ਹਰਮੀਤ ਕੌਰ ਤੇ ਜੋਬਨਜੀਤ ਸਿੰਘ ਬਣੇ ਬਿਹਤਰੀਨ ਖਿਡਾਰੀ

ਸ਼ਾਟਪੁੱਟ ਮੁਕਾਬਲੇ ਵਿੱਚੋਂ ਤਗਮੇ ਜਿੱਤਣ ਵਾਲੀਆਂ ਖਿਡਾਰਨਾਂ।

ਸਤਵਿੰਦਰ ਸਿੰਘ ਬਸਰਾ ਲੁਧਿਆਣਾ, 14 ਫਰਵਰੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ 54ਵੀਂ ਸਾਲਾਨਾ ਅਥਲੈਟਿਕ ਮੀਟ ਦੇ ਸਮਾਪਤੀ ਸਮਾਗਮ ਅਤੇ ਇਨਾਮ ਵੰਡ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਆਫ਼ ਪੁਲੀਸ (ਟਰੈਫਿਕ) ਸੁਖਪਾਲ ਸਿੰਘ ਬਰਾੜ ਸ਼ਾਮਿਲ ਹੋਏ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਵਿੰਦਰ ਕੌਰ ਧਾਲੀਵਾਲ ਨੇ ਪੀਏਯੂ ਦੀਆਂ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਦੇ ਖੇਤਰ ਵਿੱਚ ਪਿਛਲੇ ਸਾਲ ਦੀਆਂ ਕਾਰਵਾਈਆਂ ਦੀ ਰਿਪੋਰਟ ਪੇਸ਼ ਕੀਤੀ। ਇਸ ਅਥਲੈਟਿਕ ਮੀਟ ਵਿੱਚ ਯੂਨੀਵਰਸਿਟੀ ਦੇ ਪੰਜ ਕਾਲਜਾਂ ਤੋਂ ਇਲਾਵਾ ਬਠਿੰਡਾ ਅਤੇ ਗੁਰਦਾਸਪੁਰ ਦੇ ਖੇਤਰੀ ਕੇਂਦਰਾਂ ਦੇ ਖਿਡਾਰੀਆਂ ਨੇ 28 ਈਵੈਂਟਾਂ ਵਿੱਚ ਭਾਗ ਲਿਆ। ਇਸ ਅਥਲੈਟਿਕ ਮੀਟ ਵਿੱਚ ਬੇਸਿਕ ਸਾਇੰਸਜ਼ ਕਾਲਜ ਦੀ ਹਰਮੀਤ ਕੌਰ ਨੂੰ ਕੁੜੀਆਂ ਵਿੱਚੋਂ ਅਤੇ ਖੇਤੀਬਾੜੀ ਕਾਲਜ ਦੇ ਜੋਬਨਜੀਤ ਸਿੰਘ ਨੂੰ ਮੁੰਡਿਆਂ ਵਿੱਚੋਂ ਬੈਸਟ ਅਥਲੀਟ ਚੁਣਿਆ ਗਿਆ। ਇਸ ਤੋਂ ਇਲਾਵਾ ਮੁੰਡਿਆਂ ਅਤੇ ਕੁੜੀਆਂ ਦੀ ਓਵਰਆਲ ਟਰਾਫੀ ਖੇਤੀਬਾੜੀ ਕਾਲਜ ਨੇ ਜਿੱਤੀ। ਕਮਿਊਨਟੀ ਸਾਇੰਸ ਕਾਲਜ ਦੀ ਟੀਮ ਨੂੰ ਬੈਸਟ ਮਾਰਚ ਪਾਸਟ ਦਾ ਇਨਾਮ ਮਿਲਿਆ। ਯੂਨੀਵਰਸਿਟੀ ਦੇ ਸਰਵੋਤਮ ਹਾਕੀ ਖਿਡਾਰੀ ਦਾ ਇਨਾਮ ਖੇਤੀਬਾੜੀ ਕਾਲਜ ਦੇ ਅਕਾਸ਼ਬੀਰ ਸਿੰਘ ਗਰੇਵਾਲ ਨੂੰ ਦਿੱਤਾ ਗਿਆ। ਅਥਲੈਟਿਕ ਮੀਟ ਦੌਰਾਨ ਲੜਕੇ (1500 ਮੀਟਰ) ’ਚ ਜੋਬਨਜੀਤ ਸਿੰਘ, ਡਿਸਕਸ ਥਰੋਅ ਵਿੱਚੋਂ ਸਤਲੀਨ ਸਿੰਘ , (400 ਮੀਟਰ) ਵਿੱਚੋਂ ਜੋਬਨਜੀਤ ਸਿੰਘ, (800 ਮੀਟਰ) ਵਿੱਚੋਂ ਜੋਬਨਜੀਤ ਸਿੰਘ, 200 ਮੀਟਰ ਵਿੱਚੋਂ ਅਰਸ਼ਦੀਪ ਸਿੰਘ ਨੇ ਪਹਿਲੀਆਂ ਪੁਜੀਸ਼ਨਾਂ ਲਈਆਂ। ਲੜਕੀਆਂ ਵਿੱਚੋਂ (1500 ਮੀਟਰ) ਦੌੜ ਵਿੱਚ ਹਰਮੀਤ ਕੌਰ, 800 ਮੀਟਰ ਵਿੱਚੋਂ ਹਰਮੀਤ ਕੌਰ, ਸ਼ਾਟ-ਪੁੱਟ ਵਿੱਚੋਂ ਪ੍ਰਭਸੰਗਮ ਕੌਰ ਢਿੱਲੋਂ, 100 ਮੀਟਰ ਵਿੱਚੋਂ ਸਿਮਰਨਜੋਤ ਕੌਰ, 400 ਮੀਟਰ ਵਿੱਚੋਂ ਹਰਮੀਤ ਕੌਰ, 200 ਮੀਟਰ ਵਿੱਚੋਂ ਸਿਮਰਨਜੋਤ ਕੌਰ ਨੇ ਪਹਿਲੇ ਸਥਾਨ ਹਾਸਲ ਕੀਤੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All