ਹਾਂਗਕਾਂਗ ਦੇ ਅੰਦੋਲਨਕਾਰੀਆਂ ਨੇ ਸੜਕਾਂ ਉੱਤੇ ਲਿਆਂਦਾ ਹੜ੍ਹ

ਹਾਂਗਕਾਂਗ, 18 ਅਗਸਤ

ਹਾਂਗ ਕਾਂਗ ਵਿੱਚ ਜਮਹੂਰੀਅਤ ਪੱਖੀ ਅੰਦੋਲਨਕਾਰੀ ਐਤਵਾਰ ਨੂੰ ਰੈਲੀ ਕੱਢਦੇ ਹੋਏ। ਫੋਟੋ: ਰਾਇਟਰਜ਼

ਹਾਂਗ ਕਾਂਗ ਵਿੱਚ ਸ਼ਹਿਰਵਾਸੀਆਂ ਦੇ ਵੱਧ ਅਧਿਕਾਰਾਂ ਦੀ ਲੜਾਈ ਲੜ ਰਹੇ ਅੰਦੋਲਨਕਾਰੀਆਂ ਨੇ ਐਤਵਾਰ ਨੂੰ ਆਪਣਾ ਅੰਦੋਲਨ ਹੋਰ ਪ੍ਰਚੰਡ ਕਰ ਦਿੱਤਾ ਹੈ ਅਤੇ ਇਸ ਦੇ ਸ਼ਾਂਤਮਈ ਚਿਹਰੇ ਮੋਹਰੇ ਨੂੰ ਬਰਕਰਾਰ ਰੱਖਿਆ। ਐਤਵਾਰ ਨੂੰ ਸ਼ਹਿਰ ਦੀਆਂ ਸੜਕਾਂ ਉੱਤੇ ਅੰਦੋਲਨਕਾਰੀਆਂ ਦਾ ਹੜ੍ਹ ਆ ਗਿਆ ਹੈ ਅਤੇ ਲੋਕਾਂ ਨੇ ਸ਼ਾਂਤਮਈ ਤਰੀਕੇ ਨਾਲ ਆਪਣੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ। ਅੰਦੋਲਨ ਨੂੰ ਸ਼ਹਿਰ ਵਾਸੀਆਂ ਦੀ ਪੂਰਨ ਹਮਾਇਤ ਮਿਲ ਰਹੀ ਹੈ। ਪਿਛਲੇ ਦਸ ਹਫ਼ਤਿਆਂ ਤੋਂ ਅੰਦੋਲਨ ਵਿੱਚ ਘਿਰੇ ਇਸ ਵਿਸ਼ਵ ਆਰਥਿਕਤਾ ਦੇ ਅਹਿਮ ਕੇਂਦਰ ਵਿੱਚ ਆਰਥਿਕ ਗਤੀਵਿਧੀਆਂ ਵਿੱਚ ਪੂਰੀ ਤਰ੍ਹਾਂ ਖੜੋਤ ਆ ਚੁੱਕੀ ਹੈ। ਅੱਜ ਸ਼ਹਿਰ ਦੀਆਂ ਸੜਕਾਂ ਉੱਤੇ ਅੰਦੋਲਨਕਾਰੀਆਂ ਅਤੇ ਪੁਲੀਸ ਦਰਮਿਆਨ ਜਬਰਦਸਤ ਝੜਪਾਂ ਹੋਈਆਂ ਅਤੇ ਮੁਖੌਟਾਧਾਰੀ ਅੰਦੋਲਨਕਾਰੀਆਂ ਨੂੰ ਖਦੇੜਨ ਲਈ ਪੁਲੀਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਪਰ ਅੰਦੋਲਨਕਾਰੀਆਂ ਨੇ ਪੁਲੀਸ ਜਬਰ ਦਾ ਡਟ ਕੇ ਟਾਕਰਾ ਕੀਤਾ। ਚੀਨ ਇਸ ਸ਼ਾਂਤਮਈ ਅੰਦੋਲਨ ਨੂੰ ਦਬਾਉਣ ਲਈ ਆਪਣੀਆਂ ਦਮਨਕਾਰੀ ਨੀਤੀਆਂ ਨੂੰ ਲਾਗੂ ਕਰਕੇ ਪੂਰੀ ਵਾਹ ਲਾ ਰਿਹਾ ਹੈ ਅਤੇ ਅੰਦੋਲਨਕਾਰੀਆਂ ਪ੍ਰਤੀ ਬੇਹੱਦ ਸਖਤ ਰੁਖ ਅਪਣਾ ਰਿਹਾ ਹੈ। ਪਿਛਲੇ ਦਿਨੀਂ ਅੰਦੋਲਨਕਾਰੀਆਂ ਨੇ ਸ਼ਹਿਰ ਦਾ ਹਵਾਈ ਅੱਡਾ ਬੰਦ ਕਰ ਦਿੱਤਾ ਸੀ। ਇਸ ਦੇ ਨਾਲ ਇਸ ਸ਼ਾਂਤਮਈ ਅੰਦੋਲਨ ਦੇ ਅਕਸ ਨੂੰ ਢਾਹ ਲੱਗੀ ਹੈ। ਐਤਵਾਰ ਨੂੰ ਅੰਦੋਲਨਕਾਰੀਆਂ ਦੀ ਰੈਲੀ ਸ਼ਹਿਰ ਦੇ ਵਿਕਟੋਰੀਆ ਪਾਰਕ ਤੋਂ ਸ਼ੁਰੂ ਹੋਈ ਅਤੇ ਅੰਦੋਲਨਕਾਰੀਆਂ ਨੇ ਇੱਕ ਵਾਰ ਫਿਰ ਆਪਣੇ ਅੰਦੋਲਨ ਨੂੰ ਸ਼ਾਂਤਮਈ ਰੱਖਣ ਦਾ ਅਹਿਦ ਲਿਆ ਹੈ। ਅੰਦੋਲਨਕਾਰੀਆਂ ਨੇ ਪਾਰਕ ਵਿੱਚੋਂ ਅਮਨ ਮਾਰਚ ਸ਼ੁਰੂ ਨਾ ਕਰਨ ਸਬੰਧੀ ਪੁਲੀਸ ਦੀਆਂ ਪਾਬੰਦੀਆਂ ਨੂੰ ਤੋੜ ਦਿੱਤਾ। ਇਹ ਜ਼ਿਕਰਯੋਗ ਹੈ ਕਿ ਇਸ ਅੰਦੋਲਨ ਦਾ ਕੋਈ ਵੀ ਆਗੂ ਨਹੀਂ ਹੈ ਅਤੇ ਅੰਦੋਲਨ ਨੇ ਚੀਨ ਦੀ ਨੀਂਦ ਹਰਾਮ ਕੀਤੀ ਹੋਈ ਹੈ। ਏਐੱਫਪੀ ਸਿਡਨੀ (ਗੁਰਚਰਨ ਸਿੰਘ ਕਾਹਲੋਂ): ਹਾਂਗਕਾਂਗ ’ਚ ਲੋਕਤੰਤਰ ਦੀ ਬਹਾਲੀ ਦੇ ਮੁੱਦੇ ਨੂੰ ਲੈ ਕਿ ਆਸਟਰੇਲੀਆ ਅੰਦਰ ਪ੍ਰਦਰਸ਼ਨ ਹੋ ਰਹੇ ਹਨ। ਸਿਡਨੀ ਅਤੇ ਮੈਲਬੌਰਨ ਸ਼ਹਿਰਾਂ ਵਿੱਚ ਹਾਂਗਕਾਂਗ ਤੇ ਚੀਨ ਦੇ ਹੱਕ ਵਿੱਚ ਵੱਖੋ-ਵੱਖ ਰੈਲੀਆਂ ਹੋਈਆਂ। ਇਸ ਦੌਰਾਨ ਇਕੱਠੇ ਹੋਏ ਦੋਵੇਂ ਧੜਿਆਂ ਵਿੱਚ ਆਪਸੀ ਝੜਪਾਂ ਵੀ ਹੋਈਆਂ। ਸਥਿਤੀ ਕਾਬੂ ਹੇਠ ਰੱਖਣ ਲਈ ਪੁਲੀਸ ਨੂੰ ਦਖਲ ਦੇਣਾ ਪਿਆ। ਪ੍ਰਦਰਸ਼ਨਕਾਰੀਆਂ ਨੇ ਆਪਣੀ ਪਛਾਣ ਲੁਕਾਉਣ ਅਤੇ ਹਾਂਗਕਾਂਗ ਵਿੱਚ ਆਪਣੇ ਸਾਥੀ ਪ੍ਰਦਰਸ਼ਨਕਾਰੀਆਂ ਲਈ ਸਮਰਥਨ ਦਰਸਾਉਣ ਲਈ ਚਿਹਰੇ ’ਤੇ ਮਾਸਕ ਪਹਿਨੇ ਹੋਏ ਸਨ। ਪਿਛਲੇ ਕੁਝ ਮਹੀਨਿਆਂ ਤੋਂ ਹਾਂਗਕਾਂਗ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਨਾਲ ਇਕਮੁੱਠਤਾ ਵਿੱਚ ਖੜ੍ਹੇ ਹੋਣ ਲਈ ਸੈਂਕੜੇ ਜਮਹੂਰੀਅਤ ਪੱਖੀ ਪ੍ਰਦਰਸ਼ਨਕਾਰੀਆਂ ਨੇ ਦੋਵਾਂ ਸੂਬਾਈ ਰਾਜਧਾਨੀ ਸ਼ਹਿਰਾਂ ਵਿੱਚ ਰੈਲੀਆਂ ਕਰਕੇ ਆਪਣਾ ਸਮਰਥਨ ਦਿੱਤਾ। ਪਿਛਲੇ ਹਫ਼ਤੇ ਹਾਂਗਕਾਂਗ ਵਿੱਚ ਪੁਲੀਸ ਦੁਆਰਾ ਇੱਕ ਲੜਕੀ ਗੋਲੀ ਮਾਰ ਦਿੱਤੀ ਗਈ ਸੀ, ਦੇ ਹੱਕ ’ਚ ਇਕਜੁੱਟਤਾ ਲਈ ਕੁਝ ਵਿਅਕਤੀਆਂ ਨੇ ਆਪਣੀ ਸੱਜੀ ਅੱਖ ’ਤੇ ਲਾਲ ਪੱਟੀਆਂ ਵੀ ਬੰਨ੍ਹੀਆਂ ਹੋਈਆਂ ਸਨ। ਕੁਝ ਨੇ ਹੱਥਾਂ ’ਚ ਫੜੇ ਪੋਸਟਰਾਂ ’ਤੇ ‘ਹਾਂਗਕਾਂਗ ਪੁਲੀਸ ਬੇਰਹਿਮੀ ਨੂੰ ਬੰਦ ਕਰੇ ਤੇ ਲੋਕਾਂ ’ਤੇ ਹੋੋਏ ਜ਼ੁਲਮ ਖ਼ਿਲਾਫ਼ ਹਮਾਇਤ ਦਿਓ’ ਦੇ ਨਾਅਰੇ ਲਿਖੇ ਹੋਏ ਸਨ। ਯੂਨੀਵਰਸਿਟੀ ਆਫ਼ ਟੈਕਨਾਲੋਜੀ ਸਿਡਨੀ ਵਿੱਚ ਇਕ ਚੀਨੀ ਵਿਦਿਆਰਥੀ ਏਰੀਅਲ ਲੂਈ ਨੇ ਰੈਲੀ ਦੌਰਾਨ ਤਖ਼ਤੀ ’ਤੇ ਲਿਖਿਆ ਕਿ ‘‘ਹਿੰਸਾ ਰੋਕੋ, ਮੈਂ ਹਾਂਗਕਾਂਗ ਦੇ ਪੁਲੀਸ ਕਰਮਚਾਰੀਆਂ ਦਾ ਸਮਰਥਨ ਕਰਦਾ ਹਾਂ।’’ ਉਹ ਸਾਡੇ ਦੇਸ਼ ਨੂੰ ਅਲੱਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਚੀਨ ਦੇ ਝੰਡੇ ਲਹਿਰਾ ਰਹੇ ਸਨ। ਪੁਲੀਸ ਅਧਿਕਾਰੀ ਜੌਰਜ ਨੇ ਕਿਹਾ ਕਿ ਧੜਿਆਂ ਵਿੱਚ ਤਣਾਅ ਕਾਰਨ ਪੁਲੀਸ ਨੂੰ ਮੁਸ਼ੱਕਤ ਕਰਨੀ ਪਈ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਕਰੋਨਾਵਾਇਰਸ ਦਾ ਫੈਲਾਅ ਰੋਕਣ ਲਈ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਜ਼ਬਾਨੀ ਵੋਟ ਨਾਲ ਸਾਬਤ ਕੀਤਾ ਬਹੁਮੱਤ

ਸਮਾਰਟ ਜੁਗਤ: ਪੰਜਾਬ ਸਰਕਾਰ ਦੀ ਅੱਖ ਆਫ਼ਤ ਰਾਹਤ ਫ਼ੰਡਾਂ ’ਤੇ

ਸਮਾਰਟ ਜੁਗਤ: ਪੰਜਾਬ ਸਰਕਾਰ ਦੀ ਅੱਖ ਆਫ਼ਤ ਰਾਹਤ ਫ਼ੰਡਾਂ ’ਤੇ

ਮੰਤਰੀ ਮੰਡਲ ਨੇ ਫੋਨਾਂ ਦੀ ਖ਼ਰੀਦ ਵਾਸਤੇ ਫੰਡ ਦੀ ਵਰਤੋਂ ਨੂੰ ਦਿੱਤੀ ਪ੍...

ਸ਼ਹਿਰ

View All