ਹਰਿਆਣਾ ਵਿੱਚ ਸਵੱਛਤਾ ਯੋਜਨਾ ਦਾ ਪ੍ਰਤੀਕ ਪਿੰਡ ਉਮੇਦਪੁਰਾ

ਹਰਿਆਣਾ ਵਿੱਚ ਸਵੱਛਤਾ ਯੋਜਨਾ ਦਾ ਪ੍ਰਤੀਕ ਪਿੰਡ ਉਮੇਦਪੁਰਾ

ਜਗਤਾਰ ਸਮਾਲਸਰ

ਪਿੰਡ ਵਿੱਚ ਬਣੀ ਸਰਕਾਰੀ ਸਕੂਲ ਦੀ ਇਮਾਰਤ ਦਾ ਬਾਹਰੀ ਦ੍ਰਿਸ਼ ਪਿੰਡ ਵਿੱਚ ਬਣੀ ਸਰਕਾਰੀ ਸਕੂਲ ਦੀ ਇਮਾਰਤ ਦਾ ਬਾਹਰੀ ਦ੍ਰਿਸ਼

ਏਲਨਾਬਾਦ-ਸਿਰਸਾ ਮੁੱਖ ਸੜਕ ’ਤੇ ਵਸਿਆ ਪਿੰਡ ਉਮੇਦਪੁਰਾ 170 ਸਾਲ ਦਾ ਇਤਿਹਾਸ ਆਪਣੀ ਬੁੱਕਲ ਵਿੱਚ ਸਮਾਈ ਬੈਠਾ ਹੈ। ਇਸ ਪਿੰਡ ਦੀ ਏਲਨਾਬਾਦ ਤੋਂ ਦੂਰੀ ਕਰੀਬ 17 ਕਿਲੋਮੀਟਰ ਅਤੇ ਸਿਰਸਾ ਤੋਂ 24 ਕਿਲੋਮੀਟਰ ਹੈ।  ਪਿੰਡ ਦੇ ਬਜ਼ੁਰਗਾਂ ਅਨੁਸਾਰ ਇਹ ਥਾਂ ਪਹਿਲਾਂ ਵਿਰਾਨ ਹੋਇਆ ਕਰਦੀ ਸੀ। ਆਸਪਾਸ ਦੇ ਪਿੰਡਾਂ ਵਿੱਚ ਬਹੁਤੀ ਅਬਾਦੀ ਮੁਸਲਿਮ ਭਾਈਚਾਰੇ ਦੀ ਹੁੰਦੀ ਸੀ। ਇਸ ਪਿੰਡ ਨੂੰ ਕਸਵਾ ਗੋਤ ਦੇ ਡਾਲਾ ਰਾਮ ਨੇ ਵਸਾਇਆ ਸੀ। ਇਥੇ ਸਭ ਤੋਂ ਪਹਿਲਾਂ ਪਿੰਡ ਸਾਤੂਡਾਨਾ, ਜ਼ਿਲ੍ਹਾ ਚੁਰੂ (ਰਾਜਸਥਾਨ) ਤੋਂ ਕਸਵਾ ਬਿਰਾਦਰੀ ਦੇ ਲੋਕ ਆਏ ਸਨ। ਉਨ੍ਹਾਂ ਨੇ ਇਸ ਥਾਂ ‘ਤੇ ਕੁਝ ਪਾਣੀ ਦੇ ਘੜੇ ਰੱਖੇ। ਉਨ੍ਹਾਂ ਆਸਪਾਸ ਦੇ ਲੋਕਾਂ ਨੂੰ ਆਖਿਆ ਕਿ ਉਹ ਇਸ ਉਮੀਦ ਨਾਲ ਇੱਥੇ ਪਾਣੀ ਦੇ ਘੜੇ ਰੱਖ ਕੇ ਜਾ ਰਹੇ ਹਨ ਕਿ ਇੱਥੇ ਪਿੰਡ ਦੀ ਸਥਾਪਨਾ ਹੋਵੇ। ਹੌਲੀ-ਹੌਲੀ ਲੋਕ ਇਸ ਸਥਾਨ ’ਤੇ ਆ ਕੇ ਵਸਣ ਲੱਗੇ ਅਤੇ ਪਿੰਡ ਦੀ ਸਥਾਪਨਾ ਹੋਈ। ਪਿੰਡ ਦਾ ਨਾਮ ਉਸੇ ਉਮੀਦ ਸ਼ਬਦ ਤੋਂ ਉਮੇਦਪੁਰਾ ਪੈ ਗਿਆ। ਇਸ ਪਿੰਡ ਨੂੰ ਹਰਿਆਣਾ ਸਰਕਾਰ ਵਲੋਂ ਸਵਰਨ ਜੈਅੰਤੀ ਵਰ੍ਹੇ ਦੌਰਾਨ ਸਵੱਛਤਾ ਪੁਰਸਕਾਰ ਯੋਜਨਾ ਦੇ ਤਹਿਤ ਜ਼ਿਲ੍ਹੇ ਦਾ ਸਵੱਛ ਪਿੰਡ ਚੁਣਿਆ ਜਾ ਚੁੱਕਾ ਹੈ। ਅੱਜ ਇਸ ਪਿੰਡ ਦੀ ਅਬਾਦੀ 3300 ਦੇ ਲੱਗਭੱਗ ਹੈ। ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਅਤੇ ਪਸ਼ੂ ਪਾਲਣ ਹੈ। ਪਿੰਡ ਦੇ ਕਰੀਬ 80 ਪ੍ਰਤੀਸ਼ਤ ਲੋਕ ਪੜ੍ਹੇ-ਲਿਖੇ ਹਨ। ਪਿੰਡ ਦੀਆਂ ਲੱਗਭੱਗ ਸਾਰੀਆਂ ਗਲੀਆਂ ਪੱਕੀਆਂ ਬਣ ਚੁੱਕੀਆਂ ਹਨ। ਅੱਜ ਪਿੰਡ ਵਿੱਚ 1000 ਲੜਕਿਆਂ ਪਿੱਛੇ ਲੜਕੀਆਂ ਦੀ ਗਿਣਤੀ 950 ਹਨ। ਪਿੰਡ ਦਾ ਕੁੱਲ ਰਕਬਾ 4 ਹਜ਼ਾਰ ਏਕੜ ਦੇ ਕਰੀਬ ਹੈ। ਪੰਚਾਇਤੀ ਜ਼ਮੀਨ ਦਾ ਕੁੱਲ ਰਕਬਾ 77 ਏਕੜ ਹੈ। ਸ੍ਰੀਮਤੀ ਕ੍ਰਿਸ਼ਨਾ ਕਸਵਾ ਪਿੰਡ ਦੀ ਸਰਪੰਚ ਹੈ ਜਦੋ ਕਿ ਗੀਤਾ, ਕਮਲੇਸ਼ ਦੇਵੀ, ਸਮੇਸਤਾ, ਰਾਜੇਸ਼ ਕੁਮਾਰ, ਰਾਮੇਸ਼ਵਰ, ਮਹਾਂਵੀਰ, ਭਾਗਵੰਤੀ, ਦਲਬੀਰ ਸਿੰਘ ਅਤੇ ਪਰਦੀਪ ਕੁਮਾਰ ਪਿੰਡ ਦੇ ਪੰਚ ਹਨ। ਪਿੰਡ ਦੀ ਕਾਫੀ ਪੜ੍ਹੀ -ਲਿਖੀ ਲੜਕੀ ਕਵਿਤਾ ਪੁੱਤਰੀ ਸ਼ੰਕਰ ਲਾਲ ਸੁਥਾਰ ਸੂਬਾ ਪੱਧਰ ’ਤੇ ਕਬੱਡੀ ਖੇਡ ਚੁੱਕੀ ਹੈ। ਇਸ ਪਿੰਡ ਵਿੱਚ ਲੱਗਪੱਗ ਸਾਰੇ ਘਰ ਹੀ ਬਾਗੜੀ ਪਰਿਵਾਰਾਂ ਦੇ ਹਨ। ਪਿੰਡ ਵਿੱਚ ਜਾਟ ਅਤੇ ਬ੍ਰਾਹਮਣ ਭਾਈਚਾਰੇ ਦੇ ਲੋਕਾਂ ਦੀ ਜਨ-ਸੰਖਿਆ ਅਧਿਕ ਹੈ ਅਤੇ ਬਾਜ਼ੀਗਰ, ਧਾਨਕ, ਘੁਮਿਆਰ, ਕੰਬੋਜ ਅਤੇ ਨਾਇਕ ਜਾਤੀ ਨਾਲ ਸਬੰਧਿਤ ਲੋਕ ਭਾਈਚਾਰੇ ਨਾਲ ਰਹਿ ਰਹੇ ਹਨ। ਪਿੰਡ ਵਿੱਚ ਕੇਵਲ ਇੱਕ ਹੀ ਸਰਕਾਰੀ ਮਿਡਲ ਸਕੂਲ ਹੈ। ਇਸ ਤੋਂ ਅੱਗੇ ਦੀ ਪੜ੍ਹਾਈ ਲਈ ਪਿੰਡ ਦੇ ਵਿਦਿਆਰਥੀਆਂ ਨੂੰ ਲਾਗਲੇ ਪਿੰਡ ਮਹਿਨਾਖੇੜਾ ਜਾਣਾ ਪੈਦਾ ਹੈ। ਪਿੰਡ ਦੇ ਬਹੁਤੇ ਲੋਕ ਸਰਕਾਰੀ ਨੌਕਰੀਆਂ ਵਿੱਚ ਆਪਣੀਆ ਸੇਵਾਵਾਂ ਨਿਭਾ ਰਹੇ ਹਨ। ਇਸ ਪਿੰਡ ਵਿੱਚ ਪ੍ਰਾਚੀਨ ਹਨੂੰਮਾਨ ਮੰਦਰ,ਰਾਮਦੇਵ ਜੀ ਦਾ ਮੰਦਰ,ਮਾਤਾ ਜੀ ਦਾ ਮੰਦਰ, ਸ਼ਿਵਜੀ ਦਾ ਮੰਦਰ ਹਨ। ਪਿੰਡ ਵਿੱਚ ਬਣੇ ਪੁਰਾਣੇ ਛੱਪੜ ਅਤੇ ਪਿੱਪਲ ਦੇ ਰੁੱਖ ਪਿੰਡ ਦੀ ਸ਼ੋਭਾ ਵਧਾ ਰਹੇ ਹਨ। ਪਿੰਡ ਵਿੱਚ ਵਾਟਰ ਵਰਕਸ,ਪਸ਼ੂ ਹਸਪਤਾਲ, ਮੁੱਢਲਾ ਸਿਹਤ ਕੇਂਦਰ ,ਆਂਗਣਵਾੜੀ ਕੇਂਦਰ,ਐਸਸੀ, ਬੀਸੀ ਸੱਥ,ਸੀਐਸਸੀ ਸੈਂਟਰ ਅਤੇ ਗਰਾਮ ਸਕੱਤਰੇਤ ਵੀ ਬਣੇ ਹੋਏ ਹਨ। ਪਿੰਡ ਵਾਸੀਆਂ ਨੇ ਆਖਿਆ ਕਿ ਉਮੇਦਪੁਰਾ ਤੋਂ ਮਲਵਾਣੀ ਤੱਕ ਜਾਣ ਵਾਲਾ ਰਸਤਾ ਕੱਚਾ ਹੈ, ਇਸਨੂੰ ਪੱਕਾ ਕਰਵਾਇਆ ਜਾਵੇ। ਸਰਪੰਚ ਕ੍ਰਿਸ਼ਨਾ ਕਸਵਾ ਨੇ ਦੱਸਿਆ ਕਿ ਪਿੰਡ ਵਿੱਚ ਉੱਚ ਸਿੱਖਿਆ ਦਾ ਪ੍ਰਬੰਧ ਕਰਵਾਉਣ,ਖੇਡ ਸਟੇਡੀਅਮ ਬਣਾਉਣ,ਪਸ਼ੂ ਹਸਪਤਾਲ ਵਿੱਚ ਸਥਾਈ ਤੌਰ ‘ਤੇ ਡਾਕਟਰ ਦੀ ਨਿਯੁਕਤੀ ਕਰਨ,ਨਵਾਂ ਵਾਟਰ ਵਰਕਸ ਬਣਾਉਣ ਅਤੇ ਡਿੱਗੀਆਂ ਨੂੰ ਨਵਾਂ ਬਣਾਉਣ ਲਈ ਉਹ ਯਤਨਸ਼ੀਲ ਹੈ।

ਸੰਪਰਕ: 094670-95953 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All