ਹਲਕਾ ਦੱਖਣੀ ਦੀ ਬਦਲੀ ਜਾਵੇਗੀ ਨੁਹਾਰ: ਬੁਲਾਰੀਆ

ਪੱਤਰ ਪ੍ਰੇਰਕ ਅੰਮ੍ਰਿਤਸਰ, 11 ਅਕਤੂਬਰ ਹਲਕਾ ਦੱਖਣੀ ’ਚ ਪੈਂਦੇ ਸ਼ਹੀਦ ਬਾਬਾ ਦੀਪ ਸਿੰਘ ਦੇ ਗੁਰਦੁਆਰਾ ਸਾਹਿਬ ਰਸਤੇ ਸੁਲਤਾਨਵਿੰਡ ਚੌਕ ਤਕ ਪੈਂਦੇ ਰਸਤੇ ਦੇ ਸੁੰਦਰੀਕਰਨ ਦਾ ਕੰਮ ਬੜੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ ਅਤੇ ਏਸ਼ੀਅਨ ਡਿਵੈਲਪਮੈਂਟ ਦੇ ਸਹਿਯੋਗ ਨਾਲ 34 ਕਰੋੜ ਰੁਪਏ ਦੀ ਲਾਗਤ ਨਾਲ ਇਸ ਰਸਤੇ ਦੀ ਨੁਹਾਰ ਬਦਲੀ ਜਾਵੇਗੀ। ਸਲਾਹਕਾਰ ਮੁੱਖ ਮੰਤਰੀ ਇੰਦਰਬੀਰ ਸਿੰਘ ਬੁਲਾਰੀਆ ਨੇ ਦੱਸਿਆ ਕਿ ਇਸ ਰਸਤੇ ਅੰਦਰ ਸੁੰਦਰ ਲੈਂਡ ਸਕੇਪਿੰਗ, ਲਾਈਟਾਂ ਅਤੇ ਰੇਹੜੀਆਂ ਲਈ ਵੱਖ ਸਥਾਨ ’ਤੇ 5 ਜਨਤਕ ਪਖਾਨੇ ਬਣਾਏ ਜਾਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All