ਹਰਿਆਣਾ ਦੇ ਕੁੱਝ ਪਿੰਡਾਂ ’ਚ ਝੋਨਾ ਲਾਉਣ ’ਤੇ ਪਾਬੰਦੀ: ਦੁਸ਼ਿਅੰਤ ਚੌਟਾਲਾ

ਪ੍ਰਭੂ ਦਿਆਲ ਸਿਰਸਾ, 22 ਮਈ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਕਿਹਾ ਹੈ ਕਿ ਹਰਿਆਣਾ ਵਿੱਚ ਧਰਤੀ ਹੇਠਲੇ ਡਿੱਗਦੇ ਪਾਣੀ ਦੇ ਪੱਧਰ ਦੇ ਮੱਦੇਨਜ਼ਰ ਕੁਝ ਪਿੰਡਾਂ ਵਿੱਚ ਝੋਨਾ ਲਾਉਣ ’ਤੇ ਪਾਬੰਦੀ ਲਾਈ ਗਈ ਹੈ। ਝੋਨੇ ਦੀ ਬਦਲ ਵਾਲੀ ਫ਼ਸਲ ਬੀਜਣ ਵਾਲੇ ਕਿਸਾਨਾਂ ਨੂੰ ਸਰਕਾਰ ਵੱਲੋਂ ਸੱਤ ਹਜ਼ਾਰ ਰੁਪਏ ਮੁਹੱਈਆ ਕਰਵਾਏ ਜਾਣਗੇ ਤੇ ਬਲਦਵੀਂ ਫ਼ਸਲ ਦੇ ਖਰੀਦਣ ਦੇ ਵੀ ਇੰਤਜ਼ਾਮ ਕੀਤੇ ਜਾਣਗੇ। ਉਹ ਅੱਜ ਇਥੇ ਮਿੰਨੀ ਸਕੱਤਰੇਤ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।ਉਨ੍ਹਾਂ ਨੇ ਕਿਹਾ ਕਿ ਮੰਡੀਆਂ ’ਚੋਂ ਕਣਕ ਦੀ ਲਿਫਟਿੰਗ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇਗੀ। ਇਸ ਲਈ ਏਜੰਸੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਸੂਬੇ ਦੀਆਂ ਮੰਡੀਆਂ ਵਿੱਚ 70 ਲੱਖ ਟਨ ਕਣਕ ਦੀ ਆਮਦ ਹੋਈ ਹੈ, ਜਿਸ ਚੋਂ 60 ਲੱਖ ਟਨ ਕਣਕ ਦੀ ਲਿਫਟਿੰਗ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਕਣਕ ਦਾ ਭੁਗਤਾਨ ਕਿਸਾਨਾਂ ਤੇ ਆੜ੍ਹਤੀਆਂ ਦੇ ਖਾਤੇ ਵਿੱਚ ਕੀਤਾ ਜਾ ਰਿਹਾ ਹੈ। 20 ਮਈ ਤੱਕ ਦੀ ਰਾਸ਼ੀ ਆੜ੍ਹਤੀਆਂ ਤੇ ਕਿਸਾਨਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਮੁਲਕ ਵਿੱਚ ਕਰੋਨਾ ਦੇ ਰਿਕਾਰਡ 9,851 ਨਵੇਂ ਮਾਮਲੇ ਆਏ ਸਾਹਮਣੇ

ਮੁਲਕ ਵਿੱਚ ਕਰੋਨਾ ਦੇ ਰਿਕਾਰਡ 9,851 ਨਵੇਂ ਮਾਮਲੇ ਆਏ ਸਾਹਮਣੇ

ਪੀੜਤਾਂ ਦੀ ਕੁਲ ਗਿਣਤੀ 2,26,770 ਹੋਈ, 6348 ਦੀ ਜਾ ਚੁੱਕੀ ਹੈ ਜਾਨ

ਸਿਹਤ ਵਿਭਾਗ ਦੀ ਟੀਮ ਨੇ ਇੰਦਰਾਣੀ ਹਸਪਤਾਲ ’ਤੇ ਮਾਰਿਆ ਛਾਪਾ

ਸਿਹਤ ਵਿਭਾਗ ਦੀ ਟੀਮ ਨੇ ਇੰਦਰਾਣੀ ਹਸਪਤਾਲ ’ਤੇ ਮਾਰਿਆ ਛਾਪਾ

ਲਿੰਗ ਜਾਂਚ ਕਰਨ ਦੀ ਮਿਲੀ ਸੀ ਸ਼ਿਕਾਇਤ

ਕੇਰਲ ਸਾਈਬਰ ਵਾਰੀਅਰਜ਼ ਵੱਲੋਂ ਮੇਨਕਾ ਗਾਂਧੀ ਦੀ ਪੀਪਲ ਫਾਰ ਐਨੀਮਲਜ਼ ਵੈੱਬਸਾਈਟ ਹੈਕ

ਕੇਰਲ ਸਾਈਬਰ ਵਾਰੀਅਰਜ਼ ਵੱਲੋਂ ਮੇਨਕਾ ਗਾਂਧੀ ਦੀ ਪੀਪਲ ਫਾਰ ਐਨੀਮਲਜ਼ ਵੈੱਬਸਾਈਟ ਹੈਕ

ਗਰਭਵਤੀ ਮਾਦਾ ਹਾਥੀ ਦੀ ਮੌਤ ਦੇ ਮਾਮਲੇ ’ਤੇ ਰਾਜਨੀਤੀ ਕਰਨ ਦਾ ਦੋਸ਼ ਲਾਇਆ

ਸ਼ਹਿਰ

View All