਿੱਗਣ ਅਤੇ ਸੜਕ ਧਸ ਜਾਣ ਕਾਰਨ ਸੈਂਕੜੇ ਯਾਤਰੀ ਇਥੇ ਫਸ ਗਏ ਸਨ। ਸ਼ਨਿਚਰਵਾਰ ਤੋਂ ਫਸੇ ਇਹ ਯਾਤਰੀ ਆਪਣੇ ਵਾਹਨਾਂ ਵਿਚ ਹੀ ਰਹਿਣ ਲਈ ਮਜਬੂਰ ਸਨ। ਉਨ੍ਹਾਂ ਨੂੰ ਖਾਣ ਪੀਣ ਲਈ ਵੀ ਲੋੜੀਂਦਾ ਸਾਮਾਨ ਨਹੀਂ ਮਿਲ ਰਿਹਾ ਸੀ। ਅੱਜ ਉਥੇ ਹੋਈ ਬਰਸਾਤ ਕਾਰਨ ਰਸਤਾ ਖੋਲ੍ਹਣ ਦਾ ਕੰਮ ਭਾਵੇਂ ਪੂਰੀ ਤਰ੍ਹਾਂ ਨਹੀਂ ਹੋਇਆ ਪਰ ਪ੍ਰਸ਼ਾਸਨ ਨੇ ਸ਼ਾਮ ਸਮੇਂ ਪਿੰਡ ਮਲੇਥਾ ਨੇੜਿਓਂ ਆਵਾਜਾਈ ਸ਼ੁਰੂ ਕਰ ਦਿੱਤੀ ਹੈ। ਸਿੱਟੇ ਵਜੋਂ ਇਥੇ ਫਸੇ ਯਾਤਰੀਆਂ ਨੇ ਵਾਪਸ ਸ੍ਰੀ ਨਗਰ ਰਸਤੇ ਪਾਉੜੀ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ। ਜਿਥੋਂ ਉਹ ਅਗਾਂਹ ਕੋਟ ਦੁਆਰ ਰਸਤੇ ਹੁੰਦੇ ਹੋਏ ਮੇਰਠ ਪੁੱਜਣਗੇ। ਯਾਤਰੀਆਂ ਵਿਚੋਂ ਇਕ ਰਵਿੰਦਰ ਸਿੰਘ ਨੇ ਦੱਸਿਆ ਕਿ ਬਾਅਦ ਦੁਪਹਿਰ ਗੁਰਦੁਆਰਾ ਸ੍ਰੀਨਗਰ ਤੋਂ ਅੱਜ ਲੰਗਰ ਭੇਜਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਅਤੇ ਸ਼ਾਮ ਸਮੇਂ ਇਕ ਪਾਸਿਓਂ ਸੜਕ ਨੂੰ ਆਵਾਜਾਈ ਲਈ ਸ਼ੁਰੂ ਕਰ ਦਿੱਤਾ ਹੈ। ਉਹ ਅੱਜ ਰਾਤ ਪਾਉੜੀ ਠਹਿਰਣਗੇ ਅਤੇ ਕੱਲ੍ਹ ਨੂੰ ਦਿੱਲੀ ਲਈ ਰਵਾਨਾ ਹੋਣਗੇ। ਉਨ੍ਹਾਂ ਦਸਿਆ ਕਿ ਕਈ ਹੋਰ ਵਾਹਨ ਵੀ ਇਸੇ ਰਸਤਿਓਂ ਵਾਪਸ ਆਏ ਹਨ। ਪਰ ਦੇਵ ਪਰਿਆਗ ਵਾਲੇ ਪਾਸੇ ਸੜਕ ਅਜੇ ਵੀ ਬੰਦ ਹੈ ਅਤੇ ਸੜਕ ਠੀਕ ਕਰਨ ਦਾ ਕੰਮ ਜਾਰੀ ਹੈ। ਇਸ ਨੂੰ ਠੀਕ ਹੋਣ ਵਿਚ ਕੁਝ ਦਿਨ ਹੋਰ ਲੱਗ ਸਕਦੇ ਹਨ। ਇਸ ਦੌਰਾਨ ਉਤਰਾਖੰਡ ਸੂਬੇ ਦੇ ਘੱਟ ਗਿਣਤੀ ਕਮਿਸ਼ਨ ਦੇ ਮੁਖੀ ਸੁਖਦੇਵ ਸਿੰਘ ਨਾਮਧਾਰੀ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਕੱਲ੍ਹ ਹੀ ਤੇਜ਼ ਗਤੀ ਵਿਚ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਅੱਜ ਵੱਡੀ ਗਿਣਤੀ ਵਿਚ ਵਾਹਨ ਇਥੋਂ ਨਿਕਲ ਗਏ ਹਨ। ਇਥੇ ਲਗਪਗ ਇਕ ਹਜ਼ਾਰ ਯਾਤਰੀੇ ਕੁਝ ਦਿਨਾਂ ਤੋਂ ਫਸੇ ਹੋਏ ਸਨ। ਇਨ੍ਹਾਂ ਵਿਚ 200 ਯਾਤਰੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਅਤੇ 800 ਯਾਤਰੀ ਸ੍ਰੀ ਬਦਰੀਨਾਥ ਤੇ ਸ੍ਰੀ ਕੇਦਾਰਨਾਥ ਦੀ ਯਾਤਰਾ ਨਾਲ ਸਬੰਧਤ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਦੋ ਦਿਨ ਬਹੁਤ ਹੀ ਭਾਰੀ ਮੀਂਹ ਦੀ ਚਿਤਾਵਨੀ

ਦੋ ਦਿਨ ਬਹੁਤ ਹੀ ਭਾਰੀ ਮੀਂਹ ਦੀ ਚਿਤਾਵਨੀ

* ਮੌਸਮ ਵਿਭਾਗ ਅਨੁਸਾਰ ਅਗਲੇ 2-3 ਦਿਨਾਂ ਦੌਰਾਨ ਉੱਤਰੀ ਅਤੇ ਪੱਛਮੀ ਭਾਰ...

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

* ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਇਮਾਨਦਾਰੀ ਟੈਕਸ ਅਦਾ ਕਰਨ ਤੇ...

ਜਲਾਲਪੁਰ ਤੇ ਕੰਬੋਜ ਖ਼ਿਲਾਫ਼ ਕੇਸ ਦਰਜ ਹੋਵੇ: ਸੁਖਬੀਰ

ਜਲਾਲਪੁਰ ਤੇ ਕੰਬੋਜ ਖ਼ਿਲਾਫ਼ ਕੇਸ ਦਰਜ ਹੋਵੇ: ਸੁਖਬੀਰ

* ਅਕਾਲੀ ਦਲ ਨੇ ਸ਼ਰਾਬ ਮਾਫ਼ੀਆ ਖਿਲਾਫ਼ ਘੱਗਰ ਸਰਾਏ ’ਚ ਦਿੱਤਾ ਧਰਨਾ * ...

ਰਾਮ ਮੰਦਰ ਟਰੱਸਟ ਦੇ ਮੁਖੀ ਨੂੰ ਕਰੋਨਾ

ਰਾਮ ਮੰਦਰ ਟਰੱਸਟ ਦੇ ਮੁਖੀ ਨੂੰ ਕਰੋਨਾ

* ਅਯੁੱਧਿਆ ’ਚ ਭੂਮੀ ਪੂਜਨ ਮੌਕੇ ਮੋਦੀ ਅਤੇ ਹੋਰ ਆਗੂਆਂ ਨਾਲ ਮੰਚ ਕੀਤਾ ...

ਕਮਲਾ ਹੈਰਿਸ ਦੀ ਚੋਣ ਭਾਰਤੀ-ਅਮਰੀਕੀ ਮੁਸਲਮਾਨਾਂ ਤੇ ਸਿੱਖਾਂ ਲਈ ਪ੍ਰਾਪਤੀ

ਕਮਲਾ ਹੈਰਿਸ ਦੀ ਚੋਣ ਭਾਰਤੀ-ਅਮਰੀਕੀ ਮੁਸਲਮਾਨਾਂ ਤੇ ਸਿੱਖਾਂ ਲਈ ਪ੍ਰਾਪਤੀ

ਏਸ਼ਿਆਈ ਮੂਲ ਦੇ ਅਮਰੀਕੀਆਂ ਨੇ ਵੀ ਹੈਰਿਸ ਦੀ ਨਾਮਜ਼ਦਗੀ ਸਲਾਹੀ

ਸ਼ਹਿਰ

View All