ਹੀਰੋ ਆਈ-ਲੀਗ: ਪੰਜਾਬ ਐੱਫਸੀ ਤੇ ਈਸਟ ਬੰਗਾਲ 1-1 ਨਾਲ ਬਰਾਬਰ

ਹੀਰੋ ਲੀਗ ਦੌਰਾਨ ਪੰਜਾਬ ਐੱਫਸੀ ਅਤੇ ਈਸਟ ਬੰਗਾਲ ਵਿਚਾਲੇ ਹੋਏ ਮੈਚ ਦਾ ਦ੍ਰਿਸ਼। -ਫੋਟੋ: ਹਿਮਾਂਸ਼ੂ ਮਹਾਜਨ

ਸਤਵਿੰਦਰ ਬਸਰਾ ਲੁਧਿਆਣਾ, 7 ਦਸੰਬਰ ਹੀਰੋ ਆਈ-ਲੀਗ ਫੁਟਬਾਲ ਤਹਿਤ ਅੱਜ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਪੰਜਾਬ ਐੱਫਸੀ ਅਤੇ ਈਸਟ ਬੰਗਾਲ ਵਿਚਾਲੇ ਮੈਚ ਖੇਡਿਆ ਗਿਆ। ਦੋਵਾਂ ਟੀਮਾਂ ਨੇ ਪੂਰੇ ਮੈਚ ਵਿੱਚ ਵਧੀਆ ਖੇਡ ਦਾ ਪ੍ਰਦਰਸ਼ਨ ਕਰ ਕੇ ਜਿੱਥੇ ਦਰਸ਼ਕਾਂ ਦਾ ਪੂਰਾ ਮਨੋਰੰਜਨ ਕੀਤਾ ਉੱਥੇ ਹੀ ਮੈਚ ਵੀ 1-1 ਗੋਲ ਦੀ ਬਰਾਬਰੀ ’ਤੇ ਖਤਮ ਕੀਤਾ। ਆਪਣੇ ਪਿਛਲੇ ਮੈਚ ਵਿੱਚ ਚਰਚਿਲ ਬ੍ਰਦਰਜ਼ ਦੀ ਟੀਮ ਤੋਂ ਹਾਰਣ ਵਾਲੀ ਪੰਜਾਬ ਐੱਫਸੀ ਦੀ ਟੀਮ ਨੇ ਆਪਣੇ ਘਰੇਲੂ ਮੈਦਾਨ ’ਤੇ ਵਧੀਆ ਖੇਡਦਿਆਂ ਵਿਰੋਧੀ ਟੀਮ ਨੂੰ ਸਖ਼ਤ ਟੱਕਰ ਦਿੱਤੀ। ਮੈਚ ਦੇ ਸ਼ੁਰੂ ਵਿੱਚ ਹੀ ਪੰਜਾਬ ਦੀ ਟੀਮ ਈਸਟ ਬੰਗਾਲ ਦੀ ਟੀਮ ’ਤੇ ਭਾਰੂ ਰਹੀ। ਪੰਜਾਬ ਦੀ ਟੀਮ ਨੇ ਤੇਜ਼ ਤਰਾਰ ਹਮਲੇ ਕਰਦਿਆਂ ਮੈਚ ਦੇ 12ਵੇਂ ਮਿੰਟ ਵਿੱਚ ਹੀ 1-0 ਨਾਲ ਲੀਡ ਹਾਸਲ ਕਰ ਲਈ। ਪੰਜਾਬ ਵੱਲੋਂ ਕਾਰਨਰ ਤੋਂ ਇਹ ਗੋਲ ਦਾਨਿਲ ਅਗੁਸਟੋ ਨੇ ਕੀਤਾ। ਇਸ ਗੋਲ ਤੋਂ ਬਾਅਦ ਭਾਵੇਂ ਕਿ ਬੰਗਾਲ ਦੇ ਖਿਡਾਰੀਆਂ ਨੇ ਪੰਜਾਬ ’ਤੇ ਕਈ ਹਮਲੇ ਕੀਤੇ ਪਰ ਕਿਸੇ ਵੀ ਹਮਲੇ ਨੂੰ ਗੋਲ ਵਿੱਚ ਤਬਦੀਲ ਕਰਨ ਵਿੱਚ ਸਫ਼ਲ ਨਹੀਂ ਹੋਏ। ਮੈਚ ਦੇ ਦੂਜੇ ਅੱਧ ਵਿੱਚ ਵੀ ਪੰਜਾਬ ਦੀ ਟੀਮ ਬੰਗਾਲ ’ਤੇ ਭਾਰੀ ਪੈਂਦੀ ਦਿਖਾਈ ਦਿੱਤੀ। ਇਸ ਅੱਧ ਵਿੱਚ ਪੰਜਾਬ ਨੇ ਆਪਣੀ ਬੜ੍ਹਤ ਵਧਾਉਣ ਲਈ ਕਈ ਮੂਵ ਬਣਾਏ ਪਰ ਹੋਰ ਗੋਲ ਕਰਨ ਵਿੱਚ ਸਫ਼ਲ ਨਹੀਂ ਹੋਈ। ਅਖੀਰ 84ਵੇਂ ਮਿੰਟ ਵਿੱਚ ਬੰਗਾਲ ਵੱਲੋਂ ਜੁਆਨ ਮੇਰਾ ਨੇ ਗੋਲ ਕਰ ਕੇ ਆਪਣੀ ਟੀਮ ਨੂੰ 1-1 ਦੀ ਬਰਾਬਰੀ ’ਤੇ ਲਿਆ ਖੜ੍ਹਾ ਕੀਤਾ। ਇਸ ਤੋਂ ਬਾਅਦ ਵੀ ਭਾਵੇਂ ਦੋਵਾਂ ਟੀਮਾਂ ਨੇ ਖਿਡਾਰੀਆਂ ਨੇ ਇੱਕ-ਦੂਜੇ ਖ਼ਿਲਾਫ਼ ਗੋਲ ਕਰਨ ਦੇ ਕਈ ਮੌਕੇ ਪ੍ਰਾਪਤ ਕੀਤੇ ਪਰ ਮੈਚ ਖਤਮ ਹੋਣ ਤੱਕ ਦੋਵੇਂ ਟੀਮਾਂ 1-1 ਗੋਲ ਤੋਂ ਅੱਗੇ ਨਹੀਂ ਵਧ ਸਕੀਆਂ। ਅਖੀਰ ਰੈਫਰੀ ਦੀ ਫਾਈਨਲ ਸਿਟੀ ਨਾਲ ਇਹ ਮੈਚ 1-1 ਦੀ ਬਰਾਬਰੀ ’ਤੇ ਹੀ ਖ਼ਤਮ ਹੋ ਗਿਆ। ਇੱਥੇ ਦੱਸਣਯੋਗ ਹੈ ਕਿ ਇਸ ਲੀਗ ਵਿੱਚ 11 ਟੀਮਾਂ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ਟੀਮਾਂ ਵਿਚ ਆਇਜ਼ਾਲ ਐੱਫਸੀ, ਚੇਨੱਈ ਸਿਟੀ, ਚਰਚਿਲ ਬ੍ਰਦਰਜ਼, ਈਸਟ ਬੰਗਾਲ, ਗੋਕੁਲਮ, ਇੰਡੀਅਨ ਐਰੋ, ਮਿਨਰਵਾ, ਮੋਹਨ ਬਾਗਾਨ, ਰੀਅਲ ਕਸ਼ਮੀਰ ਅਤੇ ਰਟਾਊ ਐੱਫਸੀ ਆਦਿ ਦੇ ਨਾਂ ਸ਼ਾਮਲ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਸ਼ਮੀਰ ਵਾਦੀ ’ਚ ਪਾਬੰਦੀਆਂ ਆਇਦ, ਬਾਜ਼ਾਰ ਬੰਦ

ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਸ਼ਮੀਰ ਵਾਦੀ ’ਚ ਪਾਬੰਦੀਆਂ ਆਇਦ, ਬਾਜ਼ਾਰ ਬੰਦ

ਅਧਿਕਾਰੀਆਂ ਨੇ ਪਾਬੰਦੀਆਂ ਨੂੰ ਕਰੋਨਾ ਦੇ ਫੈਲਾਅ ਨੂੰ ਠੱਲ੍ਹਣ ਲਈ ਕੀਤੇ ...

ਸ਼੍ਰੋਮਣੀ ਕਮੇਟੀ ਵਲੋਂ ਨਸ਼ਿਆਂ ’ਤੇ ਮੁਕੰਮਲ ਪਾਬੰਦੀ ਦੀ ਮੰਗ

ਸ਼੍ਰੋਮਣੀ ਕਮੇਟੀ ਵਲੋਂ ਨਸ਼ਿਆਂ ’ਤੇ ਮੁਕੰਮਲ ਪਾਬੰਦੀ ਦੀ ਮੰਗ

ਜ਼ਹਿਰੀਲੀ ਸ਼ਰਾਬ ਮੌਤ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਕੋਲੋਂ...

ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਨਿੱਜੀ ਕੰਪਨੀ ਬਣਾਇਆ: ਢੀਂਡਸਾ

ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਨਿੱਜੀ ਕੰਪਨੀ ਬਣਾਇਆ: ਢੀਂਡਸਾ

ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਵਾਉਣ ਦਾ ਸੱ...

ਲੋਕ ਨਾਜਾਇਜ਼ ਤੌਰ ਉੱਤੇ ਖਰੀਦੀ ਸ਼ਰਾਬ ਨਾ ਪੀਣ

ਲੋਕ ਨਾਜਾਇਜ਼ ਤੌਰ ਉੱਤੇ ਖਰੀਦੀ ਸ਼ਰਾਬ ਨਾ ਪੀਣ

ਡਿਪਟੀ ਕਮਿਸ਼ਨਰ ਨੇ ਸ਼ਰਾਬ ਜ਼ਹਿਰੀਲੀ ਹੋਣ ਦਾ ਖਦਸ਼ਾ ਪ੍ਰਗਟਾਇਆ

ਸ਼ਹਿਰ

View All