ਹੁਣ ਬਲਾਕ ਸਿੱਖਿਆ ਦਫ਼ਤਰ ਬਣਿਆ ਚੋਰਾਂ ਦਾ ਨਿਸ਼ਾਨਾ

ਵਰਿੰਦਰਜੀਤ ਜਾਗੋਵਾਲ ਕਾਹਨੂੰਵਾਨ, 11 ਜੂਨ

ਸਿਖਿਆ ਦਫ਼ਤਰ ਵਿਚ ਸੁੰਨਾ ਪਿਆ ਕੰਪਿਊਟਰ ਟੇਬਲ।

ਅੱਜ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਭਰੋ ਹਾਰਨੀ ਕੋਲ ਬਲਾਕ ਸਿੱਖਿਆ ਅਫ਼ਸਰ ਕਾਹਨੂੰਵਾਨ 2 ਦੇ ਦਫ਼ਤਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ। ਕੱਲ੍ਹ ਸਥਾਨਕ ਬਲਾਕ ਦੇ ਪਿੰਡ ਭੈਣੀ ਮੀਆਂ ਖਾਂ ਵਿੱਚ ਇੱਕੋ ਦਿਨ 3 ਥਾਵਾਂ ’ਤੇ ਚੋਰੀਆਂ ਹੋ ਚੁੱਕੀਆਂ ਹਨ। ਇਸ ਸਬੰਧੀ ਬੀਪੀਈਓ ਮਹਿੰਦਰਪਾਲ ਅਤੇ ਅਧਿਆਪਕ ਮਨਿੰਦਰ ਨੇ ਦੱਸਿਆ ਕਿ ਚੋਰਾਂ ਵੱਲੋਂ ਇੱਕ ਬਹੁਤ ਹੀ ਕੀਮਤੀ ਪਰਸਨਲ ਕੰਪਿਊਟਰ, ਉਸ ਦਾ ਸਾਮਾਨ, ਸਕੈਨਰ, ਪ੍ਰਿੰਟਰ ਤੋਂ ਇਲਾਵਾ ਚੋਰ ਦਫ਼ਤਰ ਵਿੱਚ ਲੱਗੇ ਹੋਏ ਛੱਤ ਵਾਲੇ ਪੱਖੇ ਵੀ ਉਤਾਰ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਦਫ਼ਤਰ ਵਿੱਚ ਪਈ ਫ਼ਰਿਜ ਨੂੰ ਵੀ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਪਰ ਫ਼ਰਿਜ ਭਾਰੀ ਹੋਣ ਕਾਰਨ ਉਹ ਫ਼ਰਿਜ ਨੂੰ ਫਿਰ ਦਫ਼ਤਰ ਵਿੱਚ ਹੀ ਸੁੱਟ ਕੇ ਚਲੇ ਗਏ। ਬਲਾਕ ਕਾਹਨੂੰਵਾਨ ਅਧੀਨ ਪੈਂਦੇ ਥਾਣਿਆਂ ਭੈਣੀ ਮੀਆਂ ਖਾਂ ਅਤੇ ਕਾਹਨੂੰਵਾਨ ਵਿੱਚ ਚੋਰੀ ਅਤੇ ਲੁੱਟਮਾਰ ਦੀਆਂ ਵਾਰਦਾਤਾਂ ਵਿਚ ਦਿਨੋ ਦਿਨ ਵਾਧਾ ਹੋ ਰਿਹਾ ਹੈ ਜਿਸ ਕਾਰਨ ਪੁਲੀਸ ਦੀ ਕਾਰਗੁਜ਼ਾਰੀ ਅਤੇ ਆਮ ਲੋਕਾਂ ਦੀ ਸੁਰੱਖਿਆ ਉੱਤੇ ਸਵਾਲੀਆ ਚਿੰਨ੍ਹ ਲੱਗਦਾ ਨਜ਼ਰ ਆ ਰਿਹਾ ਹੈ। ਪਿਛਲੇ ਕਈ ਮਹੀਨਿਆਂ ਤੋਂ ਚੋਰੀ ਦੀਆਂ ਲਗਾਤਾਰ ਚੱਲ ਰਹੀਆਂ ਕਾਰਵਾਈਆਂ ਨੂੰ ਨਾ ਤਾਂ ਪੰਜਾਬ ਪੁਲੀਸ ਠੱਲ੍ਹ ਪਾ ਸਕੀ ਅਤੇ ਨਾ ਹੀ ਹੁਣ ਤੱਕ ਕੋਈ ਦੋਸ਼ੀ ਕਾਬੂ ਕਰਨ ਵਿੱਚ ਸਫ਼ਲਤਾ ਪ੍ਰਾਪਤ ਕਰ ਸਕੀ ਹੈ। ਬਲਾਕ ਦਫ਼ਤਰ ਵੱਲੋਂ ਇਸ ਘਟਨਾ ਦੀ ਸੂਚਨਾ ਥਾਣਾ ਕਾਹਨੂੰਵਾਨ ਵਿੱਚ ਦਰਜ ਕਰਵਾ ਦਿੱਤੀ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All