ਹਾਦਸੇ ਵਿਚ ਕਾਰ ਸਵਾਰ ਚਾਰ ਜਣਿਆਂ ਦੀ ਮੌਤ

ਨਿੱਜੀ ਪੱਤਰ ਪ੍ਰੇਰਕ ਅੰਬਾਲਾ, 22 ਸਤੰਬਰ

ਅੰਬਾਲਾ-ਹਿਸਾਰ ਕੌਮੀ ਮਾਰਗ 'ਤੇ ਧੁਰਕੜਾ ਪਿੰਡ ਲਾਗੇ ਅੱਜ ਸਵੇਰੇ ਕਾਰ ਅਤੇ ਟਰੱਕ ਦੀ ਟੱਕਰ ਵਿਚ ਕਾਰ ਸਵਾਰ ਚਾਰ ਜਣਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਕਾਰ ਚਲਾ ਰਿਹਾ 5ਵਾਂ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਮਰਨ ਵਾਲੇ ਅੰਬਾਲਾ ਜ਼ਿਲ੍ਹੇ ਦੇ ਪਿੰਡ ਹਮਾਂਯੂਪੁਰ ਦੇ ਰਹਿਣ ਵਾਲੇ ਸਨ ਅਤੇ ਦਵਾਈ ਲੈਣ ਲਈ ਬਠਿੰਡਾ ਜਾ ਰਹੇ ਸਨ। ਹਾਦਸੇ ਤੋਂ ਬਾਅਦ ਸੜਕ 'ਤੇ ਆਵਾਜਾਈ ਕਾਫੀ ਦੇਰ ਤੱਕ ਰੁਕੀ ਰਹੀ ਅਤੇ ਪੁਲੀਸ ਨੇ ਕਾਰ ਵਿਚੋਂ ਲਾਸ਼ਾਂ ਬਾਹਰ ਕੱਢੀਆਂ ਅਤੇ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ। ਮਿਲੀ ਜਾਣਕਾਰੀ ਅਨੁਸਾਰ ਹੰਮਾਂਯੂਪੁਰ ਦੇ ਦੋ ਪਰਿਵਾਰ ਅਮਰੀਕ ਸਿੰਘ ਅਤੇ ਉਸ ਦਾ ਪਿਤਾ ਭਾਗ ਸਿੰਘ, ਲੱਜਾ ਰਾਮ ਅਤੇ ਉਸ ਦੀ ਪਤਨੀ ਸੁਨਹਿਰੀ ਦੇਵੀ ਅਤੇ ਦਾਰਾ ਸਿੰਘ ਬਠਿੰਡਾ ਦਵਾਈ ਲੈਣ ਜਾ ਰਹੇ ਸਨ। ਅਮਰੀਕ ਸਿੰਘ ਆਪਣੀ ਐਸਟੀਮ ਕਾਰ ਚਲਾ ਰਿਹਾ ਸੀ। ਜਦੋਂ ਇਹ ਧੁਰਕੜਾ ਪਿੰਡ ਲਾਗੇ ਪਹੁੰਚੇ ਤਾਂ ਇਨ੍ਹਾਂ ਦੀ ਕਾਰ ਸੜਕ ਦੇ ਕੰਢੇ ਖੜ੍ਹੇ ਮੁਰਗੀਆਂ ਨਾਲ ਲੱਦੇ ਟਰੱਕ ਵਿਚ ਜਾ ਵੱਜੀ। ਕਾਰ ਦੇ ਟਰੱਕ ਵਿਚ ਵੱਜਦਿਆਂ ਹੀ ਜ਼ੋਰਦਾਰ ਧਮਾਕਾ ਹੋਇਆ। ਧਮਾਕੇ ਦੀ ਆਵਾਜ਼ ਸੁਣਕੇ ਆਸ-ਪਾਸ ਦੇ ਲੋਕ ਦੌੜੇ ਆਏ ਅਤੇ ਕਾਰ ਸਵਾਰਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਏਨੇ ਚਿਰ ਤੱਕ ਚਾਰ ਜਣਿਆਂ ਦੀ ਮੌਤ ਹੋ ਚੁੱਕੀ ਸੀ ਜਦੋਂ ਕਿ ਕਾਰ ਚਾਲਕ ਅਮਰੀਕ ਸਿੰਘ ਜ਼ਖਮੀ ਹਾਲਤ ਵਿਚ ਸੀ। ਪੋਸਟ ਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ। ਵਾਰਸਾਂ ਨੇ ਮ੍ਰਿਤਕਾਂ ਦੀਆਂ ਅੱਖਾਂ ਦਾਨ ਕਰ ਦਿੱਤੀਆਂ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਦਿੱਲੀ ਨੂੰ ਮਿਲਿਆ 10000 ਬਿਸਤਰਿਆਂ ਦਾ ਹਸਪਤਾਲ

ਦਿੱਲੀ ਨੂੰ ਮਿਲਿਆ 10000 ਬਿਸਤਰਿਆਂ ਦਾ ਹਸਪਤਾਲ

ਉਪ ਰਾਜਪਾਲ ਨੇ ਕੀਤਾ ਉਦਘਾਟਨ; ਕੇਂਦਰ ਤੇ ਦਿੱਲੀ ਦੇ ਆਗੂਆਂ ਨੇ ਲਿਆ ਕੋਵ...

ਜਲੰਧਰ ’ਚ ਕਰੋਨਾ ਧਮਾਕਾ; 71 ਨਵੇਂ ਕੇਸ

ਜਲੰਧਰ ’ਚ ਕਰੋਨਾ ਧਮਾਕਾ; 71 ਨਵੇਂ ਕੇਸ

ਲੁਧਿਆਣਾ ਜੇਲ੍ਹ ਵਿੱਚ 26 ਕੈਦੀਆਂ ਤੇ ਹਵਾਲਾਤੀਆਂ ਨੂੰ ਕਰੋਨਾ

ਸ਼ਹਿਰ

View All