ਹਾਦਸੇ ’ਚ ਗਰਭਵਤੀ ਮਹਿਲਾ ਸਮੇਤ ਤਿੰਨ ਹਲਾਕ

ਹਿਸਾਰ, 10 ਅਕਤੂਬਰ ਇਥੇ ਪਿੰਡ ਬਾਲਕ ਨਜ਼ਦੀਕ ਐਂਬੂਲੈਂਸ ਦੇ ਡਿਵਾਈਡਰ ਨਾਲ ਟਕਰਾਉਣ ਕਰਕੇ ਵਾਪਰੇ ਹਾਦਸੇ ਵਿੱਚ ਇਕ ਗਰਭਵਤੀ ਮਹਿਲਾ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਡਰਾਈਵਰ ਚੈਨ ਸਿੰਘ, ਰਾਮਰਤੀ ਤੇ ਉਹਦੀ ਮਾਂ ਮਾਇਆ ਵਜੋਂ ਹੋਈ ਹੈ। ਹਾਦਸੇ ਮੌਕੇ ਰਾਮਰਤੀ ਨੂੰ ਡਿਲਿਵਰੀ ਲਈ ਅਗਰੋਹਾ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਜਾ ਰਿਹਾ ਸੀ। ਹਾਦਸੇ ਵਿੱਚ ਰਾਮਰਤੀ ਦਾ ਪਤੀ ਤੇ ਇਕ ਪਿੰਡ ਵਾਸੀ ਜ਼ਖ਼ਮੀ ਹੋ ਗਏ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All