ਹਾਂਗਕਾਂਗ ਦੇ ਜਮਹੂਰੀਅਤ ਪੱਖੀਆਂ ਨੇ ਕੌਮਾਂਤਰੀ ਹਮਾਇਤ ਮੰਗੀ

ਹਾਂਗਕਾਂਗ ਵਿਚ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕਰਦੇ ਹੋਏ ਲੋਕ। -ਫੋਟੋ: ਰਾਇਟਰਜ਼

ਹਾਂਗਕਾਂਗ, 12 ਜਨਵਰੀ ਹਾਂਗਕਾਂਗ ਵਿੱਚ ਐਤਵਾਰ ਨੂੰ ਕਰੀਬ ਇੱਕ ਹਜ਼ਾਰ ਲੋਕਾਂ ਨੇ ਰੈਲੀ ਕਰਕੇ ਵਿਦੇਸ਼ੀ ਸਰਕਾਰਾਂ ਅਤੇ ਲੋਕਾਂ ਤੋਂ ਸ਼ਹਿਰ ਵਿੱਚ ਜਮਹੂਰੀਅਤ ਪੱਖੀ ਲਹਿਰ ਦੀ ਕਾਮਯਾਬੀ ਲਈ ਹਮਾਇਤ ਮੰਗਦਿਆਂ ਅਤੇ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਵਿਰੋਧ ਦੀ ਮੰਗ ਕੀਤੀ ਹੈ। ਰੈਲੀ ਵਿੱਚ ਕੈਨੇਡਾ, ਯੂਰਪ ਅਤੇ ਤਾਇਵਾਨ ਦੇ ਜਮਹੂਰੀਅਤ ਪੱਖੀ ਜਥੇਬੰਦੀਆਂ ਨੇ ਰੈਲੀ ਵਿੱਚ ਸ਼ਮੂਲੀਅਤ ਕੀਤੀ ਅਤੇ ਹਾਂਗ ਕਾਂਗ ਦੀ ਆਜ਼ਾਦੀ ਦੇ ਪੱਖ ਵਿੱਚ ਨਾਅਰੇਬਾਜ਼ੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਸਾਰੇ ਬੁਲਾਰਿਆਂ ਨੇ ਤਾਇਵਾਨ ਵਿੱਚ ਡੈਮੋਕਰੇਟਿਵ ਪ੍ਰੋਗਰੈਸਿਵ ਪਾਰਟੀ ਦੇ ਆਗੂ ਤੇਸਾਈ ਇੰਗ ਵੇਨ ਦੀ ਰਾਸ਼ਟਰਪਤੀ ਵਜੋਂ ਦੂਜੀ ਵਾਰ ਹੋਈ ਜ਼ਬਰਦਸਤ ਜਿੱਤ ਉੱਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਤਾਇਵਾਨ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ। ਇਹ ਜ਼ਿਕਰਯੋਗ ਹੈ ਕਿ ਕਈ ਮਹੀਨਿਆਂ ਦੇ ਲੰਮੇ ਅੰਦੋਲਨ ਬਾਅਦ ਕੁੱਝ ਅੰਦੋਲਨ ਪੱਖੀ ਆਪਣੇ ਘਰਾਂ ਨੂੰ ਤਾਇਵਾਨ ’ਚ ਚਲੇ ਗਏ ਸੀ ਅਤੇ ਉਨ੍ਹਾਂ ਨੇ ਆਜ਼ਾਦੀ ਅਤੇ ਚੀਨ ਦੇ ਕਬਜ਼ੇ ਹੇਠ ਅਰਧ ਖੁਦਮੁਖਤਿਆਰੀ ਵਿਚਾਲੇ ਫਰਕ ਨੂੰ ਮਹਿਸੂਸ ਕੀਤਾ ਅਤੇ ਆਪਣੇ ਅਹਿਸਾਸਾਂ ਦਾ ਪ੍ਰਗਟਾਵਾ ਰੈਲੀ ਦੌਰਾਨ ਕੀਤਾ। ਇਹ ਜ਼ਿਕਰਯੋਗ ਹੈ ਕਿ ਬਰਤਾਨਵੀ ਸਾਮਰਾਜ ਅਧੀਨ ਕਲੋਨੀ ਹਾਂਗ ਕਾਂਗ ਬਰਤਾਨੀਆ ਨੇ 1997 ਵਿੱਚ ਇੱਕ ਸਮਝੌਤੇ ਤਹਿਤ ਚੀਨ ਦੇ ਸਪੁਰਦ ਕਰ ਦਿੱਤੀ ਸੀ। ਇੱਕ ਦੇਸ਼ ਅਤੇ ਦੋ ਪ੍ਰਬੰਧ ਦੇ ਢਾਂਚੇ ਹੇਠ ਇੱਥੋਂ ਦੇ ਲੋਕਾਂ ਨੂੰ ਚੀਨ ਦੇ ਲੋਕਾਂ ਨਾਲੋਂ ਵਧੇਰੇ ਅਧਿਕਾਰ ਮਿਲੇ ਹੋਏ ਹਨ। ਅੰਦੋਲਨਕਾਰੀਆਂ ਦਾ ਮੰਨਣਾ ਹੈ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਰਾਜ ਵਿੱਚ ਇਨ੍ਹਾਂ ਅਧਿਕਾਰਾਂ ਨੂੰ ਤੇਜ਼ੀ ਨਾਲ ਖੋਹਿਆ ਜਾ ਰਿਹਾ ਹੈ। ਇੱਥੋਂ ਦੇ ਲੋਕਾਂ ਨੇ ਚੀਨ ਦੇ ਸ਼ਾਸਨ ਖਿਲਾਫ਼ ਸ਼ਾਂਤਮਈ ਅੰਦੋਲਨ ਚਲਾ ਕੇ ਵਿਸ਼ਵ ਦੇ ਲੋਕਾਂ ਨੂੰ ਨਵੇਂ ਤਰੀਕਿਆਂ ਨਾਲ ਅੰਦੋਲਨ ਚਲਾਉਣ ਦੀ ਵਿਸ਼ੇਸ਼ ਉਦਾਹਰਣ ਪੇਸ਼ ਕੀਤੀ ਹੈ। -ਏਪੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All