ਹਰਸ਼ਿਖਾ ਨੂੰ ਅਨੁਸ਼ਾਸਨੀ ਕਮੇਟੀ ਦੀ ਸਕੱਤਰ ਐਲਾਨਿਆ

ਪੱਤਰ ਪ੍ਰੇਰਕ ਜਲੰਧਰ, 8 ਅਕਤੂਬਰ ਇੱਥੇ ਐੱਚ.ਐੱਮ.ਵੀ. ਕਾਲਜ ਦੀ ਅਨੁਸ਼ਾਸਨੀ ਕਮੇਟੀ ਵਲੋਂ ਕਰਵਾਏ ਗਏ ਪ੍ਰੋਗਰਾਮ ’ਚ ਐੱਮ.ਏ. ਹਿੰਦੀ ਦੀ ਵਿਦਿਆਰਥਣ ਕੁਮਾਰੀ ਹਰਸ਼ਿਖਾ ਨੂੰ ਅਨੁਸ਼ਾਸਨੀ ਕਮੇਟੀ ਦੀ ਸਕੱਤਰ ਐਲਾਨਿਆ ਗਿਆ। ਇਸ ਪ੍ਰੋਗਰਾਮ ਦੌਰਾਨ ਕਾਲਜ ਪ੍ਰਿੰਸੀਪਲ ਡਾ. ਰੇਖਾ ਕਾਲੀਆ ਭਾਰਦਵਾਜ ਨੇ 220 ਦੇ ਕਰੀਬ ਅਨੁਸ਼ਾਸਨੀ ਕਮੇਟੀ ਦੇ ਵਿਦਿਆਰਥੀਆਂ ਨੂੰ ਬੈਜ ਪ੍ਰਦਾਨ ਕਰਕੇ ਸਨਮਾਨਤ ਕੀਤਾ। ਪ੍ਰਿੰਸੀਪਲ ਨੇ ਵਿਦਿਆਰਥੀਆਂ ਕੋਲੋਂ ਅਨੁਸ਼ਾਸਨ ਬਣਾਈ ਰੱਖਣ ਲਈ ਵਚਨ ਲਿਆ। ਇਸ ਸਮਾਗਮ ਵਿਚ ਸੀਨੀਅਰ ਸਟਾਫ ਸੈਕਟਰੀ ਭਾਰਤੀ ਗੌਰ, ਸਟਾਫ ਸੈਕਟਰੀ ਆਦਰਸ਼ ਖੰਨਾ, ਕਰਾਂਤੀ ਵਧਵਾ, ਰਾਕੇਸ਼ ਉੱਪਲ, ਮੀਨੂੰ ਕੁੰਦਰਾ, ਸੀਮਾ ਖੰਨਾ, ਪਵਨ ਕੁਮਾਰੀ ਆਦਿ ਹਾਜ਼ਰ ਸਨ। ਇਸੇ ਦੌਰਾਨ ਪ੍ਰਿੰਸੀਪਲ ਡਾ. ਰੇਖਾ ਕਾਲੀਆ ਭਾਰਦਵਾਜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕਰਵਾਈ ਗਈ ਵੇਟ ਲਿਫਟਿੰਗ ਚੈਂਪੀਅਨਸ਼ਿਪ ਜਿੱਤ ਕੇ ਆਉਣ ਵਾਲੀ ਕਾਲਜ ਦੀ ਟੀਮ ਨੂੰ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਐੱਚ.ਐੱਮ.ਵੀ. ਕਾਲਜ ਦੀ ਵੇਟ ਲਿਫਟਿੰਗ ਟੀਮ ਦੀ ਅਮਨਦੀਪ ਨੇ 48 ਕਿਲੋ ਭਾਰ ਵਰਗ ਵਿਚ ਪਹਿਲਾ, 53 ਕਿਲੋ ਭਾਰ ਵਰਗ ਵਿਚ ਜਸਬੀਰ ਨੇ ਪਹਿਲਾ, 58 ਕਿਲੋ ਭਾਰ ਵਰਗ ਵਿਚ ਅਰਸ਼ਪ੍ਰੀਤ ਨੇ ਦੂਜਾ, 63 ਕਿਲੋ ਭਾਰ ਵਰਗ ਵਿਚ ਸਰਬਜੀਤ ਨੇ ਪਹਿਲਾ, 75 ਕਿਲੋ ਭਾਰ ਵਰਗ ਵਿਚ ਲਖਵਿੰਦਰ ਨੇ ਪਹਿਲਾ ਅਤੇ 75 ਕਿਲੋ ਤੋਂ ਵਧ ਭਰ ਵਰਗ ਵਿਚ ਮਨਪ੍ਰੀਤ ਨੇ ਪਹਿਲਾ ਤੇ ਕਮਲਪ੍ਰੀਤ ਨੇ ਦੂਸਰਾ ਸਥਾਨ ਹਾਸਲ ਕੀਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All