ਹਲਕੇ ਦੇ ਵਾਰਡਾਂ ਨੂੰ ਸਾਫ਼ ਸੁਥਰਾ ਬਣਾਇਆ ਜਾਵੇਗਾ: ਖੇਡ ਮੰਤਰੀ

ਡੋਰ-ਟੂ-ਡੋਰ ਸਮਾਗਮ ਦੌਰਾਨ ਖੇਡ ਮੰਤਰੀ ਦਾ ਸਵਾਗਤ ਕਰਦੇ ਹੋਏ ਸ਼ਹਿਰਵਾਸੀ।

ਸਤਪਾਲ ਰਾਮਗੜ੍ਹੀਆ ਪਿਹੋਵਾ, 11 ਫਰਵਰੀ ਖੇਡ ਮੰਤਰੀ ਸੰਦੀਪ ਸਿੰਘ ਨੇ ਕਿਹਾ ਹੈ ਕਿ ਪਲਾਸਟਿਕ ਮੁਕਤ ਨਾਲ ਹਲਕੇ ਦੇ ਸਾਰੇ ਵਾਰਡਾਂ ਨੂੰ ਸਾਫ਼ ਸੁਥਰਾ ਬਣਾਉਣ ਲਈ ਛੇਤੀ ਹੀ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਕੰਮ ਵਿੱਚ ਦੁਕਾਨਦਾਰਾਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਦਾ ਸਹਿਯੋਗ ਜ਼ਰੂਰੀ ਹੈ। ਕਿਸੇ ਵੀ ਉਦੇਸ਼ ਨੂੰ ਪਾਉਣ ਲਈ ਟੀਮ ਵਰਕ ਜ਼ਰੂਰੀ ਹੁੰਦਾ ਹੈ ਅਤੇ ਇਸ ਲਈ ਪੂਰਾ ਹਲਕਾ ਇੱਕ ਟੀਮ ਦੇ ਰੂਪ ਵਿੱਚ ਕੰਮ ਕਰੇ। ਖੇਡ ਮੰਤਰੀ ਅੱਜ ਹਲਕੇ ਵਿੱਚ ਡੋਰ ਟੂ ਡੋਰ ਸਮਾਗਮਾਂ ਵਿੱਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਹਾਕੀ ਅਕੈਡਮੀ ਸ਼ੁਰੂ ਕਰਨ ਲਈ ਥਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਐੱਸਡੀਐੱਮ ਸੋਨੂ ਰਾਮ ਨੂੰ ਨਿਰਦੇਸ਼ ਦਿੱਤੇ ਹਨ ਕਿ ਖ਼ਾਲੀ ਥਾਂਵਾਂ ਦੀ ਪਮਾਇਸ਼ ਕਰਕੇ ਉਨ੍ਹਾਂ ਨੂੰ ਰਿਪੋਰਟ ਦੇਣ ਤਾਂ ਕਿ ਇਨ੍ਹਾਂ ’ਤੇ ਖੇਡ ਗਰਾਊਂਡ ਤਿਆਰ ਕਰਕੇ ਕੀਤੇ ਜਾ ਸਕਣ। ਸੜਕਾਂ ਦੇ ਮਾਮਲੇ ’ਤੇ ਉਨ੍ਹਾਂ ਕਿਹਾ ਕਿ ਸਾਰੀ ਸੜਕਾਂ ਨਵਿਆਉਣ ਲਈ ਮਨਜ਼ੂਰੀ ਮਿਲ ਚੁੱਕੀ ਹੈ ਤੇ ਮਾਰਚ ਵਿੱਚ ਸੜਕਾਂ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਬਲਦੇਵ ਕਾਹੜਾ, ਮਹਿੰਦਰ ਸਿੰਘ, ਵਿਜੈ ਪੁਰੀ, ਜਗਦੀਸ਼ ਤਨੇਜਾ, ਯੋਗੇਸ਼ ਲੱਕੀ ਆਦਿ ਮੌਜੂਦ ਸਨ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All