ਹੁਣ ਤੂਫ਼ਾਨਾਂ ’ਚ ਵੀ ਉਡਾਣਾਂ ਭਰ ਸਕੇਗਾ ਡਰੋਨ

ਗਿਆਨਸ਼ਾਲਾ

ਨਿਊਯਾਰਕ: ਡਰੋਨ ਅੱਜ ਇਨਸਾਨ ਲਈ ਬਹੁਤ ਹੀ ਅਹਿਮ ਕਾਢ ਬਦੇ ਜਾ ਰਹੇ ਹਨ। ਇਨ੍ਹਾਂ ਦੀ ਅਹਿਮੀਅਤ ਨੂੰ ਦੇਖਦਿਆਂ ਅਮਰੀਕਾ ਦੇ ਸੂਬੇ ਇੰਡਿਆਨਾ ਸਥਿਤ ਪਰਡਿਊ ਯੂਨੀਵਰਸਿਟੀ ਦੇ ਇਕ ਖੋਜਕਾਰ ਨੇ ਡਰੋਨ ਦਾ ਅਜਿਹਾ ਡਿਜ਼ਾਈਨ ਪੇਟੈਂਟ ਕਰਵਾਇਆ ਹੈ, ਜੋ ਨਾ ਸਿਰਫ਼ ਤੇਜ਼ ਹਾਵਾਵਾਂ ਝੱਲ ਸਕਦਾ ਹੈ ਸਗੋਂ ਵਧੇਰੇ ਭਾਰ ਚੁੱਕਣ ਦੇ ਵੀ ਸਮਰੱਥ ਹੈ। ਪਰਡਿਊ ਸਕੂਲ ਆਫ ਇੰਜਨੀਅਰਿੰਗ ਤਕਨਾਲੋਜੀ ਦੇ ਸਹਾਇਕ ਪ੍ਰੋਫੈਸਰ ਜ਼ੂਮਿੰਨ ਦਿਆਓ ਨੇ ਸ਼ਬਦਾਂ ਵਿਚ, ‘‘ਸਾਡੇ ਡਰੋਨ ਦੀ ਬਣਤਰ ਕੀਟ-ਪਤੰਗਿਆਂ ਦੇ ਖੰਭਾਂ ਤੇ ਉਡਾਣਾਂ ਤੋਂ ਸੇਧ ਲੈਂਦੀ ਹੈ। ਅਸੀਂ ਅਜਿਹਾ ਡਿਜ਼ਾਈਨ ਬਣਾਇਆ ਹੈ ਜੋ ਆਪ ਹੀ ਆਪਣੀ ਲੋੜ ਮੁਤਾਬਕ ਬਾਹਾਂ ਇਕੱਠੀਆਂ ਕਰਨ ਤੇ ਖੋਲ੍ਹਣ ਦੇ ਸਮਰੱਥ ਹੈ।’’ ਇਹ ਬਣਤਰ ਡਰੋਨ ਦੀ ਤੇਜ਼ ਹਵਾ ’ਚ ਉਡਣ ਮੌਕੇ ਦੀ ਸਥਿਰਤਾ ਵਧਾਉਂਦੀ ਹੈ। ਉਡਾਣ ਦੌਰਾਨ ਇਸ ਦੀਆਂ ਬਾਹਾਂ ਆਪੇ ਇਕੱਠੀਆਂ ਹੋ ਜਾਂਦੀਆਂ ਹਨ ਅਤੇ ਆਪ ਹੀ ਖੁੱਲ੍ਹ ਜਾਂਦੀਆਂ ਹਨ। ਹੋਰ ਤਾਂ ਹੋਰ ਡਰੋਨ ਆਪਣੇ ਆਕਾਰ ਦੀ ਮਦਦ ਨਾਲ ਆਪਣਾ ਗੁਰੂਤਾ ਕੇਂਦਰ ਵੀ ਬਦਲ ਸਕਦਾ ਹੈ। ਨਵੇਂ ਆਕਾਰ ਨਾਲ ਡਰੋਨ ਨੂੰ ਗੁਰੂਤਾ ਸ਼ਕਤੀ ਤੋਂ ਦੂਰ ‘ਪੂਰੀ ਰੇਂਜ’ ’ਤੇ ਉਡਣ ’ਚ ਵੀ ਮਦਦ ਮਿਲਦੀ ਹੈ। ਏਐੱਸਐੱਮਆਈ ਦੇ ਰਸਾਲੇ ‘ਡਾਇਨੇਮਿਕ, ਮੈਜ਼ਰਮੈਂਟਸ ਐਂਡ ਕੰਟਰੋਲ’ ਵਿਚ ਛਪੀ ਇਸ ਖੋਜ ਰਿਪੋਰਟ ਅਨੁਸਾਰ ਦਿਆਓ ਨੇ ਕਿਹਾ, ‘‘ਇਸ ਵੇਲੇ ਬਾਜ਼ਾਰ ਵਿਚ ਜਿਹੜੇ ਡਰੋਨ ਉਪਲਬਧ ਹਨ, ਉਨ੍ਹਾਂ ਦੀਆਂ ਬਾਹਾਂ ਹਵਾ ਵਿਚ ਕੋਈ ਹਿਲ-ਜੁਲ ਨਹੀਂ ਕਰ ਸਕਦੀਆਂ ਅਤੇ ਜਦੋਂ ਡਰੋਨ ਗੁਰੂਤਾ ਸ਼ਕਤੀ ਤੋਂ ਦੂਰ ਹੁੰਦੇ ਹਨ ਤਾਂ ਉਹ ਬਹੁਤਾ ਭਾਰ ਵੀ ਨਹੀਂ ਚੁੱਕ ਸਕਦੇ।’’ ਸਾਇੰਸਦਾਨਾਂ ਅਨੁਸਾਰ ਨਵੇਂ ਡਰੋਨ ਦੀਆਂ ਕੀੜਿਆਂ ਦੇ ਖੰਭਾਂ ਵਰਗੀਆਂ ਬਾਹਾਂ ਖੋਜ ਤੇ ਬਚਾਅ ਕਾਰਜਾਂ ਵਿਚ ਉਸ ਦੀ ਮਦਦ ਕਰਦੀਆਂ ਹਨ। ਇਸ ਤੋਂ ਇਲਾਵਾ ਡਰੋਨ ਦਾ ਆਕਾਰ ਤੇਜ਼ ਹਵਾ ਵਾਲੇ ਮੌਸਮ ’ਚੋਂ ਸੁਰੱਖਿਅਤ ਬਾਹਰ ਨਿਕਲਣ ਲਈ ਅਹਿਮ ਭੂਮਿਕਾ ਨਿਭਾਉਂਦਾ ਹੈ।

-ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਇਕ ਮੰਤਰੀ ਦੇ ਪਾਜ਼ੇਟਿਵ ਆਉਣ ਬਾਅਦ ਮੁੱਖ ਮੰਤਰੀ ਨੇ ਕੈਬਨਿਟ ਨੂੰ ਦਿੱਤੀ...

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਮੁਹਾਲੀ ਜ਼ਿਲ੍ਹੇ ਵਿੱਚ 13 ਨਵੇਂ ਮਾਮਲੇ; ਮਾਇਓ ਹਸਪਤਾਲ ਵਿੱਚ ਵੀ ਆਏ ਚਾ...

ਸ਼ਹਿਰ

View All